ਤੀਰਥ ਯਾਤਰੀ ਸਭਾ ਦੀ ਮੀਟਿੰਗ ਦੌਰਾਨ ਗੋਲਡੀ ਨੇ ਸ਼ਰਧਾਲੂਆਂ ਨਾਲ ਰਚਾਇਆ ਸੰਵਾਦ
ਖਰੜ, 20 ਨਵੰਬਰ (ਜੰਡਪੁਰੀ)-ਮਾਰਕੀਟ ਕਮੇਟੀ ਖਰੜ ਦੇ ਦਫ਼ਤਰ ਵਿਖੇ ਤੀਰਥ ਯਾਤਰੀ ਸਭਾ ਦੀ ਮੀਟਿੰਗ ਸੱਦੀ ਗਈ, ਜਿਸ ‘ਚ ਹਲਕਾ ਖਰੜ ਦੇ ਇੰਚਾਰਜ ਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਤੀਰਥ ਯਾਤਰਾ ਕਰਕੇ ਆਏ ਸ਼ਰਧਾਲੂਆਂ ਤੇ ਸਭਾ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ।
ਅਜੀਤ ਡੈਸਕ
21-11-2026