ਨਹਿਰੀ ਖਾਲ ’ਚ ਠੇਕੇਦਾਰ ’ਤੇ ਮਿਲੀਭੁਗਤ ਨਾਲ ਘਟੀਆ ਮਟੀਰੀਅਲ ਵਰਤਣ ਦੇ ਦੋਸ਼
ਝੁਨੀਰ, 8 ਸਤੰਬਰ (ਸੰਜੀਵ ਸਿੰਗਲਾ)- ਨੇੜਲੇ ਪਿੰਡ ਦਸੌਂਦੀਆ ਵਿਖੇ ਬਣ ਰਹੇ ਨਹਿਰੀ ਖਾਲ ’ਚ ਠੇਕੇਦਾਰ ’ਤੇ ਮਹਿਕਮੇ ਦੀ ਮਿਲੀਭੁਗਤ ਨਾਲ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਲੱਗੇ ਹਨ। ਕਿਸਾਨ ਸੁਖਜੀਤ ਸਿੰਘ, ਨਿਰਭੈ ਸਿੰਘ, ਸੁਲੇਖਮ ਸਿੰਘ, ਕਾਲਾ ਸਿੰਘ ਆਦਿ ਨੇ ਦੱਸਿਆ ਕਿ ਕੇ ਠੇਕੇਦਾਰ ਵਲੋਂ ਭਲਾਈਕੇ ਰੋਡ ਵਾਲੀ ਸੜਕ ਦੇ ਕੋਲ ਬਣ ਰਹੇ ਖਾਲ ’ਚ ਪਿੱਲੀ ਇੱਟ ਵਰਤੀ ਜਾ ਰਹੀ ਹੈ।
ਝੁਨੀਰ, 8 ਸਤੰਬਰ (ਸੰਜੀਵ ਸਿੰਗਲਾ)- ਨੇੜਲੇ ਪਿੰਡ ਦਸੌਂਦੀਆ ਵਿਖੇ ਬਣ ਰਹੇ ਨਹਿਰੀ ਖਾਲ ’ਚ ਠੇਕੇਦਾਰ ’ਤੇ ਮਹਿਕਮੇ ਦੀ ਮਿਲੀਭੁਗਤ ਨਾਲ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਲੱਗੇ ਹਨ। ਕਿਸਾਨ ਸੁਖਜੀਤ ਸਿੰਘ, ਨਿਰਭੈ ਸਿੰਘ, ਸੁਲੇਖਮ ਸਿੰਘ, ਕਾਲਾ ਸਿੰਘ ਆਦਿ ਨੇ ਦੱਸਿਆ ਕਿ ਕੇ ਠੇਕੇਦਾਰ ਵਲੋਂ ਭਲਾਈਕੇ ਰੋਡ ਵਾਲੀ ਸੜਕ ਦੇ ਕੋਲ ਬਣ ਰਹੇ ਖਾਲ ’ਚ ਪਿੱਲੀ ਇੱਟ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਰੋਕਣ ’ਤੇ ਵੀ ਉਹ ਮਨਮਾਨੀ ਕਰ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਬਣ ਰਹੇ ਨਹਿਰੀ ਖਾਲ ਦਾ ਮਟੀਰੀਅਲ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਨਹਿਰੀ ਖਾਲ ਅੱਗੇ ਤੋਂ ਨਾ ਟੁੱਟ ਸਕੇ ਅਤੇ ਨਾ ਹੀ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਦਿੱਤੇ ਗਏ ਕਰੋੜਾਂ ਰੁਪਏ ਨੂੰ ਸਬੰਧਿਤ ਠੇਕੇਦਾਰ ਚੂਨਾ ਲੱਗ ਸਕੇ। ਕੀ ਕਹਿਣਾ ਹੈ ਜੇ.ਈ. ਅਤੇ ਠੇਕੇਦਾਰ ਦਾ ਜੇ. ਈ. ਰਾਘਵ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਜੇਕਰ ਠੇਕੇਦਾਰ ਕੋਈ ਘਟੀਆ ਇੱਟ ਲਗਾਵੇਗਾ, ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਮਹਿਕਮੇ ਦੀਆਂ ਹਦਾਇਤਾਂ ਮੁਤਾਬਿਕ ਸਹੀ ਨਹਿਰੀ ਖਾਲ ਬਣਾਇਆ ਜਾਵੇਗਾ। ਠੇਕੇਦਾਰ ਜਤਿੰਦਰ ਨੇ ਕਿਹਾ ਕਿ ਭੱਠਾ ਵਾਲਿਆਂ ਵਲੋਂ ਭੇਜੀ ਗਈ ਘਟੀਆ ਇੱਟਾਂ ਦੀਆਂ 2 ਟਰਾਲੀਆਂ ਵਾਪਸ ਕਰ ਦਿੱਤੀਆਂ ਹਨ ਅਤੇ ਨਿਯਮਾਂ ਮੁਤਾਬਿਕ ਹੀ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਹੈ।