24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਜਾਬ ਸਰਕਾਰ ਨੂੰ ਨਸ਼ੇ ਦੀ ਭੇਟ ਚੜ੍ਹ ਰਹੇ ਨੌਜਵਾਨਾਂ ਦੀ ਮੌਤ ਲਈ ਜਵਾਬਦੇਹ ਬਣਾਇਆ ਜਾਵੇ- ਬੰਸਰੀ ਸਵਰਾਜ

ਝੁਨੀਰ, 23 ਸਤੰਬਰ (ਸੰਜੀਵ ਸਿੰਗਲਾ)- ਭਾਜਪਾ ਦੀ ‘ਨਸ਼ਾ ਛੱਡੋ ਸੰਕਲਪ’ ਯਾਤਰਾ ਦਾ ਕਾਫ਼ਲਾ ਮੈਂਬਰ ਪਾਰਲੀਮੈਂਟ ਨਵੀਂ ਦਿੱਲੀ ਬੰਸਰੀ ਸਵਰਾਜ, ਦਿੱਲੀ ਦੇ ਸਾਬਕਾ ਮੰਤਰੀ ਐੱਚ. ਐਸ.

ਅਜੀਤ ਡੈਸਕ 24-09-2026
ਝੁਨੀਰ, 23 ਸਤੰਬਰ (ਸੰਜੀਵ ਸਿੰਗਲਾ)- ਭਾਜਪਾ ਦੀ ‘ਨਸ਼ਾ ਛੱਡੋ ਸੰਕਲਪ’ ਯਾਤਰਾ ਦਾ ਕਾਫ਼ਲਾ ਮੈਂਬਰ ਪਾਰਲੀਮੈਂਟ ਨਵੀਂ ਦਿੱਲੀ ਬੰਸਰੀ ਸਵਰਾਜ, ਦਿੱਲੀ ਦੇ ਸਾਬਕਾ ਮੰਤਰੀ ਐੱਚ.ਐਸ. ਫੂਲਕਾ ਅਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਇੱਥੇ ਪਹੁੰਚਿਆ। ਇਸ ਦੌਰਾਨ ਬੰਸਰੀ ਸਵਰਾਜ ਨੇ ਜ਼ਿਲ੍ਹੇ ਦੇ ਪਿੰਡ ਝੇਰਿਆਂਵਾਲੀ ਵਿਖੇ ਨਸ਼ਿਆਂ ਕਾਰਨ ਜਾਨ ਗੁਆਉਣ ਵਾਲੇ 20 ਤੋਂ ਵੱਧ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ 2025 ’ਚ ਭਾਜਪਾ ਆਗੂ ਜਗਜੀਤ ਸਿੰਘ ਮਿਲਖਾ ਵਲੋਂ ਪਿੰਡ ’ਚ ਪੀੜਤ ਪਰਿਵਾਰਾਂ ਦੀ ਸਾਰ ਲੈਣ ਉਪਰੰਤ ਉਠਾਇਆ ਗਿਆ ਸੀ। ਲੋਕ ਸਭਾ ਮੈਂਬਰ ਬੰਸਰੀ ਨੇ ਕਿਹਾ ਕਿ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਨੂੰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦੇ ਮੁੱਦੇ ’ਤੇ ਜਵਾਬਦੇਹ ਬਣਾਉਣ ਦੀ ਲੋੜ ਹੈ। ਉਨ੍ਹਾਂ ਲੋਕਾਈ ਨੂੰ ਸੱਦਾ ਦਿੱਤਾ ਕਿ ‘ਆਓ ਸਾਰੇ ਮਿਲ ਕੇ ਇੱਕ ਵਾਰ ਹੰਭਲਾ ਮਾਰੀਏ ਅਤੇ ਬਾਕੀ ਦੇਸ਼ਾਂ ਵਾਂਗ ਪੰਜਾਬ ਨੂੰ ਵੀ ਨਸ਼ਾ ਮੁਕਤ ਬਣਾਈਏ।’ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੂਨੀਆ, ਸਾਬਕਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਰੋੜੀ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਭਾਜਪਾ ਆਗੂ ਆਸ਼ੂਤੋਸ਼ ਤਿਵਾੜੀ, ਹਲਕਾ ਇੰਚਾਰਜ ਜਗਜੀਤ ਸਿੰਘ ਮਿਲਖਾ, ਸੁਖਚੈਨ ਸਿੰਘ, ਪਵਨ ਕੁਮਾਰ ਸ਼ਰਮਾ, ਪਰਮਜੀਤ ਸਿੰਘ ਮੰਨਾ, ਹਰਦੀਪ ਸਿੰਘ ਕਾਕਾ, ਪ੍ਰਤਾਪ ਸਿੰਘ ਗੁਰਾਇਆ, ਬੁੱਧ ਰਾਮ ਸਰਦੂਲਗੜ੍ਹ, ਮਨਜੀਤ ਸਿੰਘ ਦਸੋਦੀਆ, ਸੁਖਚੈਨ ਸਿੰਘ ਮੋਫਰ, ਗੋਬਿੰਦ ਜੈਨ ਸਰਦੂਲਗੜ੍ਹ, ਬਾਦਲ ਸਿੰਘ ਝੇਰਿਆਂਵਾਲੀ, ਮਹਿਤਾ ਸਿੰਘ ਉੱਲਕ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਸ਼ਿਆਮ ਬਾਬਾ ਦਾ ਸੰਕੀਰਤਨ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਦਿ ਰੌਇਲ ਕਾਲਜਿਜ਼ ਬੋੜਾਵਾਲ ਵਿਖੇ ਵਿਸ਼ਵ ਪੰਜਾਬੀ ਦਿਵਸ ਮੌਕੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।