26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਹਰਸਿਮਰਤ ਕੌਰ ਬਾਦਲ ਦੀ 30 ਨਵੰਬਰ ਦੀ ਰੈਲੀ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ

ਮੌੜ ਮੰਡੀ, 25 ਨਵੰਬਰ (ਗੁਰਜੀਤ ਸਿੰਘ ਕਮਾਲੂ) : ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਪੂਰੇ ਪੰਜਾਬ ਅੰਦਰ ‘ਲਲਕਾਰ ਮਾਵਾਂ ਦੀਆਂ ਦੀ’ ਤਹਿਤ ਔਰਤਾਂ ਦੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਹਲਕਾ ਮੌੜ ਦੀ ਰੈਲੀ 30 ਨਵੰਬਰ ਨੂੰ ਹੋ ਰਹੀ ਹੈ। ਇਸ ਰੈਲੀ ਨੂੰ ਲੈ ਕੇ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂ ਜੋ ਉਹ ਵੱਧ ਤੋਂ ਵੱਧ ਬੀਬੀਆਂ ਨੂੰ ਲੈ ਕੇ ਇਸ ਰੈਲੀ ਵਿਚ ਆਉਣ ।

ਅਜੀਤ ਡੈਸਕ 26-11-2026
ਮੌੜ ਮੰਡੀ, 25 ਨਵੰਬਰ (ਗੁਰਜੀਤ ਸਿੰਘ ਕਮਾਲੂ) : ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਪੂਰੇ ਪੰਜਾਬ ਅੰਦਰ ‘ਲਲਕਾਰ ਮਾਵਾਂ ਦੀਆਂ ਦੀ’ ਤਹਿਤ ਔਰਤਾਂ ਦੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਹਲਕਾ ਮੌੜ ਦੀ ਰੈਲੀ 30 ਨਵੰਬਰ ਨੂੰ ਹੋ ਰਹੀ ਹੈ। ਇਸ ਰੈਲੀ ਨੂੰ ਲੈ ਕੇ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂ ਜੋ ਉਹ ਵੱਧ ਤੋਂ ਵੱਧ ਬੀਬੀਆਂ ਨੂੰ ਲੈ ਕੇ ਇਸ ਰੈਲੀ ਵਿਚ ਆਉਣ । ਇਸ ਮੌਕੇ ਜਨਮੇਜਾ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਅੰਦਰ ਫੈਲੇ ਚਿੱਟਾ ਅਤੇ ਹੋਰ ਨਸ਼ਿਆਂ ਦੇ ਖ਼ਿਲਾਫ਼ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਹਲਕਾ ਮੌੜ ਵਿਚ ਵੀ 30 ਨਵੰਬਰ ਨੂੰ ਔਰਤਾਂ ਦੀ ਵੱਡੀ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਹਰਭਜਨ ਸਿੰਘ ਮਾਈਸਰਖਾਨਾ, ਰਾਜਵੰਤ ਸਿੰਘ ਔਲਖ, ਕੰਵਰਜੀਤ ਸਿੰਘ ਬੰਟੀ ਰਾਮਨਗਰ, ਸੰਦੀਪ ਸਿੰਘ ਬਾਠ, ਅੰਮ੍ਰਿਤਪਾਲ ਸਿੰਘ ਹਨੀ, ਮਨਦੀਪ ਸਿੰਘ ਚਨਾਰਥਲ, ਨਵਦੀਪ ਸਿੰਘ ਸਿੱਧੂ ਬਾਬੇਕਾ, ਸੁਖਚੈਨ ਸਿੰਘ ਸਿੱਧੂ, ਜਗਸੀਰ ਸਿੰਘ ਬੁਰਜ, ਗੁਰਪ੍ਰੀਤ ਸਿੰਘ ਮੰਟੀ, ਜਗਸੀਰ ਸ਼ਰਮਾ ਕੋਟਲੀ, ਸਰਦਾਰਾ ਸਿੰਘ ਐਮ ਸੀ, ਸੋਮੀ ਸਿੰਘ ਐਮ ਸੀ, ਬਿੱਟੂ ਐਮ ਸੀ, ਜਸਪਾਲ ਸਿੰਘ ਕੋਟਭਾਰਾ, ਬਲਦੇਵ ਸਿੰਘ ਕੋਟਭਾਰਾ, ਹਰਜਿੰਦਰ ਸਿੰਘ ਕੋਟਭਾਰਾ, ਬਿੱਕਰ ਸਿੰਘ ਕੋਟਭਾਰਾ, ਹਰਜਿੰਦਰ ਸਿੰਘ ਕੱਪੀ ਸਾਬਕਾ ਪ੍ਰਧਾਨ, ਜਗਸੀਰ ਸਿੰਘ ਕਮਾਲੂ, ਹਰਜਸ ਸਿੰਘ ਘਸੋਖਾਨਾ, ਸੁਰਜੀਤ ਸਿੰਘ ਮਾਨਸਾ ਕਲਾਂ, ਬੂਟਾ ਸਿੰਘ ਮਾਨਸਾ ਕਲਾਂ, ਕੁਲਦੀਪ ਸਿੰਘ ਮਾਣਕ, ਚਰਨਜੀਤ ਸਿੰਘ ਭਾਈ ਬਖਤੌਰ, ਮਨਦੀਪ ਸਿੰਘ ਭੂੰਦੜ. ਮਹਿੰਦਰ ਸਿੰਘ ਭੂੰਦੜ, ਮਨਦੀਪ ਸਿੰਘ ਬਾਬੇਕਾ, ਹੈਪੀ ਜੈਦ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਬਠਿੰਡਾ ਵਲੋਂ ਏਕਤਾ ਕਨਵੈਨਸ਼ਨ ਸੰਪੰਨ ਅਗਲੀ ਖ਼ਬਰ ਆਪਣੀਆਂ ਮੰਗਾਂ ਅਧੀਨ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਸਰਕਾਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।