26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਜੈ ਸੰਤੋਸ਼ੀ ਮਾਤਾ ਮੰਦਰ ਵਿਖੇ ਕਾਰਤਿਕ ਮਹੀਨੇ ਦੀ ਕਥਾ ਕਰਵਾਈ

ਮਾਨਸਾ, 25 ਨਵੰਬਰ (ਸ. ਰਿ.)

ਅਜੀਤ ਡੈਸਕ 26-11-2026
ਮਾਨਸਾ, 25 ਨਵੰਬਰ (ਸ. ਰਿ.)- ਸਥਾਨਕ ਜੈ ਸੰਤੋਸ਼ੀ ਮਾਤਾ ਮੰਦਰ ਵਿਖੇ ਕਾਰਤਿਕ ਮਹੀਨੇ ਦੀ ਕਥਾ ਧਾਰਮਿਕ ਰੀਤੀ ਰਿਵਾਜਾਂ ਨਾਲ ਕਰਵਾਈ ਗਈ। ਪੰਡਿਤ ਨਵਨੀਤ ਬਿੱਟੂ ਸ਼ਰਮਾ ਨੇ ਕਥਾ ਸੁਣਾਉਂਦਿਆਂ ਦੱਸਿਆ ਕਿ ਭਾਵੇਂ ਆਉਣ ਵਾਲੇ 12 ਮਹੀਨੇ ਹੀ ਚੰਗੇ ਹਨ ਪਰ ਕਾਰਤਿਕ ਮਹੀਨੇ ਨੂੰ ਸਭ ਤੋਂ ਵੱਧ ਸਰਵਸ਼੍ਰੇਸ਼ਟ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਰਤਿਕ ਮਹੀਨੇ ’ਚ ਸਵੇਰੇ ਇਸ਼ਨਾਨ ਕਰਨ ਨਾਲ ਸਾਰੇ ਪਾਪਾਂ ਤੋਂ ਮੁਕਤੀ ਅਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਆਰਤੀ ਦੀ ਰਸਮ ਮਦਨ ਗੋਪਾਲ ਨੇ ਨਿਭਾਈ। ਮੰਦਰ ਕਮੇਟੀ ਦੇ ਪ੍ਰਧਾਨ ਨੇਮ ਕੁਮਾਰ ਜੈਨ ਨੇ ਸੇਵਾਵਾਂ ਨਿਭਾਉਣ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਮੁੱਖ ਪਜਾਰੀ ਪੰਡਿਤ ਜੈ ਦੇਵ ਸ਼ਰਮਾ, ਪੰਡਿਤ ਪੁਨੀਤ ਗੋਗੀ, ਅਸ਼ੋਕ ਗਰਗ, ਸਤੀਸ਼ ਗੋਇਲ, ਕੌਂਸਲਰ ਅਰਪਿਤ ਚੌਧਰੀ, ਪ੍ਰਵੀਨ ਕੁਮਾਰ ਮਿੱਤਲ, ਵਿਨੋਦ ਕੁਮਾਰ ਚੌਧਰੀ, ਰਾਧੇ ਸਿਆਮ ਜਿੰਦਲ, ਆਰ.ਸੀ. ਗੋਇਲ, ਸੰਤ ਪ੍ਰਦੀਪ ਗਿਰੀ, ਅਨਿਲ ਕੁਮਾਰ, ਰਵੀ ਮਿੱਤਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਵੱਛ ਭਾਰਤ ਮਿਸ਼ਨ ਤਹਿਤ ਏ.ਡੀ.ਸੀ. ਵਲੋਂ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਕਿਡਜ਼ੀ ਤੇ ਐਮ.ਬੀ. ਇੰਟਰਨੈਸ਼ਨਲ ਸਕੂਲ ਰੱਲਾ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।