26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਆਲ ਇਜ ਵੰਨ ਫਾਊਂਡੇਸ਼ਨ ਨੇ ਬੱਚਿਆਂ ਨੂੰ ਗੁਰਬਾਣੀ ਦੇ ਸਟੀਕ ਵੰਡੇ

ਬਰੇਟਾ, 25 ਨਵੰਬਰ (ਪਾਲ ਸਿੰਘ ਮੰਡੇਰ)- ਆਲ ਇਾ ਵੰਨ ਫਾਊਂਡੇਸ਼ਨ ਕੈਨੇਡਾ ਵਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਵੱਡੇ ਪੱਧਰ ’ਤੇ ਉਪਰਾਲੇ ਕੀਤਾ ਜਾ ਰਹੇ ਹਨ। ਗੁਰਬਾਣੀ ਨੂੰ ਸਮਝ ਕੇ ਪੜ੍ਹਨ ਲਈ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਪੰਜ ਬਾਣੀਆਂ ਦੀ ਸਰਲ ਵਿਆਖਿਆ ਦੀਆਂ ਸਟੀਕਾਂ ਪੰਜਾਬ ਦੇ ਗੁਰੂ ਘਰਾਂ, ਸਕੂਲਾਂ ਅਤੇ ਕਾਲਜਾਂ ’ਚ ਮੁਫ਼ਤ ਵੰਡੀਆਂ ਜਾ ਰਹੀਆਂ ਹਨ।

ਅਜੀਤ ਡੈਸਕ 26-11-2026
ਬਰੇਟਾ, 25 ਨਵੰਬਰ (ਪਾਲ ਸਿੰਘ ਮੰਡੇਰ)- ਆਲ ਇਾ ਵੰਨ ਫਾਊਂਡੇਸ਼ਨ ਕੈਨੇਡਾ ਵਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਵੱਡੇ ਪੱਧਰ ’ਤੇ ਉਪਰਾਲੇ ਕੀਤਾ ਜਾ ਰਹੇ ਹਨ। ਗੁਰਬਾਣੀ ਨੂੰ ਸਮਝ ਕੇ ਪੜ੍ਹਨ ਲਈ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਪੰਜ ਬਾਣੀਆਂ ਦੀ ਸਰਲ ਵਿਆਖਿਆ ਦੀਆਂ ਸਟੀਕਾਂ ਪੰਜਾਬ ਦੇ ਗੁਰੂ ਘਰਾਂ, ਸਕੂਲਾਂ ਅਤੇ ਕਾਲਜਾਂ ’ਚ ਮੁਫ਼ਤ ਵੰਡੀਆਂ ਜਾ ਰਹੀਆਂ ਹਨ। ਗੁਰਬਾਣੀ ਵਿਚਾਰ ਦੇ ਲੰਗਰ ਪ੍ਰੋਗਰਾਮ ਤਹਿਤ ਬਾਬਾ ਧਰਮ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਡੇ-ਬੋਰਡਿੰਗ ਸਕੂਲ ਦਿਆਲਪੁਰਾ ਵਿਖੇ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰਬਾਣੀ ਸਟੀਕਾਂ ਵੰਡੀਆਂ ਗਈਆਂ। ਹਰਲਾਜ ਸਿੰਘ ਬਹਾਦਰਪੁਰ ਨੇ ਗੁਰਬਾਣੀ ਨੂੰ ਫ਼ੋਨ ਰਾਹੀਂ ਪੜ੍ਹਨ ਸੁਣਨ ਲਈ ਸੰਸਥਾ ਦੀ ਫ਼ਰੀ ਐਪ ਆਲ ਇਜ ਵੰਨ ਲਾਈਫ਼ ਡਾਊਨਲੋਡ ਕਰਨ ਸਬੰਧੀ ਦੱਸਦਿਆਂ ਬੱਚਿਆਂ ਨੂੰ ਨਸ਼ਿਆਂ ਅਤੇ ਮਾੜੀ ਸੰਗਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਵਿਜੈ ਕੁਮਾਰ ਧੀਮਾਨ ਨੇ ਆਲ ਇਜ ਵੰਨ ਫਾਊਂਡੇਸ਼ਨ ਕੈਨੇਡਾ ਦੇ ਮੁਖੀ ਐਨ. ਆਰ. ਆਈ. ਮਨਜੀਤ ਸਿੰਘ ਨਰਵਾਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਸੇਂਟ ਜ਼ੇਵੀਅਰਜ ਸਕੂਲ ਦੇ ਜੂਨੀਅਰ ਵਿਦਿਆਰਥੀਆਂ ਨੇ ਲੂਮੀਨੇਅਰ 2026 ਵਿਚ ਚਮਕਾਇਆ ਸਕੂਲ ਦਾ ਨਾਮ ਅਗਲੀ ਖ਼ਬਰ ਸਵੱਛ ਭਾਰਤ ਮਿਸ਼ਨ ਤਹਿਤ ਏ.ਡੀ.ਸੀ. ਵਲੋਂ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।