31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੇਵਾ ਮੁਕਤੀ ’ਤੇ ਵਿਸ਼ੇਸ਼-ਲੈਕ. ਅਨੂ ਅਰੋੜਾ

ਕੀਰਤਪੁਰ ਸਾਹਿਬ-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ‘ਚ ਕਰੀਬ 2 ਸਾਲ 8 ਮਹੀਨੇ ਪਹਿਲਾਂ ਬਤੌਰ ਬਾਇਉਲੋਜੀ ਵਿਸ਼ੇ ਦੇ ਲੈਕਚਰਾਰ ਵਜੋਂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਆਏ ਸ੍ਰੀਮਤੀ ਅਨੂ ਅਰੋੜਾ ਅੱਜ ਉਕਤ ਸੰਸਥਾ ਤੋਂ ਆਪਣੇ ਅਧਿਆਪਨ ਕਿੱਤੇ ਦੀਆਂ 29 ਵਰ੍ਹਿਆਂ ਦੀਆਂ ਬੇਦਾਗ਼ ਸੇਵਾਵਾਂ ਦੇਣ ਮਗਰੋਂ ਸੇਵਾ ਮੁਕਤ ਹੋਣਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਨੇ ਬਤੌਰ ਪ੍ਰਾਇਮਰੀ ਅਧਿਆਪਕਾ ਵਜੋਂ ਅਧਿਆਪਨ ਕਿੱਤੇ ਦੀ ਸ਼ੁਰੂਆਤ 21 ਸਤੰਬਰ, 1997 ਨੂੰ ਕੀਤੀ, ਆਪਣੀ ਯੋਗਤਾ ਤੇ ਮਿਹਨਤ ਨਾਲ 16 ਅਪ੍ਰੈਲ 2001 ਨੂੰ ਸਾਇੰਸ ਅਧਿਆਪਕਾ ਵਜੋਂ ਤਰੱਕੀ ਕੀਤੀ, ਪੰਜਾਬ ਦੇ ਵੱਖ-ਵੱਖ ਸਰਕਾਰੀ ਸੰਸਥਾਵਾਂ ਅੰਦਰ ਆਪਣੇ ਵਿਸ਼ੇ ਪ੍ਰਤੀ ਸਿੱਖਿਅਤ ਕੀਤਾ, 21 ਜੂਨ, 2011 ਤੱਕ ਚੰਡੀਗੜ੍ਹ ‘ਚ ਸੇਵਾਵਾਂ ਦੇਣ ਤੋਂ ਬਾਅਦ ਉਕਤ ਸੰਸਥਾ ‘ਚ ਪੁੱਜੇ।

ਅਜੀਤ ਡੈਸਕ 31-08-2026
ਕੀਰਤਪੁਰ ਸਾਹਿਬ-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ‘ਚ ਕਰੀਬ 2 ਸਾਲ 8 ਮਹੀਨੇ ਪਹਿਲਾਂ ਬਤੌਰ ਬਾਇਉਲੋਜੀ ਵਿਸ਼ੇ ਦੇ ਲੈਕਚਰਾਰ ਵਜੋਂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਆਏ ਸ੍ਰੀਮਤੀ ਅਨੂ ਅਰੋੜਾ ਅੱਜ ਉਕਤ ਸੰਸਥਾ ਤੋਂ ਆਪਣੇ ਅਧਿਆਪਨ ਕਿੱਤੇ ਦੀਆਂ 29 ਵਰ੍ਹਿਆਂ ਦੀਆਂ ਬੇਦਾਗ਼ ਸੇਵਾਵਾਂ ਦੇਣ ਮਗਰੋਂ ਸੇਵਾ ਮੁਕਤ ਹੋਣਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਨੇ ਬਤੌਰ ਪ੍ਰਾਇਮਰੀ ਅਧਿਆਪਕਾ ਵਜੋਂ ਅਧਿਆਪਨ ਕਿੱਤੇ ਦੀ ਸ਼ੁਰੂਆਤ 21 ਸਤੰਬਰ, 1997 ਨੂੰ ਕੀਤੀ, ਆਪਣੀ ਯੋਗਤਾ ਤੇ ਮਿਹਨਤ ਨਾਲ 16 ਅਪ੍ਰੈਲ 2001 ਨੂੰ ਸਾਇੰਸ ਅਧਿਆਪਕਾ ਵਜੋਂ ਤਰੱਕੀ ਕੀਤੀ, ਪੰਜਾਬ ਦੇ ਵੱਖ-ਵੱਖ ਸਰਕਾਰੀ ਸੰਸਥਾਵਾਂ ਅੰਦਰ ਆਪਣੇ ਵਿਸ਼ੇ ਪ੍ਰਤੀ ਸਿੱਖਿਅਤ ਕੀਤਾ, 21 ਜੂਨ, 2011 ਤੱਕ ਚੰਡੀਗੜ੍ਹ ‘ਚ ਸੇਵਾਵਾਂ ਦੇਣ ਤੋਂ ਬਾਅਦ ਉਕਤ ਸੰਸਥਾ ‘ਚ ਪੁੱਜੇ। ਅਧਿਆਪਕ ਕਿੱਤੇ ਦੀਆਂ ਸੇਵਾਵਾਂ ਦੌਰਾਨ ਇਨ੍ਹਾਂ ਨੂੰ ਇਹ ਸੁਖ਼ਦ ਅਹਿਸਾਸ ਰਹੇਗਾ ਕਿ ਇਨ੍ਹਾਂ ਕੋਲੋਂ ਸਿੱਖਿਅਤ ਹੋਏ ਵਿਦਿਆਰਥੀ ਸਰਕਾਰੀ-ਗੈਰ ਸਰਕਾਰੀ ਸੰਸਥਾਵਾਂ ‘ਚ ਸੇਵਾਵਾਂ ਦੇ ਰਹੇ ਹਨ , ਕੁਝ ਦੇਸ਼ ਵਿਦੇਸ਼ ਅੰਦਰ ਆਪੋ-ਆਪਣੇ ਕਾਰੋਬਾਰ ਜਾਂ ਰੋਜ਼ਗਾਰ ਨੂੰ ਸਮਰਪਿਤ ਰਹਿ ਕੇ ਇਨ੍ਹਾਂ ਦਾ ਹੋਣਹਾਰ ਵਿਦਿਆਰਥੀ ਵਜੋਂ ਇਨ੍ਹਾਂ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਤੋਂ ਸੇਵਾ ਮੁਕਤ ਹੋਣ ਮਗਰੋਂ ਸ੍ਰੀਮਤੀ ਅਨੂ ਅਰੋੜਾ, ਅੱਜ ਪ੍ਰਿੰਸੀਪਲ ਸ਼ਿਖਾ ਅਰੋੜਾ, ਸਾਥੀ ਅਧਿਆਪਕਾਂ ਤੇ ਸਥਾਨਕ ਵਿਦਿਆਰਥੀਆਂ ਕੋਲੋਂ ਨਿੱਘੀ ਵਿਦਾਇਗੀ ਲੈਣ ਤੋਂ ਬਾਅਦ ਚੰਡੀਗੜ੍ਹ ‘ਚ ਆਪਣੇ ਖ਼ੁਸ਼ਹਾਲ ਪਰਿਵਾਰ ਨਾਲ ਭਵਿੱਖੀ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ। — ਬੀਰ ਅੰਮ੍ਰਿਤਪਾਲ ਸਿੰਘ ਸੰਨੀ
ਪਿਛਲੀ ਖ਼ਬਰ ਸੇਵਾ ਮੁਕਤੀ ’ਤੇ ਵਿਸ਼ੇਸ਼-ਮੈਡਮ ਰਾਜ ਕਮਲ ਪੀ. ਟੀ. ਆਈ. ਅਗਲੀ ਖ਼ਬਰ ਅਜੀਤ, ਜਲੰਧਰ ਮੀਰੀ ਪੀਰੀ ਖ਼ਾਲਸਾ ਮਾਰਚ ਦੇ ਸਵਾਗਤ ਸਬੰਧੀ ਸ੍ਰੀ ਚਮਕੌਰ ਸਾਹਿਬ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।