ਬਸੀ ਗੁੱਜਰਾਂ ਵਿਖੇ ਦੋ ਕਰਿਆਨੇ ਦੀਆਂ ਦੁਕਾਨਾਂ ਦੇ ਸ਼ਟਰ ਪੁੱਟ ਕੇ ਨਕਦੀ ਉਡਾਈ
ਸ੍ਰੀ ਚਮਕੌਰ ਸਾਹਿਬ, 27 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਬੀਤੀ ਰਾਤ ਦੋ ਕਰਿਆਨੇ ਦੀਆਂ ਦੁਕਾਨਾਂ ਦੇ ਸ਼ਟਰ ਪੁੱਟ ਕੇ ਚੋਰਾਂ ਨੇ ਦੁਕਾਨਾਂ ਅੰਦਰ ਪਈ ਨਕਦੀ ਉਡਾਈ। ਸਰਦਾਰਾਂ ਦੀ ਹੱਟੀ ਕਰਿਆਨੇ ਦੀ ਦੁਕਾਨ ਦੇ ਮਾਲਕ ਆੜ੍ਹਤੀ ਹਰਨਾਮ ਸਿੰਘ ਕੀੜੀ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਵਿਚਾਲੋਂ ਪੁੱਟ ਕੇ ਅੰਦਰ ਪਈ ਭਾਨ ਅਤੇ ਹੋਰ ਛੋਟੇ ਨੋਟ ਜੋ ਕਰੀਬ 15 ਤੋਂ 20 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ ਚੋਰੀ ਕਰਕੇ ਲੈ ਗਏ, ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਜ਼ਦੀਕ ਹੀ ਦੂਜੀ ਦੁਕਾਨ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਦੁਕਾਨ ਤੇ ਵੀ ਚੋਰਾਂ ਨੇ ਇਸੇ ਤਰਾਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਨਗਦੀ ਚੋਰੀ ਕਰ ਲਈ ਗਈ।
ਅਜੀਤ ਡੈਸਕ
28-10-2026