28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਬੇਲਾ ਕਾਲਜ ਦਾ ਖੇਤਰੀ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ

ਬੇਲਾ, 27 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਇੱਕ ਵਾਰ ਫ਼ਿਰ ਸਭਿਅਕ ਗਤੀਵਿਧੀਆਂ ਵਿਚ ਆਪਣੇ ਹੁਨਰ ਦਾ ਮੁਜ਼ਾਹਰਾ ਕਰਦਿਆਂ ਖੇਤਰੀ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ- ਫ਼ਤਿਹਗੜ੍ਹ ਸਾਹਿਬ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ-ਮੇਲੇ ਵਿਚ ਬੇਲਾ ਕਾਲਜ ਨੇ ਵੱਖੋ-ਵੱਖਰੀਆਂ ਵੰਨਗੀਆਂ ਵਿਚ ਭਾਗ ਲਿਆ।

ਖੇਤਰੀ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਪ੍ਰਿੰਸੀਪਲ ਸਤਵੰਤ ਕੌਰ ਸ਼ਾਹੀ ਅਤੇ ਹੋਰ ਸਟਾਫ਼ ਮੈਂਬਰ ਨਾਲ। ਤਸਵੀਰ: ਮਨਜੀਤ ਸਿੰਘ ਸੈਣੀ 28-10-2026
ਬੇਲਾ, 27 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਇੱਕ ਵਾਰ ਫ਼ਿਰ ਸਭਿਅਕ ਗਤੀਵਿਧੀਆਂ ਵਿਚ ਆਪਣੇ ਹੁਨਰ ਦਾ ਮੁਜ਼ਾਹਰਾ ਕਰਦਿਆਂ ਖੇਤਰੀ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ- ਫ਼ਤਿਹਗੜ੍ਹ ਸਾਹਿਬ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ-ਮੇਲੇ ਵਿਚ ਬੇਲਾ ਕਾਲਜ ਨੇ ਵੱਖੋ-ਵੱਖਰੀਆਂ ਵੰਨਗੀਆਂ ਵਿਚ ਭਾਗ ਲਿਆ। ਥੀਏਟਰ ਦੀ ਵੰਨਗੀ ਵਿਚ ਆਪਣੀ ਚੜ੍ਹਤ ਨੂੰ ਕਾਇਮ ਰੱਖਦਿਆ ਸੰਸਥਾ ਨੇ ਚਾਰ ਉੱਪ- ਵੰਨਗੀਆਂ ਭੰਡ, ਨਾਟਕ, ਨੁੱਕੜ ਨਾਟਕ, ਸਕਿੱਟ ਅਤੇ ਲਘੂ-ਫਿਲਮ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਵਿਚ ਕੁਲ 66 ਕਾਲਜਾਂ ਨੇ ਹਿੱਸਾ ਲਿਆ ਅਤੇ ਫ਼ਸਵੇ ਮੁਕਾਬਲਿਆਂ ਵਿਚ ਬੇਲਾ ਕਾਲਜ ਆਪਣੀ ਨੌਜਵਾਨ ਪ੍ਰਤਿਭਾ ਦਾ ਲੋਹਾ ਮਨਵਾਉਣ ਵਿਚ ਸਫ਼ਲ ਰਿਹਾ।ਇਸ ਦੇ ਨਾਲ ਹੀ ਵਾਦ-ਵਿਵਾਦ ਦੀ ਵੰਨਗੀ ਵਿਚ ਦੂਜਾ ਸਥਾਨ, ਕਵਿਤਾ ਉਚਾਰਨ ਮੁਕਾਬਲੇ, ਅਤੇ ਮੁਹਾਵਰੇਦਾਰ ਵਾਰਤਾਲਾਪ ਵਿਚ ਤੀਜਾ ਸਥਾਨ, ਮਿੱਮਕਰੀ, ਕੋਰੀਓਗ੍ਰਾਫ਼ੀ, ਜਰਨਲ ਕੁਇਜ ਅਤੇ ਸੱਂਭਿਆਚਾਰਕ ਕੁਇਜ ਚੌਥੇ ਸਥਾਨ ਤੇ ਰਹੇ।ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਤਰੀ ਯੁਵਕ ਮੇਲੇ ਕਲਾ ਨੂੰ ਤਰਾਸ਼ਣ ਦਾ ਵੱਡਾ ਪਲੇਟਫਾਰਮ ਹਨ ਅਤੇ ਬੇਲਾ ਕਾਲਜ ਆਪਣੇ ਵਿਦਿਆਰਥੀਆਂ ਨੂੰ ਇਹ ਮੌਕਾ ਦੇਣ ਵਿਚ ਹਰ ਵਰੇ ਪੂਰੀ ਸੰਜੀਦਗੀ ਨਾਲ ਕਾਰਜ ਕਰਦਾ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਗੀਆਂ ਨੇ ਇਹਨਾਂ ਪ੍ਰਾਪਤੀਆਂ ਤੇ ਯੂਥ ਫੈਸਟੀਵਲ ਕੋਆਰਡੀਨੇਟਰ ਪ੍ਰੋ. ਸੁਨੀਤਾ ਰਾਣੀ ਦੀ ਅਗਵਾਈ ਦੀ ਸਰਾਹਨਾ ਕੀਤੀ। ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਸਮੂਹ ਪ੍ਰਤੀਭਾਗੀਆਂ, ਕੋਚ ਸਾਹਿਬਾਨ, ਟੀਮ ਇੰਚਾਰਜਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸੁਨਿਹਰੇ ਭੱਵਿਖ ਦੀ ਕਾਮਨਾ ਕੀਤੀ। ਉੇਹਨਾਂ ਅਗਾਂਹ ਹੋਣ ਵਾਲੇ ਅੰਤਰ-ਖੇਤਰੀ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਕਰੜੀ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾ. ਮਮਤਾ ਅਰੋੜਾ, ਡਾ. ਹਰਪ੍ਰੀਤ ਕੌਰ, ਡਾ. ਹਰਪ੍ਰੀਤ ਸਿੰਘ ਭਿਓਰਾ, ਡਾ. ਅਣਖ ਸਿੰਘ, ਲੈਫ਼. ਪ੍ਰਿਤਪਾਲ ਸਿੰਘ ਅਤੇ ਸਮੁੱਚਾ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਲਗਾਇਆ ਇੱਕ ਰੋਜ਼ਾ ਐੱਨ . ਐੱਸ . ਐੱਸ . ਕੈਂਪ ਅਗਲੀ ਖ਼ਬਰ ਬਸੀ ਗੁੱਜਰਾਂ ਵਿਖੇ ਦੋ ਕਰਿਆਨੇ ਦੀਆਂ ਦੁਕਾਨਾਂ ਦੇ ਸ਼ਟਰ ਪੁੱਟ ਕੇ ਨਕਦੀ ਉਡਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।