30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

‘ ਪਿੰਡ ਬਚਾਓ- ਪੰਜਾਬ ਬਚਾਓ’ ਸੰਸਥਾ ਵਲੋਂ ‘ਵਿਚਾਰ ਸਮਾਗਮ’ ਕੱਲ੍ਹ

ਰੂਪਨਗਰ, 29 ਅਕਤੂਬਰ (ਯਸ਼ਵੰਤ ਬੱਸੀ)- ਕੁਦਰਤੀ ਸ੍ਰੋਤਾਂ ਦੀ ਅੰਨ੍ਹੇਵਾਹ ਲੁੱਟ ਨੇ ਪੰਜਾਬ ਦੇ ਵਾਤਾਵਰਨ ਤੇ ਪਿੰਡਾਂ ਦੀ ਹੋਂਦ ਲਈ ਗੰਭੀਰ ਸੰਕਟ ਪੈਦਾ ਕਰ ਦਿੱਤੇ ਹਨ। ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ‘ਪਿੰਡ ਬਚਾਓ, ਪੰਜਾਬ ਬਚਾਓ’ ਸੰਸਥਾ ਵਲੋਂ ‘ਵਿਚਾਰ ਸਮਾਗਮ’ ਦੇ ਤਹਿਤ ਇੱਕ ਸੈਮੀਨਾਰ ਕੱਲ ਮਿਤੀ 31 ਅਕਤੂਬਰ ਨੂੰ ਸਵੇਰੇ 10 ਵਜੇ ਰਵਿਦਾਸ ਭਵਨ ਨੇੜੇ ਰਾਧਾ ਸੁਆਮੀ ਸਤਸੰਗ ਭਵਨ ਰੂਪਨਗਰ ਵਿਖੇ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 30-10-2026
ਰੂਪਨਗਰ, 29 ਅਕਤੂਬਰ (ਯਸ਼ਵੰਤ ਬੱਸੀ)- ਕੁਦਰਤੀ ਸ੍ਰੋਤਾਂ ਦੀ ਅੰਨ੍ਹੇਵਾਹ ਲੁੱਟ ਨੇ ਪੰਜਾਬ ਦੇ ਵਾਤਾਵਰਨ ਤੇ ਪਿੰਡਾਂ ਦੀ ਹੋਂਦ ਲਈ ਗੰਭੀਰ ਸੰਕਟ ਪੈਦਾ ਕਰ ਦਿੱਤੇ ਹਨ। ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ‘ਪਿੰਡ ਬਚਾਓ, ਪੰਜਾਬ ਬਚਾਓ’ ਸੰਸਥਾ ਵਲੋਂ ‘ਵਿਚਾਰ ਸਮਾਗਮ’ ਦੇ ਤਹਿਤ ਇੱਕ ਸੈਮੀਨਾਰ ਕੱਲ ਮਿਤੀ 31 ਅਕਤੂਬਰ ਨੂੰ ਸਵੇਰੇ 10 ਵਜੇ ਰਵਿਦਾਸ ਭਵਨ ਨੇੜੇ ਰਾਧਾ ਸੁਆਮੀ ਸਤਸੰਗ ਭਵਨ ਰੂਪਨਗਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੂਪਨਗਰ ਇਕਾਈ ਦੇ ਆਗੂਆਂ ਜਗਦੀਸ਼ ਲਾਲ ਸਾਬਕਾ ਐਸ.ਡੀ.ਓ., ਸਮਾਜ ਸੇਵੀ ਗੁਰਨਾਮ ਸਿੰਘ ਧਾਮੀ, ਰਣਜੀਤ ਸਿੰਘ ਪਤਿਆਲਾ ਅਤੇ ਸੁਖਵੀਰ ਸਿੰਘ ਮਾਹਲ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ‘ਪਿੰਡ ਬਚਾਓ-ਪੰਜਾਬ ਬਚਾਓ’ ਸੰਸਥਾ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਕਿਸਾਨ ਆਗੂ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਪੱਤਰਕਾਰ ਤੇ ਸਿਆਸੀ ਚਿੰਤਕ ਹਮੀਰ ਸਿੰਘ, ਡਾ. ਪਿਆਰੇ ਲਾਲ ਗਰਗ, ਕਾਮਰੇਡ ਤਰਸੇਮ ਜੋਧਾਂ ਸਾਬਕਾ ਵਿਧਾਇਕ, ਮਲੇਰਕੋਟਲਾ ਤੋ ਸਾਬਕਾ ਵਿਧਾਇਕ ਅਬਦੁਲ ਸ਼ਕੂਰ, ਡਾ. ਖੁਸ਼ਹਾਲ ਸਿੰਘ, ਜਸਕੀਰਤ ਸਿੰਘ ਲੁਧਿਆਣਾ ਅਤੇ ਸਰਜਨ ਤੇ ਸਮਾਜ ਸੇਵੀ ਡਾ. ਆਰ. ਐਸ. ਪਰਮਾਰ ਇਸ ਸੈਮੀਨਾਰ ਵਿਚ ਆਪਣੇ ਵਿਚਾਰ ਪੇਸ਼ ਕਰਨਗੇ। ਪ੍ਰਬੰਧਕਾਂ ਵਲੋਂ ਖੇਤਰ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਵਾਤਾਵਰਨ ਪ੍ਰੇਮੀਆਂ ਅਤੇ ਸਮੂਹ ਪੰਜਾਬ ਹਿਤੈਸ਼ੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਪਤਾਲ ਪੁਰੀ ਸਾਹਿਬ ਦੇ ਸਰੋਵਰ ਦੀ ਸਫ਼ਾਈ ਦੀ ਸੇਵਾ ਅੱਜ ਤੋਂ ਆਰੰਭ ਅਗਲੀ ਖ਼ਬਰ ਨਹਿਰ ’ ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।