01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਵਿਦਿਆਰਥੀਆਂ ਨੂੰ ਮਿਲਾਵਟੀ ਪਦਾਰਥਾਂ ਬਾਰੇ ਕੀਤਾ ਸੁਚੇਤ

ਨੰਗਲ, 31 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਸਰਕਾਰੀ ਹਾਈ ਸਕੂਲ ਪਿੰਡ ਦਬੇਟਾ ’ਚ ਮਿਲਾਵਟੀ ਖ਼ੁਰਾਕ ਬਾਰੇ ਇੱਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ । ਡਾਕਟਰ ਗੁਲਜੀਤ ਸਿੰਘ ਚੱਠਾ ਨੇ ਵਿਦਿਆਰਥੀਆਂ ਨੂੰ ਤਿਉਹਾਰਾਂ ਦੀ ਰੁੱਤ ’ਚ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ।

ਅਜੀਤ ਡੈਸਕ 01-11-2026
ਨੰਗਲ, 31 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਸਰਕਾਰੀ ਹਾਈ ਸਕੂਲ ਪਿੰਡ ਦਬੇਟਾ ’ਚ ਮਿਲਾਵਟੀ ਖ਼ੁਰਾਕ ਬਾਰੇ ਇੱਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ । ਡਾਕਟਰ ਗੁਲਜੀਤ ਸਿੰਘ ਚੱਠਾ ਨੇ ਵਿਦਿਆਰਥੀਆਂ ਨੂੰ ਤਿਉਹਾਰਾਂ ਦੀ ਰੁੱਤ ’ਚ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ। ਉਨ੍ਹਾਂ ਮਿਲਾਵਟੀ ਖ਼ੁਰਾਕ ਅਤੇ ਖ਼ਾਸ ਤੌਰ ’ਤੇ ਫਾਸਟ ਫੂਡ ਦੇ ਮਾੜੇ ਪ੍ਰਭਾਵਾਂ ਚਰਚਾ ਕੀਤੀ। ਇਸ ਮੌਕੇ ’ਤੇ ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ਫ਼੍ਰੀ ਮੈਸਨਜ਼ ਸਰਾਭਾ ਨਗਰ ਵਲੋਂ ਭੇਜੇ ਚਾਲੀ ਗਰਮ ਸ਼ਾਲ ਵਿਦਿਆਰਥਣਾਂ ਨੂੰ ਭੇਟ ਕੀਤੇ ਗਏ। ਇਸ ਮੌਕੇ ਕਰਤੇ ਕਰਮਯੋਗੀ ਹੈੱਡਮਾਸਟਰ ਰਾਕੇਸ਼ ਸ਼ਰਮਾ, ਮੈਡਮ ਰੂਪਮ ਵਰਮਾ, ਮੈਡਮ ਕਮਲੇਸ਼ , ਮੈਡਮ ਅੰਜਨਾ, ਹਿਤੇਸ਼ ਬੱਧਨ, ਮੈਡਮ ਭਾਰਤੀ ਭੱਲਾ, ਵਿਨੋਦ ਰਾਣਾ, ਭੁਪਿੰਦਰ ਕੁਮਾਰ, ਅਰੁਨ ਕੁਮਾਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਿੰਡ ਸੁਆੜਾ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵ... ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਭਾਜਪਾ ਮਹਿਲਾ ਮੋਰਚਾ ਦੀ ਕਾਰਜਕਾਰਨੀ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।