07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਪਬਲਿਕ ਹੈਲਥ ਨੇ ਹਰੀ ਦੀਵਾਲੀ ਮਨਾਈ

ਚੰਡੀਗੜ੍ਹ, 6 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪਬਲਿਕ ਹੈਲਥ ਸੈਂਟਰ ਨੇ ਵਿਭਾਗ ਵਿਚ ਦੀਵਾਲੀ ਦਾ ਤਿਉਹਾਰ ਬਹੁਤ ਉਤਸ਼ਾਹ, ਖ਼ੁਸ਼ੀ ਤੇ ਤਿਉਹਾਰ ਦੀ ਭਾਵਨਾ ਨਾਲ ਮਨਾਇਆ। ਇਹ ਪ੍ਰੋਗਰਾਮ ਚੇਅਰਪਰਸਨ ਡਾ.

ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫਾਰ ਪਬਲਿਕ ਹੈਲਥ ਦੇ ਵਿਦਿਆਰਥੀਆਂ ਦੁਆਰਾ ਬਣਾਈ ਰੰਗੋਲੀ ਨਾਲ ਸਾਂਝੀ ਤਸਵੀਰ ਕਰਾਉਂਦੇ ਹੋਏ ਨਾਲ ਚੇਅਰਪਰਸਨ ਡਾ. ਮਨੋਜ ਕੁਮਾਰ, ਡਾ. ਪਰਵਰੀਤ ਕੌਰ ਤੇ ਪੂਨਮ ਸ਼ਰਮਾ ਤੇ ਹੋਰ। ਤਸਵੀਰ : ਕਮਲਜੀਤ ਸਿੰਘ 07-11-2026
ਚੰਡੀਗੜ੍ਹ, 6 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪਬਲਿਕ ਹੈਲਥ ਸੈਂਟਰ ਨੇ ਵਿਭਾਗ ਵਿਚ ਦੀਵਾਲੀ ਦਾ ਤਿਉਹਾਰ ਬਹੁਤ ਉਤਸ਼ਾਹ, ਖ਼ੁਸ਼ੀ ਤੇ ਤਿਉਹਾਰ ਦੀ ਭਾਵਨਾ ਨਾਲ ਮਨਾਇਆ। ਇਹ ਪ੍ਰੋਗਰਾਮ ਚੇਅਰਪਰਸਨ ਡਾ. ਮਨੋਜ ਕੁਮਾਰ ਤੇ ਫੈਕਲਟੀ ਮੈਂਬਰਾਂ ਡਾ. ਪਰਵਰੀਤ ਕੌਰ ਤੇ ਪੂਨਮ ਸ਼ਰਮਾ ਦੀ ਅਗਵਾਈ ਹੇਠ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਏਕਤਾ, ਸੱਭਿਆਚਾਰਕ ਕਦਰਾਂ-ਕੀਮਤਾਂ ਤੇ ਵਾਤਾਵਰਨ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਦੇ ਹੋਏ ਹਰੀ ਅਤੇ ਵਾਤਾਵਰਨ-ਅਨੁਕੂਲ ਦੀਵਾਲੀ ਦਾ ਸੰਦੇਸ਼ ਫੈਲਾਉਣਾ ਸੀ। ਵਿਭਾਗ ਨੂੰ ਜੀਵੰਤ ਤੇ ਸਿਰਜਣਾਤਮਿਕ ਰੰਗੋਲੀ ਡਿਜ਼ਾਈਨਾਂ ਨਾਲ ਸੁੰਦਰਤਾ ਨਾਲ ਸਜਾਇਆ, ਜਿਸ ਨਾਲ ਜਸ਼ਨਾਂ ਵਿਚ ਰੰਗ ਤੇ ਤਿਉਹਾਰੀ ਸੁਹਜ ਸ਼ਾਮਿਲ ਸਨ। ਵਿਦਿਆਰਥੀਆਂ ਨੇ ਆਪਣੀ ਸਿਰਜਣਾਤਮਕਤਾ ਤੇ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ। ਇਸ ਜਸ਼ਨ ਦੀ ਸ਼ੁਰੂਆਤ ਇਕ ਰਵਾਇਤੀ ਦੀਵਾ ਜਗਾਉਣ ਦੀ ਰਸਮ ਨਾਲ ਹੋਈ। ਸਮਾਰੋਹ ਨੇ ਵਾਤਾਵਰਨ ਪ੍ਰਤੀ ਜ਼ਿੰਮੇਵਾਰ ਢੰਗ ਨਾਲ ਦੀਵਾਲੀ ਮਨਾਉਣ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਸੱਭਿਆਚਾਰਕ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਇਹ ਪ੍ਰੋਗਰਾਮ ਇਕ ਖ਼ੁਸ਼ੀ ਭਰੇ ਮਾਹੌਲ ਵਿਚ ਸਮਾਪਤ ਹੋਇਆ।
ਪਿਛਲੀ ਖ਼ਬਰ ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਵਲੋਂ ਮਿਲੇ ਪਿਆਰ ਲਈ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਸਮੁੱਚੀ ਸੰਗਤ ਦਾ ਧੰਨਵਾਦ ਅਗਲੀ ਖ਼ਬਰ ਉਪ ਮੁੱਖ ਮੰਤਰੀ ਧਾਰਮਿਕ ਸਮਾਗਮ ’ ਚ ਹੋਏ ਹਾਜ਼ਰ ਜਨਤਕ ਸੇਵਾ ਤੇ ਲੋਕ ਭਲਾਈ ਸਾਡਾ ਹੈ ਟੀਚਾ - ਮੁਕੇਸ਼ ਅਗਨੀਹੋਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।