07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਵਲੋਂ ਮਿਲੇ ਪਿਆਰ ਲਈ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਸਮੁੱਚੀ ਸੰਗਤ ਦਾ ਧੰਨਵਾਦ

ਸ੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਜੇ. ਐਸ.

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਸਜਾਏ ਨਗਰ ਕੀਰਤਨ ਦੀ ਤਸਵੀਰ। 07-11-2026
ਸ੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਜੇ. ਐਸ. ਨਿੱਕੂਵਾਲ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਮਹਾਰਾਸ਼ਟਰ ਦੀਆਂ ਸਮੂਹ ਸਿੱਖ ਸੰਗਤਾਂ ਵਲੋਂ ਮਿਲੇ ਅਥਾਹ ਪਿਆਰ, ਸਤਿਕਾਰ, ਸ਼ਰਧਾ ਅਤੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੀ ਧਰਤੀ ’ਤੇ ਗੁਰੂਆਂ ਦੀਆਂ ਸਿੱਖਿਆਵਾਂ, ਸਿੱਖੀ ਸਿਧਾਂਤਾਂ ਤੇ ਖ਼ਾਲਸਾਈ ਰਵਾਇਤਾਂ ਪ੍ਰਤੀ ਸੰਗਤ ਦਾ ਉਤਸ਼ਾਹ ਅਤੇ ਪੰਥਕ ਕਾਰਜਾਂ ਲਈ ਸਮਰਪਣ ਬੇਹੱਦ ਸ਼ਲਾਘਾਯੋਗ ਹੈ। ਬੀਤੇ ਦਿਨਾਂ ਦੌਰਾਨ ਬਿਦਰ, ਹੈਦਰਾਬਾਦ, ਸੰਭਾਜੀ ਨਗਰ ਔਰੰਗਾਬਾਦ ਤੇ ਮੁੰਬਈ ਵਿਖੇ ਹੋਏ ਧਾਰਮਿਕ ਸਮਾਗਮਾਂ, ਨਗਰ ਕੀਰਤਨਾਂ ਅਤੇ ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਗਟਾਵੇ ਦੌਰਾਨ ਸੰਗਤਾਂ ਨੇ ਜਿਸ ਸ਼ਰਧਾ ਤੇ ਉਤਸ਼ਾਹ ਨਾਲ ਸਹਿਯੋਗ ਦਿੱਤਾ। ਇਸ ਮੌਕੇ ਉਨ੍ਹਾਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਮਿਲਿਆ ਪਿਆਰ, ਸਤਿਕਾਰ, ਅਸ਼ੀਰਵਾਦ ਅਤੇ ਸਹਿਯੋਗ ਪੰਥਕ ਕਾਰਜਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ। ਮਹਾਰਾਸ਼ਟਰ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਸੰਭਾਜੀ ਨਗਰ ਔਰੰਗਾਬਾਦ, ਗੁਰਦੁਆਰਾ ਗੁਰੂ ਸਿੰਘ ਸਭਾ ਤੋਂ ਹਰਵਿੰਦਰ ਸਿੰਘ ਬਿੰਦਰਾ ਪ੍ਰਧਾਨ, ਜਸਪਾਲ ਸਿੰਘ ਓਬਰਾਏ ਮੀਤ ਪ੍ਰਧਾਨ, ਕੁਲਦੀਪ ਸਿੰਘ ਸਕੱਤਰ, ਇੰਦਰਜੀਤ ਸਿੰਘ ਚਟਵਾਲ ਖ਼ਜ਼ਾਨਚੀ, ਭਾਈ ਪ੍ਰਿਤਪਾਲ ਸਿੰਘ ਗ੍ਰੰਥੀ, ਓਂਕਾਰ ਸਿੰਘ ਓਬਰਾਏ, ਅਵਤਾਰ ਸਿੰਘ ਚਾਬੜਾ ਪ੍ਰਧਾਨ, ਜਗਦੇਵ ਸਿੰਘ ਗੁਰਦਿੱਤਾ ਮੀਤ ਪ੍ਰਧਾਨ, ਕੁਨਾਲ ਸਿੰਘ ਗੁਰਦਿੱਤੇ ਸਕੱਤਰ, ਹਰਪਾਲ ਸਿੰਘ ਮੁਛਾਲ ਸੰਯੁਕਤ ਸਕੱਤਰ, ਤ੍ਰਿਲੋਚਨ ਸਿੰਘ ਚਾਬੜਾ ਖ਼ਜ਼ਾਨਚੀ, ਰਣਜੀਤ ਸਿੰਘ ਚੰਬੜਾ, ਸਤਨਾਮ ਸਿੰਘ ਗੁਲ੍ਹਾਟੀ, ਗੁਰਦੁਆਰਾ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਤੋਂ ਨਰਿੰਦਰ ਸਿੰਘ ਜਬਿੰਦਾ ਪ੍ਰਧਾਨ, ਅਜੀਤ ਸਿੰਘ ਸ਼ਿਲੇਦਾਰ ਮੀਤ ਪ੍ਰਧਾਨ, ਸਰਬਜੀਤ ਹਰੀ ਸਿੰਘ ਸਕੱਤਰ, ਗੋਲਡੀ ਸਿੰਘ ਢੋਡੀ ਖ਼ਜ਼ਾਨਚੀ, ਮਨਬੀਰ ਸਿੰਘ ਧਕਾਨ, ਹਰੀ ਸਿੰਘ, ਬਿਦਰ ਕਰਨਾਟਕ, ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਦੇ ਪ੍ਰਧਾਨ ਬਲਬੀਰ ਸਿੰਘ, ਬਾਬਾ ਮੇਜਰ ਸਿੰਘ, ਪਵਿੱਤਰ ਸਿੰਘ, ਪ੍ਰਦੀਪ ਸਿੰਘ ਰੰਜਨਾ, ਹਰਪਾਲ ਸਿੰਘ ਰੰਜਨਾ, ਮਨਪ੍ਰੀਤ ਸਿੰਘ, ਦਿਲਜੀਤ ਸਿੰਘ, ਜਗਜੀਤ ਸਿੰਘ, ਗੁਰਚਰਨ ਸਿੰਘ ਗੜ੍ਹੀ ਸਾਜ਼, ਇੰਦਰ ਸਿੰਘ ਸ਼ਾਹ, ਬਲਵੰਤ ਸਿੰਘ ਗੜ੍ਹੀ ਵਾਲੇ, ਇੰਦਰਪਾਲ ਸਿੰਘ ਫ਼ੌਜੀ, ਲੱਡੂ ਸਿੰਘ, ਸਾਗਰ ਸਿੰਘ ਤੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਗੁਰਚਰਨ ਸਿੰਘ ਬੱਗਾ ਤੇਲੰਗਾਨਾ ਚੇਅਰਮੈਨ, ਮਨਜੀਤ ਸਿੰਘ ਪਾਲਾ ਜਨਰਲ ਸਕੱਤਰ, ਤੇਲੰਗਾਨਾ ਗੁਰਦੁਆਰਾ, ਤਿਰਲੋਕ ਸਿੰਘ ਪ੍ਰਧਾਨ, ਦਰਸ਼ਨ ਸਿੰਘ ਪ੍ਰਧਾਨ, ਚੇਤਨ ਸਿੰਘ ਸ਼ਿਕਾਰ ਪ੍ਰਧਾਨ, ਹਰਪਾਲ ਸਿੰਘ ਰੰਜਨ ਪ੍ਰਧਾਨ, ਤਾਰਾ ਸਿੰਘ, ਰਾਜਨੀਤਕ ਸਿੰਘ ਜੌਨੀ, ਵਿਰੇਂਦਰ ਸਿੰਘ ਵੀਰੂ, ਬਾਬਾ ਬਲਦੇਵ ਸਿੰਘ ਢੋਡੀ, ਬਾਬਾ ਸੁਖਦੇਵ ਸਿੰਘ, ਬਾਬਾ ਮਲੂਕ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਮਝੈਲ, ਬਾਬਾ ਗਗਨਦੀਪ ਸਿੰਘ, ਬਾਬਾ ਮੱਘਰ ਸਿੰਘ, ਇੰਦਰਪਾਲ ਸਿੰਘ ਰਿੱਕੀ, ਸਾਗਰ ਸਿੰਘ, ਲੱਡੂ ਸਿੰਘ ਸਮੇਤ ਸਮੂਹ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
ਪਿਛਲੀ ਖ਼ਬਰ ਮਕੜੌਨਾ ਕਲਾਂ ਸਕੂਲ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਦਿਖਾਈ ਵਿਗਿਆਨਕ ਪ੍ਰਤਿਭਾ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਪਬਲਿਕ ਹੈਲਥ ਨੇ ਹਰੀ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।