ਨੂਰਪੁਰ ਬੇਦੀ ਤੋਂ ਸੀਨੀਅਰ ਭਾਜਪਾ ਆਗੂ ਵਿਜੇ ਪੁਰੀ ਪੰਜਾਬ ਭਾਜਪਾ ਟਰੇਡ ਵਿੰਗ ਦੇ ਕੋ-ਕੋਆਰਡੀਨੇਟਰ ਨਿਯੁਕਤ
ਨੂਰਪੁਰ ਬੇਦੀ, 10 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਦੇ ਜੰਮਪਲ ਤੇ ਸੀਨੀਅਰ ਭਾਜਪਾ ਆਗੂ ਵਿਜੇ ਪੁਰੀ ਨੂੰ ਪੰਜਾਬ ਭਾਜਪਾ ਟਰੇਡ ਵਿੰਗ ਦਾ ਕੋ-ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਜੇ ਪੁਰੀ ਇਸ ਤੋਂ ਪਹਿਲਾਂ ਭਾਜਪਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਅਜੀਤ ਡੈਸਕ
11-11-2026