22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਚੰਡੀਗੜ੍ਹ ਦੇ ਮੁੰਡੇ ਤੇ ਕੁੜੀਆਂ ਦੀਆਂ ਟੀਮਾਂ 70ਵੀਂ ਰਾਸ਼ਟਰੀ ਸਕੂਲ ਖੇਡਾਂ ਦੇ ਫਾਈਨਲ ’ਚ ਪਹੁੰਚੀਆਂ

ਚੰਡੀਗੜ੍ਹ, 21 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਮਾਡਰਨ ਸ਼ਹਿਰ ਚੰਡੀਗੜ੍ਹ ਵਿਚ 70ਵੀਆਂ ਰਾਸ਼ਟਰੀ ਸਕੂਲ ਖੇਡਾਂ ਅੰਡਰ 19 ਸਾਲ ਸਾਫ਼ਟਬਾਲ ਦੇ ਮੈਚ ਸ਼ਾਨੋ ਸ਼ੌਕਤ ਨਾਲ ਖੇਡੇ ਜਾ ਰਹੇ ਹਨ। ਇਸੇ ਸ਼ਾਨੋ ਸ਼ੌਕਤ ਨਾਲ ਮੇਜ਼ਬਾਨ ਚੰਡੀਗੜ੍ਹ ਦੀਆਂ ਮੁੰਡਿਆਂ ਤੇ ਕੁੜੀਆਂ ਦੀਆਂ ਟੀਮਾਂ ਨੇ ਅੰਡਰ-19 ਸਾਫਟਬਾਲ ਫਾਈਨਲ ਵਿਚ ਆਪੋ ਆਪਣੀ ਥਾਂ ਪੱਕੀ ਕਰ ਲਈ ਹੈ।

ਅਜੀਤ ਡੈਸਕ 22-11-2026
ਚੰਡੀਗੜ੍ਹ, 21 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਮਾਡਰਨ ਸ਼ਹਿਰ ਚੰਡੀਗੜ੍ਹ ਵਿਚ 70ਵੀਆਂ ਰਾਸ਼ਟਰੀ ਸਕੂਲ ਖੇਡਾਂ ਅੰਡਰ 19 ਸਾਲ ਸਾਫ਼ਟਬਾਲ ਦੇ ਮੈਚ ਸ਼ਾਨੋ ਸ਼ੌਕਤ ਨਾਲ ਖੇਡੇ ਜਾ ਰਹੇ ਹਨ। ਇਸੇ ਸ਼ਾਨੋ ਸ਼ੌਕਤ ਨਾਲ ਮੇਜ਼ਬਾਨ ਚੰਡੀਗੜ੍ਹ ਦੀਆਂ ਮੁੰਡਿਆਂ ਤੇ ਕੁੜੀਆਂ ਦੀਆਂ ਟੀਮਾਂ ਨੇ ਅੰਡਰ-19 ਸਾਫਟਬਾਲ ਫਾਈਨਲ ਵਿਚ ਆਪੋ ਆਪਣੀ ਥਾਂ ਪੱਕੀ ਕਰ ਲਈ ਹੈ। ਰਾਸ਼ਟਰੀ ਖੇਡਾਂ ਦੇ ਫਾਈਨਲ ਮੈਚ 22 ਨਵੰਬਰ ਨੂੰ ਖੇਡੇ ਜਾਣਗੇ। ਫਾਈਨਲ ਮੈਚ ਚੰਡੀਗੜ੍ਹ ਮੁੰਡਿਆਂ ਦੀ ਟੀਮ ਦਾ ਛੱਤੀਸਗੜ੍ਹ ਦੀ ਟੀਮ ਅਤੇ ਚੰਡੀਗੜ੍ਹ ਕੁੜੀਆਂ ਦੀ ਟੀਮ ਦਾ ਮਹਾਂਰਾਸ਼ਟਰ ਦੀ ਟੀਮ ਵਿਚਕਾਰ ਖੇਡਿਆ ਜਾਵੇਗਾ। ਅੱਜ ਵੱਖ-ਵੱਖ ਥਾਵਾਂ ’ਤੇ ਸਾਫ਼ਟਬਾਲ ਦੇ ਦੋਵਾਂ ਵਰਗਾਂ ਵਿਚ ਦੋ-ਦੋ ਸੈਮੀਫਾਈਨਲ ਮੈਚ ਖੇਡੇ ਗਏ। ਮੁੰਡਿਆਂ ਦੇ ਸੈਮੀਫਾਈਨਲ ਮੈਚ ਵਿਚ ਇਕ ਮੈਚ ਚੰਡੀਗੜ੍ਹ ਤੇ ਹਰਿਆਣਾ ਦੀਆਂ ਟੀਮਾਂ ਵਿਚ ਖੇਡਿਆ। ਇਕ ਤਰਫੀ ਮੈਚ ਵਿਚ ਚੰਡੀਗੜ੍ਹ ਦੀ ਟੀਮ ਨੇ 4 ਅੰਕ ਪ੍ਰਾਪਤ ਕੀਤੇ ਅਤੇ ਹਰਿਆਣਾ ਦੀ ਟੀਮ ਕੋਈ ਅੰਕ ਪ੍ਰਾਪਤ ਨਾ ਸਕੀ। ਇਸ ਤਰ੍ਹਾਂ ਚੰਡੀਗੜ੍ਹ ਦੀ ਟੀਮ ਨੇ ਹਰਿਆਣਾ ਦੀ ਟੀਮ ਨੂੰ 4-0 ਅੰਕਾਂ ਦੇ ਨਾਲ ਕਰਾਰੀ ਹਾਰ ਦਿੱਤੀ ਅਤੇ ਫਾਈਨਲ ਵਿਚ ਥਾਂ ਪੱਕੀ ਕਰ ਲਈ। ਮੁੰਡਿਆਂ ਦੇ ਵਰਗ ਦਾ ਦੂਜਾ ਸੈਮੀਫਾਈਨਲ ਮੈਚ ਛੱਤੀਸਗੜ੍ਹ ਅਤੇ ਮਹਾਂਰਾਸ਼ਟਰ ਦੀਆਂ ਟੀਮਾਂ ਵਿਚਕਾਰ ਖੇਡਿਆ। ਇਸ ਸਖ਼ਤ ਮੁਕਾਬਲੇ ਵਿਚ ਛੱਤੀਸਗੜ੍ਹ ਦੀ ਟੀਮ ਨੇ ਮਹਾਂਰਾਸ਼ਟਰ ਦੀ ਟੀਮ ਨੂੰ 2 ਦੇ ਮੁਕਾਬਲੇ 3 ਅੰਕ ਨਾਲ ਹਰਾਇਆ ਅਤੇ ਛੱਤੀਸਗੜ੍ਹ ਨੇ ਵੀ ਫਾਈਨਲ ਵਿਚ ਥਾਂ ਮੱਲ੍ਹੀ। ਇਸੇ ਤਰ੍ਹਾਂ ਕੁੜੀਆਂ ਦੇ ਸੈਮੀਫਾਈਨਲ ਦਾ ਪਹਿਲਾ ਮੈਚ ਮਹਾਂਰਾਸ਼ਟਰ ਦੀ ਟੀਮ ਤੇ ਓਡੀਸਾ ਦੀ ਟੀਮ ਵਿਚਕਾਰ ਖੇਡਿਆ, ਜਿਸ ’ਚ ਮਹਾਂਰਾਸ਼ਟਰ ਨੇ ਓਡੀਸ਼ਾ ਨੂੰ 9-1 ਅੰਤਰ ਨਾਲ ਹਰਾ ਕੇ ਫਾਈਨਲ ਵਿਚ ਦਾਖਲਾ ਲਿਆ। ਦੂਜੇ ਮੈਚ ਚੰਡੀਗੜ੍ਹ ਦੀ ਟੀਮ ਅਤੇ ਛੱਤੀਸਗੜ੍ਹ ਦੀ ਟੀਮ ਵਿਚਕਾਰ ਖੇਡਿਆ ਗਿਆ। ਇਸ ਇਕ ਤਫ਼ਰੀ ਮੈਚ ਵਿਚ ਚੰਡੀਗੜ੍ਹ ਦੀ ਟੀਮ ਨੇ ਛੱਤੀਸਗੜ੍ਹ ਦੀ ਟੀਮ ਨੂੰ 14-3 ਨਾਲ ਕਰਾਰੀ ਹਾਰ ਦਿੱਤੀ। ਰਾਸ਼ਟਰੀ ਖੇਡਾਂ ਦੇ ਫਾਈਨਲ ਮੈਚ 22 ਨਵੰਬਰ ਨੂੰ ਸਵੇਰੇ 8.30 ਖੇਡੇ ਜਾਣਗੇ। ਮੁੰਡਿਆਂ ਦਾ ਫਾਈਨਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 37 ਬੀ ਵਿਖੇ ਖੇਡਿਆ ਜਾਵੇਗਾ, ਜਦਕਿ ਕੁੜੀਆਂ ਦਾ ਫਾਈਨਲ ਮੈਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 15 ਵਿਖੇ ਖੇਡਿਆ ਜਾਵੇਗਾ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪਾਵਨ ਵਿਚਾਰਾਂ ਤੇ ਸਮਾਜਿਕ ਸਮਰਥਤਾ ਨੂੰ ਸਮਰਪਿਤ ਯਾਤਰਾ ਅੱਜ ਖਰੜ ਪੁੱਜੇਗੀ-ਰਾਕੇਸ਼ ਗੁਪਤਾ ਅਗਲੀ ਖ਼ਬਰ ਚੰਡੀਗੜ੍ਹ ਦੀ ਸ਼ਰਾਬ ਲਿਆ ਰਹੇ ਟਰੱਕ ’ਚੋਂ 240 ਪੇਟੀਆਂ ਸ਼ਰਾਬ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।