22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਗੁਰੂ ਰਵਿਦਾਸ ਜੀ ਦੇ ਪਾਵਨ ਵਿਚਾਰਾਂ ਤੇ ਸਮਾਜਿਕ ਸਮਰਥਤਾ ਨੂੰ ਸਮਰਪਿਤ ਯਾਤਰਾ ਅੱਜ ਖਰੜ ਪੁੱਜੇਗੀ-ਰਾਕੇਸ਼ ਗੁਪਤਾ

ਖਰੜ, 21 ਨਵੰਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਜਨਤਾ ਪਾਰਟੀ ਵਲੋਂ ਪੂਜਨੀਕ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨਾ ਵਿਚਾਰਾਂ ਤੇ ਸਮਾਜਿਕ ਸਮਰਥਤਾ ਦੇ ਸੰਦੇਸ ਨੂੰ ਜਨ ਜਨ ਤੱਕ ਪਹੁੰਚਾਉਣ ਨਾਲ ‘ਸਮਰਸਤਾ ਸੰਕਲਪ ਅਭਿਆਨ ਯਾਤਰਾ’ 22 ਨਵੰਬਰ ਨੂੰ ਖਰੜ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਜਾਵੇਗਾ। ਭਾਜਪਾ ਸਿਟੀ ਖਰੜ ਦੇ ਪ੍ਰਧਾਨ ਰਾਕੇਸ਼ ਗੁਪਤਾ ਬੰਟੀ ਨੇ ਦੱਸਿਆ ਕਿ 18 ਨਵੰਬਰ ਨੂੰ ਜਲੰਧਰ ਤੋਂ ਆਰੰਭ ਹੋਈ ਹੇ ਉਸ ਦਾ ਖਰੜ ਵਿਖੇ ਪਹੁੰਚਣ ’ਤੇ ਸਿਟੀ ਹਾਰਟ ਨੇੜੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਜਾਵੇਗਾ ਤੇ ਉਥੋ ਸ੍ਰੀ ਰਾਮ ਭਵਨ ਖਰੜ ਵਿਖੇ ਪਹੁੰਚੇਗੀ, ਜਿਥੇ ਸੰਤ, ਮਹਾਂਪੁਰਸ਼ ਪ੍ਰਵਚਨ ਕਰਨਗੇ ਅਤੇ ਫਿਰ ਅੱਗੇ ਲਈ ਚੰਡੀਗੜ੍ਹ ਨੂੰ ਰਵਾਨਾ ਹੋਵੇਗੀ।

ਅਜੀਤ ਡੈਸਕ 22-11-2026
ਖਰੜ, 21 ਨਵੰਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਜਨਤਾ ਪਾਰਟੀ ਵਲੋਂ ਪੂਜਨੀਕ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨਾ ਵਿਚਾਰਾਂ ਤੇ ਸਮਾਜਿਕ ਸਮਰਥਤਾ ਦੇ ਸੰਦੇਸ ਨੂੰ ਜਨ ਜਨ ਤੱਕ ਪਹੁੰਚਾਉਣ ਨਾਲ ‘ਸਮਰਸਤਾ ਸੰਕਲਪ ਅਭਿਆਨ ਯਾਤਰਾ’ 22 ਨਵੰਬਰ ਨੂੰ ਖਰੜ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਜਾਵੇਗਾ। ਭਾਜਪਾ ਸਿਟੀ ਖਰੜ ਦੇ ਪ੍ਰਧਾਨ ਰਾਕੇਸ਼ ਗੁਪਤਾ ਬੰਟੀ ਨੇ ਦੱਸਿਆ ਕਿ 18 ਨਵੰਬਰ ਨੂੰ ਜਲੰਧਰ ਤੋਂ ਆਰੰਭ ਹੋਈ ਹੇ ਉਸ ਦਾ ਖਰੜ ਵਿਖੇ ਪਹੁੰਚਣ ’ਤੇ ਸਿਟੀ ਹਾਰਟ ਨੇੜੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਜਾਵੇਗਾ ਤੇ ਉਥੋ ਸ੍ਰੀ ਰਾਮ ਭਵਨ ਖਰੜ ਵਿਖੇ ਪਹੁੰਚੇਗੀ, ਜਿਥੇ ਸੰਤ, ਮਹਾਂਪੁਰਸ਼ ਪ੍ਰਵਚਨ ਕਰਨਗੇ ਅਤੇ ਫਿਰ ਅੱਗੇ ਲਈ ਚੰਡੀਗੜ੍ਹ ਨੂੰ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਯਾਤਰਾ 3 ਦਸੰਬਰ ਨੂੰ ਬਨਾਰਸ ਉੱਤਰ ਪ੍ਰਦੇਸ਼ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਸ਼ਹਿਰ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯਾਤਰਾ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਪੁੱਜਣ।
ਪਿਛਲੀ ਖ਼ਬਰ ਗੁਰੂ ਸਾਹਿਬਾਨ ਦੀ ਬਾਣੀ ਤੇ ਉਪਦੇਸ਼ ਸਮਾਜ ਲਈ ਪ੍ਰੇਰਨਾ ਸ੍ਰੋਤ-ਕੰਗ ਅਗਲੀ ਖ਼ਬਰ ਚੰਡੀਗੜ੍ਹ ਦੇ ਮੁੰਡੇ ਤੇ ਕੁੜੀਆਂ ਦੀਆਂ ਟੀਮਾਂ 70ਵੀਂ ਰਾਸ਼ਟਰੀ ਸਕੂਲ ਖੇਡਾਂ ਦੇ ਫਾਈਨਲ ’ਚ ਪਹੁੰਚੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।