22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪੁਆਧੀ ਪੰਜਾਬੀ ਸੱਥ ਦਾ ਸਨਮਾਨ ਸਮਾਗਮ 29 ਨੂੰ

ਐੱਸ. ਏ.

ਅਜੀਤ ਡੈਸਕ 22-11-2026
ਐੱਸ. ਏ. ਐੱਸ. ਨਗਰ, 21 ਨਵੰਬਰ (ਪ੍ਰੋ. ਅਵਤਾਰ ਸਿੰਘ)-ਪੁਆਧੀ ਪੰਜਾਬੀ ਸੱਥ ਮੁਹਾਲੀ ਦਾ 23ਵਾਂ ਸਾਲਾਨਾ ਸਨਮਾਨ ਸਮਾਗਮ 2026 ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼- 6 ਮੁਹਾਲੀ ਵਿਖੇ 29 ਨਵੰਬਰ ਨੂੰ ਸਵੇਰੇ 10.30 ਵਜੇ ਕੀਤਾ ਜਾਵੇਗਾ। ਪ੍ਰਧਾਨਗੀ ਮੰਡਲ ਵਿਚ ਡਾ. ਮਨਮੋਹਨ ਚੇਅਰਮੈਨ ਸਾਹਿਤ ਅਕਾਦਮੀ ਚੰਡੀਗੜ੍ਹ, ਡਾ. ਗੁਰਮੀਤ ਸਿੰਘ ਸਾਬਕਾ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸੱਥ ਦੇ ਸਰਪ੍ਰਸਤ ਡਾ. ਨਿਰਮਲ ਸਿੰਘ ਲਾਂਬੜਾ, ਡਾ. ਤੇਗ ਬਹਾਦਰ ਸਿੰਘ (ਸੋਹਾਣਾ) ਤੇ ਸਮਾਜ ਸੇਵੀ ਨਿਰਮਲ ਸਿੰਘ ਤੰਗੌਰੀ ਹਾਜ਼ਰ ਹੋਣਗੇ। ਇਸ ਮੌਕੇ ਪੁਆਧ ਦੀਆਂ ਪੰਜ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ’ਚ ਉੱਘੇ ਚਿੱਤਰਕਾਰ ਅਮਰਾਓ ਸਿੰਘ ਗਿੱਲ (ਚਿੱਲਾ) ਨੂੰ ਮਾ. ਸਰੂਪ ਸਿੰਘ ਨੰਬਰਦਾਰ ਪੁਰਸਕਾਰ, ਉੱਘੇ ਨਾਵਲਕਾਰ ਨਕਸ਼ਦੀਪ ਪੰਜਕੋਹਾ ਨੂੰ ਸਾਹਿਤਕਾਰ ਗੁਰਬਖਸ਼ ਸਿੰਘ ਕੇਸਰੀ ਪੁਰਸਕਾਰ, ਸ਼ਾਇਰ ਪਰਮਿੰਦਰ ਸੋਢੀ (ਜਾਪਾਨ) ਨੂੰ ਜੱਥੇਦਾਰ ਅੰਗਰੇਜ਼ ਸਿੰਘ ਬਡਹੇੜੀ ਪੁਰਸਕਾਰ, ਕਿੱਸਾ ਗਾਇਕ ਹਰਪਾਲ ਸਿੰਘ ਪਾਲਾ (ਮਾਣਕਪੁਰ ਸ਼ਰੀਫ਼) ਨੂੰ ਮਾ. ਰਘਬੀਰ ਸਿੰਘ ਬੈਦਵਾਣ ਪੁਰਸਕਾਰ ਤੇ ਲੇਖਿਕਾ ਮਨਜੀਤ ਕੌਰ ਮੀਤ (ਮਲੋਆ) ਨੂੰ ਸਰਦਾਰਨੀ ਰਵਿੰਦਰ ਕੌਰ ਪੁਰਸਕਾਰ ਸ਼ਾਮਿਲ ਹਨ। ਪੁਰਸਕਾਰ ’ਚ ਨਕਦ ਰਾਸ਼ੀ, ਲੋਈ ਸਨਮਾਨ-ਪੱਤਰ, ਯਾਦਗਾਰੀ ਚਿੰਨ੍ਹ ਤੇ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸੱਥ ਹੁਣ ਤੱਕ 126 ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰ ਚੁੱਕੀ ਹੈ। ਇਸ ਵਰ੍ਹੇ ਪੁਸਤਕ ਪੁਰਸਕਾਰ ਜ਼ੈਲਦਾਰ ਸਿੰਘ ਹਸਮੁੱਖ ਦੀ ਪੁਸਤਕ ‘ਬੀਤੇ ਸੱਭਿਆਚਾਰ ਦਾ ਕਾਵਿ-ਕੋਸ਼’ ਨੂੰ ਦਿੱਤਾ ਜਾਵੇਗਾ। ਸਮਾਗਮ ’ਚ ‘ਸਾਹਿਤ ਸਾਧਨਾ’ ਲੇਖਕ ਮਨਮੋਹਨ ਸਿੰਘ ਦਾਊਂ, ‘ਸੁਕਰਾਤ ਦੇ ਆਖ਼ਰੀ ਦਿਨ’ (ਨਾਵਲ) ਲੇਖਕ ਨਕਸ਼ਦੀਪ ਪੰਜਕੋਹਾ, ‘ਆਹਾਂ ਦੀ ਅੱਗ’ ਲੇਖਿਕਾ ਮਨਜੀਤ ਕੌਰ ਅੰਬਾਲਵੀਂ , ‘ਪੁਆਧ ਦਾ ਪੁਰਾਤਤਵ ਇਤਿਹਾਸ’ (ਖੋਜ ਪੁਸਤਕ) ਲੇਖਕ ਡਾ. ਕੇਸਰ ਸਿੰਘ ਬਰਵਾਲੀ ਤੇ ‘ਜਿੱਥੇ ਨਾਨੀ ਉੱਥੇ ਨਾਨਕੇ (ਬਾਲ ਪੁਸਤਕ) ਲੇਖਕ ਦਰਸ਼ਨ ਸਿੰਘ ਬਨੂੰੜ ਪੁਸਤਕਾਂ ਲੋਕ-ਅਰਪਣ ਕੀਤੀਆਂ ਜਾਣਗੀਆਂ। ਸੱਥ ਦਾ ਸੋਵੀਨਰ ਵੀ ਰਿਲੀਜ਼ ਕੀਤਾ ਜਾਵੇਗਾ। ਇਹ ਜਾਣਕਾਰੀ ਸੱਥ ਦੇ ਮੁਖੀ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਤੇ ਸਕੱਤਰ ਪ੍ਰਿੰ. ਗੁਰਮੀਤ ਸਿੰਘ ਖਰੜ ਵਲੋਂ ਦਿੱਤੀ ਗਈ।
ਪਿਛਲੀ ਖ਼ਬਰ ਸ਼ਿਵਚਰਨ ਸਿੰਘ ਭੰਗੂ ਵਲੋਂ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਦੇ ਅਸਥਾਨ ’ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਪਰਮਾਤਮਾ... ਅਗਲੀ ਖ਼ਬਰ ਗੁਰੂ ਸਾਹਿਬਾਨ ਦੀ ਬਾਣੀ ਤੇ ਉਪਦੇਸ਼ ਸਮਾਜ ਲਈ ਪ੍ਰੇਰਨਾ ਸ੍ਰੋਤ-ਕੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।