ਐਲਾਨਾਂ ਨਾਲ ਨਹੀਂ, ਕਾਰਵਾਈ ਨਾਲ ਖਤਮ ਹੋਵੇਗਾ ਨਸ਼ਾ, ‘ਆਪ’ ਸਰਕਾਰ ਦੇਵੇ ਜਵਾਬ-ਵਿਕਰਮਜੀਤ ਸਿੰਘ ਸਾਹਨੀ
ਮਜੀਠਾ, 25 ਸਤੰਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਭਾਰਤੀ ਜਨਤਾ ਪਾਰਟੀ ਵਲੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤਹਿਤ ਮਜੀਠਾ ਵਿਖੇ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਮੈਂਬਰ ਰਾਜ ਸਭਾ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬ ਦੀ ਲੜਾਈ ਸਿਰਫ ਨਸ਼ਿਆਂ ਵਿਰੁੱਧ ਨਹੀਂ ਸਗੋਂ ਬੇਰੁਜ਼ਗਾਰੀ, ਨਿਰਾਸ਼ਾ ਤੇ ਆਰਥਿਕ ਬਦਹਾਲੀ ਵਿਰੁੱਧ ਵੀ ਹੈ।
ਮਜੀਠਾ, 25 ਸਤੰਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਭਾਰਤੀ ਜਨਤਾ ਪਾਰਟੀ ਵਲੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤਹਿਤ ਮਜੀਠਾ ਵਿਖੇ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਮੈਂਬਰ ਰਾਜ ਸਭਾ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬ ਦੀ ਲੜਾਈ ਸਿਰਫ ਨਸ਼ਿਆਂ ਵਿਰੁੱਧ ਨਹੀਂ ਸਗੋਂ ਬੇਰੁਜ਼ਗਾਰੀ, ਨਿਰਾਸ਼ਾ ਤੇ ਆਰਥਿਕ ਬਦਹਾਲੀ ਵਿਰੁੱਧ ਵੀ ਹੈ। ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਾਰ-ਵਾਰ ਐਲਾਨ ਕੀਤੇ ਗਏ ਹਨ ਪਰ ਜ਼ਮੀਨੀ ਪੱਧਰ ’ਤੇ ਨੌਜਵਾਨਾਂ ਨੂੰ ਹੁਨਰ, ਰੁਜ਼ਗਾਰ ਅਤੇ ਖੇਡਾਂ ਨਾਲ ਜੋੜਨ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਸੰਸਦੀ ਸਟੈਂਡਿੰਗ ਕਮੇਟੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸਾਹਨੀ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਗੰਭੀਰ ਤੌਰ ਤੇ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਹੱਥ ਵਿਚ ਹੁਨਰ ਅਤੇ ਰੁਜ਼ਗਾਰ ਹੋਵੇ ਤਾਂ ਉਸ ਦਾ ਹੱਥ ਨਸ਼ੇ ਵੱਲ ਨਹੀਂ ਜਾਵੇਗਾ। ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਹਿੰਮਤ ਨਾਲ ਦੁਨੀਆਂ ਭਰ ਵਿਚ ਨਾਮ ਬਣਾਇਆ ਹੈ, ਪੰਜਾਬ ਨੂੰ ਮੁਫਤਖੋਰੀ ਦੀ ਬਜਾਏ ਹੁਨਰ, ਰੁਜ਼ਗਾਰ, ਉਦਯੋਗ ਤੇ ਆਤਮ ਨਿਰਭਰ ਵੱਲ ਲਿਜਾਣ ਦੀ ਲੋੜ ਹੈ। ਸਹਾਨੀ ਨੇ ਕਿਸਾਨਾਂ ਲਈ ਫਸਲੀ ਵਿਭਿੰਨਤਾ ਵਾਸਤੇ ਪੱਕੇ ਬਾਜ਼ਾਰ ਅਤੇ ਯਕੀਨੀ ਆਮਦਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਪੰਜਾਬ ਦੀ ਵਿੱਤੀ ਹਾਲਤ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਕਰਜ਼ੇ ਦਾ ਬੋਝ ਆਉਣ ਵਾਲੀਆਂ ਪੀੜੀਆਂ ਤੇ ਨਹੀ ਪਾਇਆ ਜਾ ਸਕਦਾ। ਉਨ੍ਹਾਂ ਨੇ ਮਜੀਠਾ ਵਿਚ ਸਕਿੱਲ ਡਿਵੈਲਪਮੈਂਟ ਲਈ ਆਪਣੇ ਅਖਤਿਆਰੀ ਕੋਟੇ ’ਚੋਂ 51 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਤਕਨੀਕੀ ਅਤੇ ਕਿੱਤਾਮੁਖੀ ਹੁਨਰ ਦੇਕੇ ਰੁ਼ਜਗਾਰ ਨਾਲ ਜੋੜਿਆ ਜਾਵੇਗਾ। ਮਹਿਲਾਵਾਂ ਨੂੰ ਸਿਲਾਈ, ਫੁਲਕਾਰੀ ਆਚਾਰ ਅਤੇ ਹੋਰ ਘਰੇਲੂ ਉਦਯੋਗਾਂ ਨਾਲ ਜ਼ੋੜਨ ਅਤੇ ਪਿੰਡਾਂ ਵਿਖੇ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ਼ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ। ਸਾਹਨੀ ਨੈ ਕਿਹਾ ਭਾਸ਼ਣ ਬਹੁਤ ਹੋ ਗਏ ਹੁਣ ਕੰਮ ਕਰਨ ਦਾ ਸਮਾਂ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਜਨੀਸ਼ ਧੀਮਾਨ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਵਾਰ ਵਾਰ ਐਲਾਨ ਕਰਨ ਦੇ ਬਾਵਜੂਦ ਨਸ਼ਿਆਂ ਦੀ ਉਪਲੱਬਧਤਾ ਸਰਕਾਰ ਦੀ ਕਾਰਗੁਜ਼ਾਰੀ ਤੇ ਜਵਾਬਦੇਹੀ ਤੇ ਸਵਾਲ ਖੜ੍ਹੇ ਕਰਦੀ ਹੈ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਦੀ ਪਛਾਣ ਨਸ਼ਿਆਂ ਅਤੇ ਗੈਂਗਸਟਰਵਾਦ ਨਾਲ ਨਹੀਂ ਸਗੋਂ ਹਿੰਮਤ, ਮਿਹਨਤ ਅਤੇ ਸਰੁੱਖਿਆ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 18 ਸਤੰਬਰ ਤੋਂ ਚੱਲ ਰਹੀ ਯਾਤਰਾ ਦਾ ਮਕਸਦ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੋਕਾਂ ਨੂੰ ਲਾਮਬੱਧ ਕਰਨਾ ਹੈ। ਹਲਕਾ ਮਜੀਠਾ ਦੇ ਹਲਕਾ ਇੰਚਾਰਜ ਪਰਦੀਪ ਸਿੰਘ ਭੁੱਲਰ ਨੇ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਨਾਲ ਵੱਧ ਤੋਂ ਵੱਧ ਜੁੜ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜਿਲ੍ਹਾ ਪ੍ਰਧਾਨ ਕੰਵਰਬੀਰ ਸਿੰਘ ਮੰਜ਼ਿਲ, ਰਣਜੀਤ ਸਿੰਘ ਖੋਜੇਵਾਲ, ਪ੍ਰਿੰਸੀਪਲ ਜਸਵਿੰਦਰ ਸਿੰਘ ਢਿੱਲੋਂ, ਪ੍ਰੋ: ਸਰਚਾਂਦ ਸਿੰਘ ਖਿਆਲਾ, ਗੁਰਮੁੱਖ ਸਿੰਘ ਕਾਦਰਾਬਾਦ, ਜ਼ੋਗਾ ਸਿੰਘ ਮੱਤੇਵਾਲ, ਲਵਲ ਕੁਮਾਰ, ਕੰਵਰਸ਼ੇਰ ਸਿੰਘ ਗਿੱਲ, ਰਾਕੇਸ਼ ਕੁਮਾਰ ਪੱਪਾ ਮਜੀਠਾ, ਗੁਰਵੇਲ ਸਿੰਘ ਸਰਪੰਚ, ਮੰਗਲ ਸਿੰਘ ਸਰਪੰਚ, ਦਵਿੰਦਰ ਸਿੰਘ ਮਹਾਲਾ, ਸੁਖਦੇਵ ਸਿੰਘ ਚਵਿੰਡਾ ਦੇਵੀ, ਅਮਰੀਕ ਸਿੰਘ, ਕੈਪਟਨ ਸੁਰਜੀਤ ਸਿੰਘ, ਬਲਕਾਰ ਸਿੰਘ ਮੈਂਬਰ, ਸੋਨੂੰਰਾਮ ਦਿਵਾਲੀ, ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ।ਮਜੀ ਠਾ ਤੋਂ ਇਹ ਯਾਤਰਾ ਕੱਥੂਨੰਗਲ ਵੱਲ ਰਵਾਨਾ ਹੋ ਗਈ।