26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਤੇ ਸ੍ਰੀ ਮਨੀ ਮਹੇਸ਼ ਸੇਵਾ ਮੰਡਲ ਨੇ ਗਣੇਸ਼ ਪੂਜਾ ਕਰਵਾਈ

ਕਪੂਰਥਲਾ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਤੇ ਸ੍ਰੀ ਮਨੀ ਮਹੇਸ਼ ਸੇਵਾ ਮੰਡਲ ਕਪੂਰਥਲਾ ਵਲੋਂ ਸਥਾਨਕ ਮਨੀ ਮਹੇਸ਼ ਮੰਦਿਰ ਕਪੂਰਥਲਾ ਵਿਖੇ ਸ੍ਰੀ ਗਣੇਸ਼ ਪੂਜਾ ਦੇ ਤੀਜੇ ਦਿਨ ਸ੍ਰੀ ਯਗਦੱਤ ਐਰੀ, ਸ੍ਰੀਮਤੀ ਅਨੀਤਾ ਐਰੀ, ਅਨਿਲ ਕੁਮਾਰ, ਸਾਹਸ ਸ਼ਰਮਾ, ਸ੍ਰੀਮਤੀ ਸਰੋਜ, ਰੋਸ਼ਨੀ ਸ਼ਰਮਾ, ਸ਼ੁਭਮ ਕਸ਼ਯਪ ਰਾਜਪੂਤ, ਹਰਪ੍ਰੀਤ ਸਿੰਘ ਤੇ ਹੋਰ ਸ਼ਖ਼ਸੀਅਤਾਂ ਜਜਮਾਨ ਵਜੋਂ ਸ਼ਾਮਲ ਹੋਈਆਂ ਤੇ ਉਨ੍ਹਾਂ ਸ੍ਰੀ ਗਣੇਸ਼ ਪੂਜਾ ਵਿਧੀਵਤ ਢੰਗ ਨਾਲ ਕਰਵਾਈ | ਇਸ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਜਯੰਤੀ ਭਾਰਤੀ ਨੇ ਸ੍ਰੀ ਗਣੇਸ਼ ਕਥਾ ਦੇ ਸਾਰ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਮੌਕੇ ਆਈ. ਕੇ.

ਅਜੀਤ ਡੈਸਕ 26-09-2026
ਕਪੂਰਥਲਾ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਤੇ ਸ੍ਰੀ ਮਨੀ ਮਹੇਸ਼ ਸੇਵਾ ਮੰਡਲ ਕਪੂਰਥਲਾ ਵਲੋਂ ਸਥਾਨਕ ਮਨੀ ਮਹੇਸ਼ ਮੰਦਿਰ ਕਪੂਰਥਲਾ ਵਿਖੇ ਸ੍ਰੀ ਗਣੇਸ਼ ਪੂਜਾ ਦੇ ਤੀਜੇ ਦਿਨ ਸ੍ਰੀ ਯਗਦੱਤ ਐਰੀ, ਸ੍ਰੀਮਤੀ ਅਨੀਤਾ ਐਰੀ, ਅਨਿਲ ਕੁਮਾਰ, ਸਾਹਸ ਸ਼ਰਮਾ, ਸ੍ਰੀਮਤੀ ਸਰੋਜ, ਰੋਸ਼ਨੀ ਸ਼ਰਮਾ, ਸ਼ੁਭਮ ਕਸ਼ਯਪ ਰਾਜਪੂਤ, ਹਰਪ੍ਰੀਤ ਸਿੰਘ ਤੇ ਹੋਰ ਸ਼ਖ਼ਸੀਅਤਾਂ ਜਜਮਾਨ ਵਜੋਂ ਸ਼ਾਮਲ ਹੋਈਆਂ ਤੇ ਉਨ੍ਹਾਂ ਸ੍ਰੀ ਗਣੇਸ਼ ਪੂਜਾ ਵਿਧੀਵਤ ਢੰਗ ਨਾਲ ਕਰਵਾਈ | ਇਸ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਜਯੰਤੀ ਭਾਰਤੀ ਨੇ ਸ੍ਰੀ ਗਣੇਸ਼ ਕਥਾ ਦੇ ਸਾਰ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਮੌਕੇ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਰਵਿੰਦ ਕੁਮਾਰ ਬਾਂਸਲ ਨੇ ਸਾਧਵੀ ਜਯੰਤੀ ਭਾਰਤੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ | ਇਸੇ ਦੌਰਾਨ ਹੀ ਸਾਧਵੀ ਭੈਣਾ ਨੇ ਸ੍ਰੀ ਗਣੇਸ਼ ਚਾਲੀਸਾ ਦਾ ਸੁਰੀਲਾ ਗਾਇਨ ਤੇ ਹੋਰ ਭਜਨ ਪੇਸ਼ ਕੀਤੇ | ਸ੍ਰੀ ਗਣੇਸ਼ ਦੀ ਪਾਵਨ ਆਰਤੀ ਨਾਲ ਕਥਾ ਦੀ ਸਮਾਪਤੀ ਹੋਈ ਤੇ ਬਾਅਦ ਵਿਚ ਹਾਜ਼ਰ ਸੰਗਤਾਂ ਨੂੰ ਲੰਗਰ ਤੇ ਪ੍ਰਸ਼ਾਦ ਤਕਸੀਮ ਕੀਤਾ ਗਿਆ | ਸ੍ਰੀ ਗਣੇਸ਼ ਕਥਾ ਮੌਕੇ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ, ਬਾਬਾ ਤੇਲੂ ਜੀ ਦੀ ਕੁਟੀਆ ਦੇ ਮੁੱਖ ਸੇਵਾਦਾਰ ਬਾਬਾ ਰਕੇਸ਼ ਬੱਲੀ, ਮਹਾਂ ਮੰਡਲੇਸ਼ਵਰ ਵੀਨਾ ਪੁਰੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ, ਨਗਰ ਨਿਗਮ ਦੇ ਸਾਬਕਾ ਮੇਅਰ ਨਰਿੰਦਰ ਮਨਸੂ, ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਕਰਨ ਮਹਾਜਨ, ਸ੍ਰੀ ਮਨੀ ਮਹੇਸ਼ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੌੜਾ, ਵਿਕਾਸ ਗੁਪਤਾ, ਪ੍ਰਮੋਦ ਆਨੰਦ, ਵਿਵੇਕ ਆਨੰਦ, ਅਨਿਲ ਬਹਿਲ, ਮੁਕੇਸ਼ ਸ਼ਰਮਾ, ਸਾਹਿਲ ਜੱਗੀ, ਸੰਜੇ ਪਾਸਵਾਨ, ਜਤਿੰਦਰ ਅਰੋੜਾ, ਮਨੋਜ ਅਰੋੜਾ, ਭਾਜਪਾ ਆਗੂ ਮਨੂ ਧੀਰ, ਸ੍ਰੀ ਰਾਧੇ ਸ਼ਾਮ, ਜਨਰਲ ਸਕੱਤਰ ਮਾਤਾ ਭੱਦਰਕਾਲੀ ਮੰਦਿਰ, ਵਿਜੇ ਖੋਸਲਾ ਸ੍ਰੀ ਸਨਾਤਨ ਧਰਮ ਸਭਾ, ਬ੍ਰਹਮਕੁੰਡ ਮੰਦਿਰ ਦੇ ਪ੍ਰਧਾਨ ਰਕੇਸ਼ ਕੁਮਾਰ, ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਆਗੂ ਸੁਭਾਸ਼ ਭਾਰਗਵ, ਵਿੱਕੀ ਅਗਮ ਤੋਂ ਇਲਾਵਾ ਹੋਰ ਕਈ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇੱਥੇ ਵਰਨਣਯੋਗ ਹੈ ਕਿ ਸ੍ਰੀ ਗਣੇਸ਼ ਪੂਜਾ ਦੇ ਦੂਜੇ ਦਿਨ ਸ੍ਰੀ ਗਣਪਤੀ ਪੂਜਨ ਮੌਕੇ ਸ਼ਾਮ ਲਾਲ, ਕੈਲਾਸ਼ ਰਾਣੀ, ਰਵੀ ਕਪੂਰ, ਅੰਕਿਤ ਕਪੂਰ, ਮਮਤਾ ਕਪੂਰ, ਦਿਨੇਸ਼ ਰਿਖੀ, ਸਨੇਹ ਰਿਖੀ, ਰਜਨੀ ਰਿਖੀ, ਪਰਮਜੀਤ ਸ਼ਰਮਾ ਤੇ ਹੋਰ ਸ਼ਖ਼ਸੀਅਤਾਂ ਜਜਮਾਨ ਵਜੋਂ ਸ਼ਾਮਲ ਹੋਈਆਂ | ਇਸ ਮੌਕੇ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਉਚੇਚੇ ਤੌਰ ‘ਤੇ ਸ਼ਾਮਲ ਹੋਏ | ਉਨ੍ਹਾਂ ਨੂੰ ਸੰਸਥਾਨ ਦੀ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਨੇ ਸਨਮਾਨਿਤ ਕੀਤਾ | ਸਾਧਵੀ ਜਯੰਤੀ ਭਾਰਤੀ ਨੇ ਸ੍ਰੀ ਗਣਪਤੀ ਦੇ ਸਰੂਪ ਦੇ ਪ੍ਰੇਰਨਾਦਾਇਕ ਪੱਖਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸੇ ਦੌਰਾਨ ਹੀ ਸੰਸਥਾਨ ਨਾਲ ਸਬੰਧਿਤ ਸਾਧਵੀ ਭੈਣਾ ਵਲੋਂ ਭਜਨ ਗਾਇਨ ਕੀਤੇ ਗਏ |
ਪਿਛਲੀ ਖ਼ਬਰ ਖ਼ੂਨਦਾਨ ਮਾਨਵਤਾ ਦੀ ਸੇਵਾ ਦਾ ਵੱਡਾ ਉਪਰਾਲਾ-ਐਸ.ਪੀ. ਮੇਜਰ ਸਿੰਘ ਢੱਡਾ ਜਾਗਰੂਕਤਾ ਰੈਲੀ ਨੂੰ ਐਸ. ਪੀ. ਢੱਡਾ ਨੇ ਹਰੀ ਝ... ਅਗਲੀ ਖ਼ਬਰ ਐਲਾਨਾਂ ਨਾਲ ਨਹੀਂ, ਕਾਰਵਾਈ ਨਾਲ ਖਤਮ ਹੋਵੇਗਾ ਨਸ਼ਾ, ‘ਆਪ’ ਸਰਕਾਰ ਦੇਵੇ ਜਵਾਬ-ਵਿਕਰਮਜੀਤ ਸਿੰਘ ਸਾਹਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।