22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਨਿਗਮ ਮੁਲਾਜ਼ਮਾਂ ਦੇ ਸਮੂਹਿਕ ਛੁੱਟੀ ’ਤੇ ਜਾਣ ਕਾਰਨ ਆਮ ਨਾਲੋਂ ਘੱਟ ਰਹੀ ਮੁਲਾਜ਼ਮਾਂ ਦੀ ਹਾਜ਼ਰੀ

ਅੰਮ੍ਰਿਤਸਰ, 21 ਅਕਤੂਬਰ (ਹਰਮਿੰਦਰ ਸਿੰਘ)-ਮੁਲਾਜ਼ਮਾਂ ਦੇ ਸਾਂਝੇ ਫਰੰਟ ਸੱਦੇ ’ਤੇਂ 21 ਅਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ’ਤੇ ਜਾਣ ਸਬੰਧੀ ਨਿਗਮ ਕਮਿਸ਼ਨਰ ਨੂੰ ਦਿੱਤੇ ਪੱਤਰ ਅਨੁਸਾਰ ਅੱਜ ਨਿਗਮ ਦਫ਼ਤਰ ਵਿਖੇ ਵੀ ਛੁੱਟੀ ਵਾਲਾ ਮਾਹੌਲ ਰਿਹਾ। ਅੱਜ ਵਧੇਰੇ ਕਰਕੇ ਮੁਲਾਜ਼ਮਾਂ ਦੇ ਛੁੱਟੀ ’ਤੇ ਰਹਿਣ ਕਰਕੇ ਨਿਗਮ ਦਫ਼ਤਰ ਵਿਖੇ ਬੇਰੌਣਕੀ ਰਹੀ।

ਜ਼ਿਆਦਾਤਰ ਦਰਜਾ ਤਿੰਨ ਅਤੇ ਦਰਜਾ ਚਾਰ ਮੁਲਾਜ਼ਮ ਰਹੇ ਛੁੱਟੀ ’ਤੇ 22-10-2026
ਅੰਮ੍ਰਿਤਸਰ, 21 ਅਕਤੂਬਰ (ਹਰਮਿੰਦਰ ਸਿੰਘ)-ਮੁਲਾਜ਼ਮਾਂ ਦੇ ਸਾਂਝੇ ਫਰੰਟ ਸੱਦੇ ’ਤੇਂ 21 ਅਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ’ਤੇ ਜਾਣ ਸਬੰਧੀ ਨਿਗਮ ਕਮਿਸ਼ਨਰ ਨੂੰ ਦਿੱਤੇ ਪੱਤਰ ਅਨੁਸਾਰ ਅੱਜ ਨਿਗਮ ਦਫ਼ਤਰ ਵਿਖੇ ਵੀ ਛੁੱਟੀ ਵਾਲਾ ਮਾਹੌਲ ਰਿਹਾ। ਅੱਜ ਵਧੇਰੇ ਕਰਕੇ ਮੁਲਾਜ਼ਮਾਂ ਦੇ ਛੁੱਟੀ ’ਤੇ ਰਹਿਣ ਕਰਕੇ ਨਿਗਮ ਦਫ਼ਤਰ ਵਿਖੇ ਬੇਰੌਣਕੀ ਰਹੀ। ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਾਂਝੇ ਸੰਘਰਸ਼ ਫਰੰਟ ਵਲੋਂ 21 ਅਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ ਕੀਤਾ ਸੀ। ਜਿਸ ਦੇ ਚੱਲਦਿਆਂ ਨਗਰ ਨਿਗਮ ਦੇ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ 21 ਅਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਅੱਜ ਇਸ ਦੇ ਪਹਿਲੇ ਦਿਨ ਨਿਗਮ ਦਫ਼ਤਰ ਵਿਖੇ ਆਮ ਨਾਲੋਂ ਮੁਲਾਜ਼ਮਾਂ ਦੀ ਨਫਰੀ ਬਹੁਤ ਘੱਟ ਰਹੀ। ਬਹੁਤ ਸਾਰੇ ਮੁਲਾਜ਼ਮ ਛੁੱਟੀ ‘ਤੇ ਰਹੇ ਜ਼ਿਨ੍ਹਾਂ ‘ਚ ਦਰਜਾ ਤਿੰਨ ਅਤੇ ਦਰਜ਼ਾ ਚਾਰ ਮੁਲਾਜ਼ਮ ਵਧੇਰੇ ਸਨ। ਨਿਗਮ ਦੇ ਵੱਖ ਵੱਖ ਵਿਭਾਗਾਂ ਦੀਆਂ ਕੁਰਸੀਆ ਮੁਲਾਜਮਾਂ ਦੀ ਗੈਰ ਹਾਜਰੀ ਕਾਰਨ ਖਾਲੀ ਰਹੀਆਂ। ਜ਼ਿਨ੍ਹਾਂ ਵਿਚੋਂ ਪ੍ਰਾਪਰਟੀ ਟੈਕਸ ਵਿਭਾਗ, ਬਿਲਡਿੰਗ ਵਿਭਾਗ, ਓਐਂਡ ਐਮ ਵਿਭਾਗ, ਸਿਹਤ ਵਿਭਾਗ, ਸਿਵਲ ਵਿਭਾਗ ਦੇ ਮੁਲਾਜ਼ਮਾਂ ਦੀ ਗਿਣਤੀ ਆਮ ਨਾਲੋਂ ਬਹੁਤ ਘੱਟ ਰਹੀ। ਜਿਸ ਕਾਰਨ ਇਨ੍ਹਾਂ ਦਫ਼ਤਰਾਂ ਵਿਚ ਕੰਮ ਕਰਵਾਉਣ ਆਉਣ ਵਾਲੇ ਕਈ ਲੋਕਾਂ ਨੂੰ ਖਾਲੀ ਪਰਤਨਾ ਪਿਆ।
ਪਿਛਲੀ ਖ਼ਬਰ ਗ੍ਰੇਟ ਐਵੇਨਿਊ ਸੁਲਤਾਨਵਿੰਡ ਵਿਖੇ ਨਰੇਸ਼ ਕਾਲੀਆ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋਣ ’ਤੇ ਪਹਿਲਵਾਨ ਵਲੋਂ ਸਨਮਾਨਿਤ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਅੰਦਰ ਵਧੇਰੇ ਰੌਸ਼ਨੀ ਲਈ ਨਵਾਂ ਝੂਮਰ ਲਗਾਇਆ ਭਿੰਡੀ ਸੈਦਾਂ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।