ਪ੍ਰਿੰ: ਨਗੀਨ ਸਿੰਘ ਬੱਲ ਰਮੀਦੀ ਨੇ ਪ੍ਰੋਕੈਮ ਸਲੈਮ ਪੂਰਾ ਕਰਕੇ ਰਚਿਆ ਇਤਿਹਾਸ
ਬਾਬਾ ਬਕਾਲਾ ਸਾਹਿਬ, 21 ਅਕਤੂਬਰ (ਰਾਜਨ)-ਇਲਾਕੇ ਦੀ ਨਾਮਵਰ ਸੰਸਥਾ ਸੰਤਸਰ ਪਬਲਿਕ ਸਕੂਲ ਬੁਤਾਲਾ ਦੇ ਡਾਇਰੈਕਟਰ ਪ੍ਰਿੰ: ਨਗੀਨ ਸਿੰਘ ਬੱਲ ਨੇ ਦਿੱਲੀ ਵਿਖੇ ਹੋਈ ਮੈਰਾਥਨ ਦੌੜ ਵਿਚ ਪ੍ਰੋਕੈਮ ਸਲੈਮ ਪੂਰਾ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਮ ਰੋਸ਼ਨ ਕੀਤਾ । ਇਸ ਪ੍ਰੋਕੈਮ ਸਲੈਮ ਨੂੰ ਪੂਰਾ ਕਰਨ ਲਈ ਚਾਰ ਈਵੈਂਟ ਜਿਸ ਵਿਚ 42 ਕਿਲੋਮੀਟਰ, 25 ਕਿਲੋਮੀਟਰ, 21 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜਾਂ ਨੂੰ ਨਿਸ਼ਚਿਤ ਸਮੇਂ ਵਿਚ ਪੂਰਾ ਕਰਨ ਦਾ ਨਿਸ਼ਾਨਾ ਦਿੱਤਾ ਗਿਆ ।
ਅਜੀਤ ਡੈਸਕ
22-10-2026