03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਹਲਕਾ ਜੰਡਿਆਲਾ ’ਚ ਸ਼੍ਰੋਮਣੀ ਅਕਾਲੀ ਦਲ (ਬ ) ਨੂੰ ਮਿਲਿਆ ਭਾਰੀ ਬਲ, ਪਿੰਡ ਮੱਖਣਵਿੰਡੀ ਤੋਂ ਦਰਜਨਾਂ ਪਰਿਵਾਰ ਹੋਏ ਪਾਰਟੀ ’ਚ ਸ਼ਾਮਿਲ

ਨਵਾਂ ਪਿੰਡ, 2 ਨਵੰਬਰ (ਜਸਪਾਲ ਸਿੰਘ)-ਹਲਕਾ ਜੰਡਿਆਲਾ ’ਚ ਸ਼੍ਰੋਮਣੀ ਅਕਾਲੀ ਦਲ (ਬ ) ਨੂੰ ਓਦੋਂ ਹੋਰ ਭਾਰੀ ਬਲ ਮਿਲਿਆ ਜਦੋਂ ਪਿੰਡ ਮੱਖਣਵਿੰਡੀ ਤੋਂ ਮੌਜੂਦਾ ਤੇ ਸਾਬਕਾ ਪੰਚਾਇਤ ਮੈਂਬਰਾਂ ਹਰਜੀਤ ਸਿੰਘ ਤੇ ਮਨਪ੍ਰੀਤ ਸਿੰਘ ਸਮੇਤ ਵੱਖ -ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਦਰਜਨਾਂ ਪਰਿਵਾਰ ਗੁਰਪ੍ਰੀਤ ਸਿੰਘ ਰੰਧਾਵਾ ਹਲਕਾ ਕੋਆਰਡੀਨੇਟਰ ਦੀ ਪ੍ਰੇਰਨਾ ਸਦਕਾ ਸੰਦੀਪ ਸਿੰਘ ਏ. ਆਰ.

ਅਜੀਤ ਡੈਸਕ 03-11-2026
ਨਵਾਂ ਪਿੰਡ, 2 ਨਵੰਬਰ (ਜਸਪਾਲ ਸਿੰਘ)-ਹਲਕਾ ਜੰਡਿਆਲਾ ’ਚ ਸ਼੍ਰੋਮਣੀ ਅਕਾਲੀ ਦਲ (ਬ ) ਨੂੰ ਓਦੋਂ ਹੋਰ ਭਾਰੀ ਬਲ ਮਿਲਿਆ ਜਦੋਂ ਪਿੰਡ ਮੱਖਣਵਿੰਡੀ ਤੋਂ ਮੌਜੂਦਾ ਤੇ ਸਾਬਕਾ ਪੰਚਾਇਤ ਮੈਂਬਰਾਂ ਹਰਜੀਤ ਸਿੰਘ ਤੇ ਮਨਪ੍ਰੀਤ ਸਿੰਘ ਸਮੇਤ ਵੱਖ -ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਦਰਜਨਾਂ ਪਰਿਵਾਰ ਗੁਰਪ੍ਰੀਤ ਸਿੰਘ ਰੰਧਾਵਾ ਹਲਕਾ ਕੋਆਰਡੀਨੇਟਰ ਦੀ ਪ੍ਰੇਰਨਾ ਸਦਕਾ ਸੰਦੀਪ ਸਿੰਘ ਏ.ਆਰ. ਹਲਕਾ ਇੰਚਾਰਜ ਜੰਡਿਆਲਾ ਦੀ ਅਗਵਾਈ ਹੇਠ ਪਾਰਟੀ ’ਚ ਸ਼ਾਮਿਲ ਹੋ ਗਏ। ਇਸ ਮੌਕੇ ਏ. ਆਰ. ਤੇ ਰੰਧਾਵਾ ਵਲੋਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਪਾਰਟੀ ’ਚ ਆਉਣ ’ਤੇ ਜੀ ਆਇਆਂ ਆਖਦਿਆਂ ਉਨ੍ਹਾਂ ਨੂੰ ਸਨਾਮਿਤ ਕੀਤਾ ਗਿਆ। ਏ.ਆਰ. ਨੇ ਕਿਹਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜੋ ਲੋਕ ਆਪ ਦੇ ਝੂਠੇ ਤੇ ਗੁਮਰਾਹਕੁਨ ਪ੍ਰਚਾਰ ਦੇ ਚੱਲਦਿਆਂ ਪੰਜਾਬ ਦੀ ਵਾਗਡੋਰ ਆਪ ਹੱਥ ਦੇ ਬੈਠੇ ਸਨ, ਉਹ ਹੁਣ ਪਛਤਾਵਾ ਵੱਸ ਆਪ ਮੁਹਾਰੇ ਪੰਜਾਬ ਦੀ ਇੱਕੋ -ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ ) ਨਾਲ ਜੁੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠਾ ਸੀਨੀਅਰ ਅਕਾਲੀ ਆਗੂ ਦੀ ਅਗਵਾਈ ਹੇਠ 2027 ’ਚ ਪੂਰਨ ਬਹੁਮਤ ਨਾਲ ਸ਼੍ਰੋਮਣੀ ਅਕਾਲੀ ਦਲ (ਬ ) ਦੀ ਸਰਕਾਰ ਬਣੇਗੀ। ਇਸ ਮੌਕੇ ਸੀਨੀਅਰ ਆਗੂ ਅੰਗਰੇਜ ਸਿੰਘ ਸਾਬਕਾ ਸਰਪੰਚ, ਯੂਥ ਆਗੂ ਵਿਪਨਪ੍ਰੀਤ ਸਿੰਘ, ਕਿਸਾਨ ਆਗੂ ਗੁਰਮੇਜ ਸਿੰਘ, ਸਿਕੰਦਰ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ , ਅਮਰੀਕ ਸਿੰਘ, ਸਵਰਨ ਸਿੰਘ, ਅਸ਼ਵਨੀ ਕੁਮਾਰ, ਨਿਰਮਲ ਸਿੰਘ, ਸੂਬਾ ਸਿੰਘ, ਬਚਿੱਤਰ ਸਿੰਘ ਦੋਧੀ ਤੇ ਹਰਚਰਨ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗਿੱਲ ਦੀ ਅਗਵਾਈ ਹੇਠ ਹਲਕਾ ਮਜੀਠਾ ਵਿਚ ‘ਆਮ ਆਦਮੀ ਪਾਰਟੀ’ ਹੋਰ ਮਜ਼ਬੂਤ ਹੋਈ : ਸ਼ਿਵਰਾਜ ਭੀਲੋਵਾਲ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ 37ਵਾਂ ਸਾਲਾਨਾ ਸਨਮਾਨ ਸਮਾਰੋਹ ਤੇ ਕਵੀ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।