03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਾਬਾ ਵਡਭਾਗ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ’ਚ ਲੰਗਰ ਲਗਾਇਆ

ਸਾਦਿਕ, 2 ਸਤੰਬਰ (ਆਰ. ਐਸ.

ਅਜੀਤ ਡੈਸਕ 03-09-2026
ਸਾਦਿਕ, 2 ਸਤੰਬਰ (ਆਰ.ਐਸ.ਧੁੰਨਾ)-ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਸੰਦੀਪ ਸੇਠੀ ਸੈਦੇ ਕੇ ਅਤੇ ਅਮਿਤ ਸੇਠੀ ਯੂ. ਕੇ ਵਲੋਂ ਸੰਗਤ ਦੇ ਸਹਿਯੋਗ ਨਾਲ ਸਾਦਿਕ ਵਿਖੇ ਮੁੱਖ ਚੌਂਕ ਵਿਚ ਦਾਲ ਫ਼ੁਲਕੇ ਦਾ ਲੰਗਰ ਲਗਾਇਆ ਗਿਆ। ਲੰਗਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਬਾਬਾ ਭੋਲਾ ਸਿੰਘ ਨੇ ਸਭਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ। ਇਸ ਮੌਕੇ ਸੇਠੀ ਪਰਿਵਾਰ ਸੈਦੇਕੇ ਵਾਲਿਆਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਜੇ ਕਟਾਰੀਆ, ਕਵਿਸ਼ ਕਟਾਰੀਆ, ਵਿੱਕੀ ਲਰੂਲਾ, ਵਿਨੋਦ ਕੁਮਾਰ ਮੱਖੂ, ਕਰਨ ਠੁਕਰਾਲ, ਲਵਿਸ਼ ਠੁਕਰਾਲ, ਸ਼ੁਸ਼ੀਲ ਕੁਮਾਰ ਜੈਨ, ਸਨੀ ਅਰੋੜਾ, ਦੂਨੀ ਚੰਦ, ਅਸ਼ੋਕ ਕੁਮਾਰ ਗੋਇਲ, ਮਨਮੀਤ ਸਿੰਘ ਧੁੰਨਾ, ਰੋਹਿਤ ਸੱਚਦੇਵਾ, ਅਕਾਸ਼ ਅਰੋੜਾ, ਲਖਵਿੰਦਰ ਸਿੰਘ ਖੀਵਾ, ਕਾਲਾ ਪੇਂਟਰ, ਵਿਜੇ ਕੁਮਾਰ ਅਰੋੜਾ, ਪ੍ਰਦੀਪ ਕੁਮਾਰ ਨਰੂਲਾ, ਮੋਹਿਤ ਨਰੂਲਾ, ਰਜਿੰਦਰ ਕੁਮਾਰ ਸੇਠੀ, ਰਾਜਨ ਮੌਂਗਾ, ਰਮਨਦੀਪ ਸੇਠੀ, ਰਾਮ ਸਰੂਪ ਗੱਖੜ, ਇਕਬਾਲ ਸਿੰਘ ਖੀਵਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰੋਜ਼ਾਨਾ ਵੱਧ ਰਹੀ ਮਹਿੰਗਾਈ ਨੇ ਗਰੀਬ ਤੇ ਮੱਧ ਵਰਗ ਦਾ ਜਿਊਣਾ ਮੁਹਾਲ ਕੀਤਾ: ਢਿੱਲਵਾਂ ਅਗਲੀ ਖ਼ਬਰ 6 ਸਤੰਬਰ ਦੇ ਵਿਸ਼ੇਸ਼ ਕੈਂਪਾਂ ਦੌਰਾਨ ਵੋਟਰ ਸੇਵਾਵਾਂ ਲਈ ਸਾਰੇ ਪੋਲਿੰਗ ਬੂਥਾਂ ’ਤੇ ਮਿਲਣਗੀਆਂ ਸਹੂਲਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।