03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰੋਜ਼ਾਨਾ ਵੱਧ ਰਹੀ ਮਹਿੰਗਾਈ ਨੇ ਗਰੀਬ ਤੇ ਮੱਧ ਵਰਗ ਦਾ ਜਿਊਣਾ ਮੁਹਾਲ ਕੀਤਾ: ਢਿੱਲਵਾਂ

ਬਾਜਾਖਾਨਾ, 2 ਸਤੰਬਰ (ਜੀਵਨ ਗਰਗ)-ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਰੋਜ਼ਾਨਾ ਛੜਪੇ ਮਾਰ ਕਿ ਵੱਧ ਰਹੀ ਮਹਿੰਗਾਈ ਨੇ ਗਰੀਬ ਤੇ ਮੱਧ ਵਰਗ ਦਾ ਜਿਉਣਾ ਮੁਹਾਲ ਕਰ ਰੱਖਿਆ ਹੈ। ਪਹਿਲਾਂ ਖੰਡ ਤੇ ਗੁੜ ਦੀਆਂ ਕੀਮਤਾਂ ’ਚ ਹੋਏ ਵਾਧੇ ਕਾਰਨ ਘਰਾਂ ਦੇ ਬਜਟ ਹਿਲਾ ਕਿ ਰੱਖ ਦਿੱਤਾ ਸੀ ਤੇ ਹੁਣ ਪਿਆਜ਼ ਦੀਆਂ ਕੀਮਤਾਂ ਨੇ ਖਪਤਕਾਰਾਂ ਦੀਆ ਅੱਖਾਂ ’ਚ ਹੰਝੂ ਲਿਆ ਦਿੱਤੇ ਹਨ।

ਅਜੀਤ ਡੈਸਕ 03-09-2026
ਬਾਜਾਖਾਨਾ, 2 ਸਤੰਬਰ (ਜੀਵਨ ਗਰਗ)-ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਰੋਜ਼ਾਨਾ ਛੜਪੇ ਮਾਰ ਕਿ ਵੱਧ ਰਹੀ ਮਹਿੰਗਾਈ ਨੇ ਗਰੀਬ ਤੇ ਮੱਧ ਵਰਗ ਦਾ ਜਿਉਣਾ ਮੁਹਾਲ ਕਰ ਰੱਖਿਆ ਹੈ। ਪਹਿਲਾਂ ਖੰਡ ਤੇ ਗੁੜ ਦੀਆਂ ਕੀਮਤਾਂ ’ਚ ਹੋਏ ਵਾਧੇ ਕਾਰਨ ਘਰਾਂ ਦੇ ਬਜਟ ਹਿਲਾ ਕਿ ਰੱਖ ਦਿੱਤਾ ਸੀ ਤੇ ਹੁਣ ਪਿਆਜ਼ ਦੀਆਂ ਕੀਮਤਾਂ ਨੇ ਖਪਤਕਾਰਾਂ ਦੀਆ ਅੱਖਾਂ ’ਚ ਹੰਝੂ ਲਿਆ ਦਿੱਤੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਹਿੰਗਾਈ ਹਰ ਸਰਕਾਰ ਸਮੇਂ ਹੋਈ ਪ੍ਰੰਤੂ ਨਿੱਤ ਵਰਤੋਂ ਦੀਆਂ ਕੀਮਤਾਂ ’ਚ ਦੁਗਣਾ ਵਾਧਾ ਇਤਿਹਾਸ ’ਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬੇਰੁਜ਼ਗਾਰੀ ਤੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਆਪਣੇ ਲਗਪਗ 12 ਸਾਲ ਦੇ ਕਾਰਜਕਾਲ ਦੌਰਾਨ ਕੋਈ ਠੋਸ ਨੀਤੀ ਨਹੀਂ ਬਣਾਈ ਜਿਸ ਨਾਲ ਹੇਠਲੇ ਪੱਧਰ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਦੇ ਉਲਟ ਮੁਨਾਫ਼ਾਖੋਰਾਂ ਨੂੰ ਹੋਰ ਲਾਭ ਪਹੁੰਚਾਉਣ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਦੇਸ਼ ਦੇ ਗਰੀਬ ਤੇ ਮੱਧ ਵਰਗ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੀ ਆਪ ਸਰਕਾਰ ਵਲੋਂ ਮੇਰੀ ਰਸੋਈ ਵਰਗੀਆਂ ਯੋਜਨਾਵਾਂ ਵੀ ਲੋਕਾਂ ਨੂੰ ਮਹਿੰਗਾਈ ਤੋਂ ਕੋਈ ਰਾਹਤ ਨਹੀਂ ਦੇ ਸਕੀਆਂ। ਇਸ ਮੌਕੇ ਰਘਬੀਰ ਸਿੰਘ ਸਾਬਕਾ ਸਰਪੰਚ, ਭੁਪਿੰਦਰ ਸਿੰਘ ਮੱਲਾ ਸਾਬਕਾ ਸਰਪੰਚ, ਭਗਤ ਸਿੰਘ ਚਹਿਲ ਸਾਬਕਾ ਸੰਮਤੀ ਮੈਂਬਰ, ਜਗਜੀਤ ਸਿੰਘ ਪ੍ਰਧਾਨ, ਕਾਲਾ ਮੱਲ੍ਹਾ, ਲਛਮਣ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਏਕਤਾ ਹੀ ਵਿਧਾਨ ਸਭਾ ਚੋਣਾਂ ਲਈ ਸਫ਼ਲਤਾ ਦਾ ਸਾਧਨ ਬਣੇਗੀ: ਢਿੱਲੋਂ ਅਗਲੀ ਖ਼ਬਰ ਬਾਬਾ ਵਡਭਾਗ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ’ਚ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।