21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 1 ਦੀ ਮੌਤ

ਝੁਨੀਰ , 20 ਸਤੰਬਰ ( ਸੰਜੀਵ ਸਿੰਗਲਾ )- ਨਜ਼ਦੀਕੀ ਪਿੰਡ ਲਾਲਿਆਂਵਾਲੀ ਨੇੜੇ ਸਕਾਰਪੀਓ ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ’ ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ । ਜਾਣਕਾਰੀ ਅਨੁਸਾਰ ਗੱਗੀ ਸਿੰਘ (40) ਪੁੱਤਰ ਤਾਰ ਸਿੰਘ ਵਾਸੀ ਭੰਮੇ ਕਲਾਂ ਆਪਣੇ ਮੋਟਰਸਾਈਕਲ ’ ਤੇ ਗੁੱਗਾ ਮੈੜੀ ਜਾ ਰਿਹਾ ਸੀ ।

ਅਜੀਤ ਡੈਸਕ 21-09-2026
ਝੁਨੀਰ , 20 ਸਤੰਬਰ ( ਸੰਜੀਵ ਸਿੰਗਲਾ )- ਨਜ਼ਦੀਕੀ ਪਿੰਡ ਲਾਲਿਆਂਵਾਲੀ ਨੇੜੇ ਸਕਾਰਪੀਓ ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ’ ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ । ਜਾਣਕਾਰੀ ਅਨੁਸਾਰ ਗੱਗੀ ਸਿੰਘ (40) ਪੁੱਤਰ ਤਾਰ ਸਿੰਘ ਵਾਸੀ ਭੰਮੇ ਕਲਾਂ ਆਪਣੇ ਮੋਟਰਸਾਈਕਲ ’ ਤੇ ਗੁੱਗਾ ਮੈੜੀ ਜਾ ਰਿਹਾ ਸੀ । ਜਦੋਂ ਉਹ ਅੱਗੇ ਜਾ ਰਹੀ ਬੱਸ ਤੋਂ ਸਾਈਡ ਲੈਣ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਨਾਲ ਉਸ ਦੀ ਟੱਕਰ ਹੋ ਗਈ ਅਤੇ ਮੌਕੇ ’ ਤੇ ਉਸ ਦੀ ਮੌਤ ਹੋ ਗਈ । ਉਸ ਦੇ ਪਿੱਛੇ ਪਤਨੀ ਅਤੇ 3 ਲੜਕੀਆਂ ਹਨ । ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ । ਸ੍ਰੀਮਦ ਭਾਗਵਤ ਕਥਾ 26 ਤੋਂ ਸ਼ੁਰੂ ਮਾਨਸਾ , 20 ਸਤੰਬਰ ( ਵਿ . ਪ੍ਰਤੀ )- ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਵਲੋਂ ਸ੍ਰੀਮਦ ਭਾਗਵਤ ਕਥਾ 26 ਸਤੰਬਰ ਤੋਂ 3 ਅਕਤੂਬਰ ਤੱਕ ਸਥਾਨਕ ਗਊਸ਼ਾਲਾ ਵਿਖੇ ਕਰਵਾਈ ਜਾ ਰਹੀ ਹੈ । ਕਮੇਟੀ ਪ੍ਰਧਾਨ ਮੁਕੇਸ਼ ਕੁਮਾਰ ਮੋਨੂ ਦਾਨੇਵਾਲੀਆ ਤੇ ਜਨਰਲ ਸਕੱਤਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਪ੍ਰਮੁੱਖ ਕਥਾਵਾਚਕ ਮਹਾਂਮੰਡਲੇਸ਼ਵਰ ਸ਼ਿਵ ਯੋਗੀ ਸੁਆਮੀ ਯਮੁਨਾਪੂਰੀ ਹਰਿਦੁਆਰ ਵਾਲੇ ਸ਼ਰਧਾਲੂਆਂ ਨੂੰ ਕਥਾ ਸੁਣਾ ਕੇ ਮੰਤਰ - ਮੁਗਧ ਕਰਨਗੇ । ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਕਮੇਟੀਆਂ ਦੇ ਸਹਿਯੋਗ ਨਾਲ ਪ੍ਰਭਾਤ - ਫੇਰੀਆਂ ਵੀ ਕੱਢੀਆਂ ਜਾ ਰਹੀਆਂ ਹਨ ਅਤੇ 26 ਸਤੰਬਰ ਨੂੰ ਲਕਸ਼ਮੀ ਨਰਾਇਣ ਮੰਦਰ ਤੋਂ ਸਵੇਰੇ 9 ਵਜੇ ਕਲਸ਼ ਯਾਤਰਾ ਵੀ ਕੱਢੀ ਜਾਵੇਗੀ ।
ਪਿਛਲੀ ਖ਼ਬਰ ਅਵਤਾਰ ਸਿੰਘ ਬਰਾੜ ਵੈਲਫ਼ੇਅਰ ਸੁਸਾਇਟੀ ਨੇ ਦੂਜੇ ਦਿਨ ਵੀ ਬੂਟੇ ਵੰਡੇ ਸ਼ਹਿਰ ਦੇ ਜੋਗਰ ਪਾਰਕ ਦੀ ਟੈਂਕੀ ’ਚ ਨੌਜਵਾਨ ਦੀ ਲਾ... ਅਗਲੀ ਖ਼ਬਰ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਨਿਰਾਸ਼ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਵਿਧਾਇਕਾਂ ਦੇ ਘਰਾਂ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।