05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੱਤਰਕਾਰ ਭਾਰਤ ਭੂਸ਼ਣ ਨੂੰ ਸਦਮਾ, ਭਰਾ ਦਾ ਦਿਹਾਂਤ

ਕੋਟਕਪੂਰਾ , 4 ਅਕਤੂਬਰ ( ਰਿੰਕੂ ਮਲਹੋਤਰਾ )- ਕੋਟਕਪੂਰਾ ਦੇ ਸੀਨੀਅਰ ਪੱਤਰਕਾਰ ਭਾਰਤ ਭੂਸ਼ਣ ਸ਼ਰਮਾ ਦੇ ਭਰਾ ਅਤੇ ਰੋਹਿਤ ਆਜ਼ਾਦ ਪੱਤਰਕਾਰ ਦੇ ਪਿਤਾ ਜਤਿੰਦਰ ਸ਼ਰਮਾ (56 ਸਾਲ ) ( ਸ਼ਰਮਾ ਨਿਊਜ਼ ਏਜੰਸੀ ) ਕੋਟਕਪੁਰਾ ਦੇ ਮਾਲਕ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ । ਜਤਿੰਦਰ ਸ਼ਰਮਾ ਮਰਹੂਮ ਪੱਤਰਕਾਰ ਓਮ ਪ੍ਰਕਾਸ਼ ਆਜ਼ਾਦ ਦੇ ਪੁੱਤਰ ਸਨ ਅਤੇ ਖੁਦ ਵੀ ਕੋਟਕਪੂਰਾ ਵਿਖੇ ਪੱਤਰਕਾਰੀ ਦੇ ਨਾਲ ਨਿਊਜ਼ ਏਜੰਸੀ ਪਿਛਲੇ ਕਈ ਦਹਾਕਿਆਂ ਤੋਂ ਚਲਾ ਰਹੇ ਸਨ ।

ਅਜੀਤ ਡੈਸਕ 05-10-2026
ਕੋਟਕਪੂਰਾ , 4 ਅਕਤੂਬਰ ( ਰਿੰਕੂ ਮਲਹੋਤਰਾ )- ਕੋਟਕਪੂਰਾ ਦੇ ਸੀਨੀਅਰ ਪੱਤਰਕਾਰ ਭਾਰਤ ਭੂਸ਼ਣ ਸ਼ਰਮਾ ਦੇ ਭਰਾ ਅਤੇ ਰੋਹਿਤ ਆਜ਼ਾਦ ਪੱਤਰਕਾਰ ਦੇ ਪਿਤਾ ਜਤਿੰਦਰ ਸ਼ਰਮਾ (56 ਸਾਲ ) ( ਸ਼ਰਮਾ ਨਿਊਜ਼ ਏਜੰਸੀ ) ਕੋਟਕਪੁਰਾ ਦੇ ਮਾਲਕ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ । ਜਤਿੰਦਰ ਸ਼ਰਮਾ ਮਰਹੂਮ ਪੱਤਰਕਾਰ ਓਮ ਪ੍ਰਕਾਸ਼ ਆਜ਼ਾਦ ਦੇ ਪੁੱਤਰ ਸਨ ਅਤੇ ਖੁਦ ਵੀ ਕੋਟਕਪੂਰਾ ਵਿਖੇ ਪੱਤਰਕਾਰੀ ਦੇ ਨਾਲ ਨਿਊਜ਼ ਏਜੰਸੀ ਪਿਛਲੇ ਕਈ ਦਹਾਕਿਆਂ ਤੋਂ ਚਲਾ ਰਹੇ ਸਨ । ਜਤਿੰਦਰ ਸ਼ਰਮਾ ਦੀ ਬੇਵਕਤੀ ਮੌਤ ’ ਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ , ਅਜੇਪਾਲ ਸਿੰਘ ਸੰਧੂ , ਬੀਰਇੰਦਰ ਸਿੰਘ ਐਡਵੋਕੇਟ , ਕੁਲਤਾਰ ਸਿੰਘ ਬਰਾੜ , ਸਾਬਕਾ ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ , ਆਪ ਆਗੂ ਸਵਰਨ ਸਿੰਘ ਵਿਰਦੀ , ਹੀਰਾ ਸਿੰਘ ਮਠਾੜੂ , ਸੀਨੀਅਰ ਪੱਤਰਕਾਰ ਜਸਵੰਤ ਸਿੰਘ ਪੁਰਬਾ , ਅਮਿਤ ਸ਼ਰਮਾ , ਨਰਿੰਦਰ ਬੈੜ , ਪਰਮਿੰਦਰ ਅਰੋੜਾ , ਹੈਪੀ ਖਾਰਾ , ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ , ਮੋਹਰ ਗਿੱਲ , ਮੇਘਰਾਜ ਸ਼ਰਮਾ , ਕੇਵਲ ਸਿੰਘ ਸਹੋਤਾ , ਗੁਰਮੁਖ ਭੁੱਲਰ , ਨਰਿੰਦਰ ਰਾਠੋਰ ਹੋਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ।
ਪਿਛਲੀ ਖ਼ਬਰ ਤਿੰਨਕੋਨੀ ਤੋਂ ਲੈ ਕੇ ਕੋਠੇ ਵੜਿੰਗ ਤੱਕ ਮੁੱਖ ਸੜਕ ਦਾ ਕੰਮ ਸ਼ੁਰੂ ਅਗਲੀ ਖ਼ਬਰ ਆਧਾਰ ਕਾਰਡ ਵਾਲਿਆਂ ਦਾ ਕਮਾਲ, ਕੌਰ ਦੀ ਜਗ੍ਹਾ ਸਿੰਘ ਲਿਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।