28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਿਹਤ ਮੰਤਰੀ ਡਾ. ਬਲਵੀਰ ਸਿੰਘ ਵਲੋਂ ਪਿੰਡ ਕਨਸੂਹਾ ਕਲਾਂ ’ਚ ਲੋਕ ਮਿਲਣੀ

ਭਾਦਸੋਂ, 27 ਅਗਸਤ (ਪ੍ਰਦੀਪ ਦੰਦਰਾਲਾ)-ਪਟਿਆਲਾ ਦਿਹਾਤੀ ਦੇ ਪਿੰਡ ਕਨਸੂਹਾ ਕਲਾਂ ਵਿਖੇ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਲੋਕ ਮਿਲਣੀ ਸਮਾਗਮ ਵਿਚ ਪਹੁੰਚੇ।

ਅਜੀਤ ਡੈਸਕ 28-08-2026
ਭਾਦਸੋਂ, 27 ਅਗਸਤ (ਪ੍ਰਦੀਪ ਦੰਦਰਾਲਾ)-ਪਟਿਆਲਾ ਦਿਹਾਤੀ ਦੇ ਪਿੰਡ ਕਨਸੂਹਾ ਕਲਾਂ ਵਿਖੇ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਲੋਕ ਮਿਲਣੀ ਸਮਾਗਮ ਵਿਚ ਪਹੁੰਚੇ। ਇਸ ਮੌਕੇ ਉਨ੍ਹਾਂ ਕਨਸੂਹਾ ਕਲਾਂ ਅਤੇ ਆਸ-ਪਾਸ ਦੇ ਇਲਾਕੇ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੀਆਂ ਜ਼ਰੂਰਤਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਬਲਵੀਰ ਸਿੰਘ ਦਾ ਕਨਸੂਹਾ ’ਚ ਪਹੁੰਚਣ ’ਤੇ ਸਮੂਹ ਨਗਰ ਨਿਵਾਸੀਆਂ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਬੀਬੀ ਗੁਰਪ੍ਰੀਤ ਕੌਰ ਵਾਈਸ ਚੇਅਰਮੈਨ, ਬਲਾਕ ਸੰਮਤੀ ਪਟਿਆਲਾ ਦੀ ਚੇਅਰਪਰਸਨ ਸੰਦੀਪ ਕੌਰ, ਮੰਦੀਪ ਸਿੰਘ, ਚੇਅਰਮੈਨ ਗੁਰਬਿੰਦਰ ਸਿੰਘ ਕਸਿਆਣਾ, ਸਰਪੰਚ ਪ੍ਰਿਤਪਾਲ ਸਿੰਘ ਖਰੌੜ, ਸਰਪੰਚ ਜਗਦੀਪ ਸਿੰਘ ਧੰਗੇੜਾ, ਡਾ. ਰਾਮ ਸਿੰਘ ਆਲੋਵਾਲ, ਬਲਕਾਰ ਸਿੰਘ ਸਰਪੰਚ ਲੌਟ, ਧਰਮਜੀਤ ਸਿੰਘ ਸਰਪੰਚ ਆਲੋਵਾਲ, ਮਨਜਿੰਦਰ ਸਿੰਘ ਸਰਪੰਚ ਅਜਨੌਦਾ, ਗੁਰਪ੍ਰੀਤ ਸਿੰਘ ਸਰਪੰਚ ਪੇਦਨੀ, ਸਰਪੰਚ ਨਰਿੰਦਰ ਸੰਘੇੜਾ, ਸੰਦੀਪ ਸਿੰਘ ਧਨੌਰਾ, ਮਨਦੀਪ ਸਿੰਘ ਭੰਗੂ, ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਬਿੱਲੂ, ਜਸਵੰਤ ਕੌਰ, ਗੁਰਦੇਵ ਕੌਰ ਅਤੇ ਰਾਮ ਅਸਰਾ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਮਹਾਂ ਹੜਤਾਲ ਦੇ ਸੱਦੇ ’ਤੇ ਸੀ.ਐਚ.ਸੀ. ਭਾਦਸੋਂ ਦੇ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਕੀਤੀ ਹੜਤਾਲ ਅਗਲੀ ਖ਼ਬਰ ਸਰਕਾਰੀ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਹੱਲਾ ਬੋਲ ਕੇ ਸੜਿਆ ਪੁਤਲਾ, ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।