ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ
ਸਨੌਰ, 28 ਅਗਸਤ (ਮੋਹਣ ਸਿੰਘ ਭੱਟੀ)-ਦੀਪ ਇੰਗਲਿਸ਼ ਮਾਡਲ ਹਾਈ ਸਕੂਲ, ਸਨੌਰ ਵਿਖੇ ਭੈਣ-ਭਰਾ ਦੇ ਪਵਿੱਤਰ ਤੇ ਅਟੁੱਟ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਤੇ ਖ਼ੁਸ਼ੀ ਭਰੇ ਮਾਹੌਲ ਵਿਚ ਮਨਾਇਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਆਪਣੇ ਸਹਿਪਾਠੀਆਂ ਨੂੰ ਰੱਖੜੀਆਂ ਬੰਨ੍ਹ ਕੇ ਆਪਸੀ ਸਨੇਹ ਅਤੇ ਭਾਈਚਾਰੇ ਦਾ ਸੁਨੇਹਾ ਦਿੱਤਾ।
ਸਨੌਰ, 28 ਅਗਸਤ (ਮੋਹਣ ਸਿੰਘ ਭੱਟੀ)-ਦੀਪ ਇੰਗਲਿਸ਼ ਮਾਡਲ ਹਾਈ ਸਕੂਲ, ਸਨੌਰ ਵਿਖੇ ਭੈਣ-ਭਰਾ ਦੇ ਪਵਿੱਤਰ ਤੇ ਅਟੁੱਟ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਤੇ ਖ਼ੁਸ਼ੀ ਭਰੇ ਮਾਹੌਲ ਵਿਚ ਮਨਾਇਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਆਪਣੇ ਸਹਿਪਾਠੀਆਂ ਨੂੰ ਰੱਖੜੀਆਂ ਬੰਨ੍ਹ ਕੇ ਆਪਸੀ ਸਨੇਹ ਅਤੇ ਭਾਈਚਾਰੇ ਦਾ ਸੁਨੇਹਾ ਦਿੱਤਾ। ਨਰਸਰੀ ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਛੋਟੇ ਬੱਚਿਆਂ ਨੇ ਅਧਿਆਪਕਾਂ ਦੇ ਸਹਿਯੋਗ ਨਾਲ ਜਮਾਤਾਂ ਦੇ ਕਮਰਿਆਂ ਵਿਚ ਇਕ ਨਿੱਘਾ ਪਰਿਵਾਰਕ ਮਾਹੌਲ ਸਿਰਜਦਿਆਂ ਇਕ-ਦੂਜੇ ਦੇ ਰੱਖੜੀ ਬੰਨ੍ਹੀ ਅਤੇ ਮੂੰਹ ਮਿੱਠਾ ਕਰਵਾਇਆ। ਇਸੇ ਤਰ੍ਹਾਂ ਸੀਨੀਅਰ ਜਮਾਤਾਂ ਦੀਆਂ ਵਿਦਿਆਰਥਣਾਂ ਨੇ ਵੀ ਸਹਿਪਾਠੀਆਂ ਦੇ ਗੁੱਟ ’ਤੇ ਰੱਖੜੀ ਸਜਾ ਕੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਨਵੀਂ ਸ਼ੁਰੂਆਤ ਕੀਤੀ, ਜਿਸ ਦੀ ਜਮਾਤ ਇੰਚਾਰਜਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਸਕੂਲ ਦੀ ਪ੍ਰਧਾਨ ਬਲਦੀਸ਼ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੱਖੜੀ ਦਾ ਤਿਉਹਾਰ ਸਿਰਫ਼ ਕਲਾਈ ’ਤੇ ਬੰਨ੍ਹੇ ਜਾਣ ਵਾਲੇ ਧਾਗੇ ਤੱਕ ਸੀਮਤ ਨਹੀਂ ਹੈ, ਸਗੋਂ ਇਹ ਭੈਣ-ਭਰਾ ਦੇ ਅਥਾਹ ਪਿਆਰ, ਅਟੁੱਟ ਵਿਸ਼ਵਾਸ, ਭਾਵਨਾਵਾਂ, ਸੁਰੱਖਿਆ ਤੇ ਆਪਸੀ ਰਿਸ਼ਤਿਆਂ ਦੇ ਨਿੱਘ ਦਾ ਪ੍ਰਤੀਕ ਹੈ। ਇਸ ਮੌਕੇ ਸਕੂਲ ਪ੍ਰਧਾਨ ਬਲਦੀਸ਼ ਕੌਰ, ਡਾਇਰੈਕਟਰ ਵਿਵੇਕ ਸ਼ਰਮਾ ਤੇ ਪਿ੍ੰਸੀਪਲ ਬਿੰਦੂ ਮਾਰੀਆ ਨੇ ਵਿਦਿਆਰਥੀਆਂ ਨੂੰ ਰਿਸ਼ਤਿਆਂ ਦੀ ਮਹੱਤਤਾ ਬਾਰੇ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੇ ਇਤਿਹਾਸਕ ਤੇ ਧਾਰਮਿਕ ਤਿਉਹਾਰ ਸਾਡੀ ਅਮੀਰ ਸੰਸਕਿ੍ਤੀ ਤੇ ਸਭਿਆਚਾਰ ਦੀ ਪਛਾਣ ਹਨ, ਜੋ ਸਾਨੂੰ ਸਾਰਿਆਂ ਨੂੰ ਆਪਸੀ ਪ੍ਰੇਮ-ਪਿਆਰ ਅਤੇ ਏਕਤਾ ਦੀ ਡੋਰ ਵਿਚ ਬੰਨ੍ਹ ਕੇ ਰੱਖਦੇ ਹਨ। ਸਕੂਲ ਪ੍ਰਬੰਧਕਾਂ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ਼ ਨੂੰ ਰੱਖੜੀ ਦੇ ਸ਼ੁਭ ਦਿਹਾੜੇ ਦੀ ਵਧਾਈ ਦਿੰਦਿਆਂ ਸਭ ਦੀ ਚੜ੍ਹਦੀਕਲਾ ਤੇ ਤੰਦਰੁਸਤੀ ਦੀ ਕਾਮਨਾ ਕੀਤੀ।