04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਨੌਰ ਦੇ ਫ਼ਤਿਹਪੁਰ ਚੌਂਕ ਵਿਖੇ ਸੀਵਰੇਜ ਓਵਰਫ਼ਲੋਅ ਖ਼ਿਲਾਫ਼ ਰੋਸ ਪ੍ਰਦਰਸ਼ਨ

ਸਨੌਰ, 3 ਸਤੰਬਰ (ਮੋਹਣ ਸਿੰਘ ਭੱਟੀ)- ਕਸਬਾ ਸਨੌਰ ਦੇ ਫ਼ਤਿਹਪੁਰ ਚੌਂਕ ਵਿਖੇ ਸੀਵਰੇਜ ਦੇ ਗੰਦੇ ਪਾਣੀ ਦੇ ਓਵਰਫ਼ਲੋਅ ਹੋਣ ਤੇ ਨਿਕਾਸੀ ਦੇ ਗ਼ਲਤ ਪ੍ਰਬੰਧਾਂ ਕਾਰਨ ਪ੍ਰੇਸ਼ਾਨ ਇਲਾਕਾ ਨਿਵਾਸੀਆਂ ਵੱਲੋਂ ਉੱਘੇ ਸਮਾਜ ਸੇਵੀ ਤੇ ਲੇਖਕ ਜੀ. ਬੀ.

ਅਜੀਤ ਡੈਸਕ 04-09-2026
ਸਨੌਰ, 3 ਸਤੰਬਰ (ਮੋਹਣ ਸਿੰਘ ਭੱਟੀ)- ਕਸਬਾ ਸਨੌਰ ਦੇ ਫ਼ਤਿਹਪੁਰ ਚੌਂਕ ਵਿਖੇ ਸੀਵਰੇਜ ਦੇ ਗੰਦੇ ਪਾਣੀ ਦੇ ਓਵਰਫ਼ਲੋਅ ਹੋਣ ਤੇ ਨਿਕਾਸੀ ਦੇ ਗ਼ਲਤ ਪ੍ਰਬੰਧਾਂ ਕਾਰਨ ਪ੍ਰੇਸ਼ਾਨ ਇਲਾਕਾ ਨਿਵਾਸੀਆਂ ਵੱਲੋਂ ਉੱਘੇ ਸਮਾਜ ਸੇਵੀ ਤੇ ਲੇਖਕ ਜੀ. ਬੀ. ਸਿੰਘ ਪੰਮੀ ਪਟਵਾਰੀ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਨਗਰ ਕੌਂਸਲ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਜਨਤਾ ਦੇ ਵਿਰੋਧ ਦੇ ਬਾਵਜੂਦ ਪੁਰਾਣੇ ਨਾਲੇ ਵਿਚ ਪਾਏ ਗਏ ਕਰੀਬ 2 ਫੁੱਟ ਦੇ ਛੋਟੇ ਸੀਮਿੰਟ ਪਾਈਪਾਂ ਨੂੰ ਤੁਰੰਤ ਪੁੱਟਿਆ ਜਾਵੇ ਅਤੇ 5 ਫੁੱਟ ਡੂੰਘੇ ਤੇ 4 ਫੁੱਟ ਚੌੜੇ ਨਾਲੇ ਦਾ ਸਾਰਾ ਟੁੱਟਿਆ ਹੋਇਆ ਲੈਂਟਰ ਛੇਤੀ ਬਦਲ ਕੇ ਮੁੱਖ ਫਿਰਨੀ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਪੰਮੀ ਪਟਵਾਰੀ ਸਮੇਤ ਹੋਰਨਾਂ ਆਗੂਆਂ ਨੇ ਦੱਸਿਆ ਕਿ ਅੱਜ ਤੋਂ 20 ਸਾਲ ਪਹਿਲਾਂ ਜਦੋਂ ਇਹ ਨਾਲਾ ਬਣਾਇਆ ਗਿਆ ਸੀ, ਉਦੋਂ ਸ਼ਹਿਰ ਦੀ ਆਬਾਦੀ ਕਾਫ਼ੀ ਘੱਟ ਸੀ, ਪਰ ਅੱਜ 20 ਸਾਲਾਂ ਬਾਅਦ ਨਵੀਆਂ ਕਾਲੋਨੀਆਂ ਬਣਨ ਕਾਰਨ ਪਾਣੀ ਦੀ ਨਿਕਾਸੀ ਦਾ ਬੋਝ ਕਈ ਗੁਣਾ ਵਧ ਚੁੱਕਾ ਹੈ। ਲੋਕਾਂ ਨੇ ਪੁਰਜ਼ੋਰ ਮੰਗ ਕੀਤੀ ਕਿ ਇਸ ਸਾਰੇ ਪ੍ਰਾਜੈਕਟ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਸਨੌਰ ਪਿੱਪਲੀ ਚੌਂਕ ਤੋਂ ਫ਼ਤਿਹਪੁਰ ਰੋਡ ਵਾਲੇ ਨਾਲੇ ਦੀ ਮੁਕੰਮਲ ਸਫ਼ਾਈ ਕਰਵਾਈ ਜਾਵੇ ਅਤੇ ਫ਼ਤਿਹਪੁਰ ਚੌਂਕ ਵੱਲੋਂ ਆਉਂਦੇ ਸੀਵਰੇਜ ਪਾਣੀ ਦਾ ਦਬਾਅ ਘਟਾਉਣ ਲਈ ਗੁਰਦੁਆਰਾ ਅਕਾਲਗੜ੍ਹ ਸਾਹਿਬ ਚੌਂਕ ਤੋਂ ਗੁਰਦੁਆਰਾ ਨਾਨਕਸਰ ਵਾਇਆ ਦੀਪ ਸਕੂਲ ਤੇ ਬੂਟਾ ਸਿੰਘ ਵਾਲਾ ਨਵੀਂ ਸੀਵਰੇਜ ਪਾਈਪ ਲਾਈਨ ਪਾਉਣ ਦਾ ਅਸਟੀਮੇਟ ਤੁਰੰਤ ਤਿਆਰ ਕਰਕੇ ਮਨਜ਼ੂਰ ਕੀਤਾ ਜਾਵੇ। ਇਸ ਮੌਕੇ ਰਾਜਪਾਲ ਸਿੰਘ, ਬਲਵਿੰਦਰ ਸਿੰਘ ਪ੍ਰਜਾਪਤ, ਨਿਰਮਲ ਸਿੰਘ ਭਾਂਖਰ ਰੋਡ, ਹਰਮੇਸ਼ ਕੁਮਾਰ, ਗਿਆਨ ਚੰਦ ਨੇੜੇ ਫ਼ਤਿਹਪੁਰ ਚੌਂਕ, ਜਗਨਨਾਥ, ਪਵਨ ਕੁਮਾਰ, ਦੇਵ ਰਾਜ, ਵਿਨੋਦ ਕੁਮਾਰ, ਬਾਲਮੀਕੀ ਆਗੂ ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਾਮਲ ਸਨ।
ਪਿਛਲੀ ਖ਼ਬਰ ਬਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਇਆ ਲੋਕ ਮਿਲਣੀ ਪ੍ਰੋਗਰਾਮ ਅਗਲੀ ਖ਼ਬਰ ਭਾਜਪਾ ਸਰਕਾਰ ਨੇ ਤਾਨਾਸ਼ਾਹ ਰਵੱਈਆ ਅਪਣਾ ਕੇ ਕੀਤਾ ਰਾਹੁਲ ਗਾਂਧੀ ’ਤੇ ਪਰਚਾ- ਸਾਧੂ ਸਿੰਘ ਧਰਮਸੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।