ਕਚਹਿਰੀ ਕੰਪਲੈਕਸ ’ਚ ਵੋਟਾਂ ਨੂੰ ਲੈ ਕੇ ਲੱਗੀਆਂ ਰੌਣਕਾਂ, ਉਮੀਦਵਾਰਾਂ ਨੇ ਜਿੱਤ ਯਕੀਨੀ ਬਣਾਉਣ ਲਈ ਝੋਕੀ ਤਾਕਤ
11 ਸਤੰਬਰ ਨੂੰ ਪੈਣਗੀਆਂ ਵੋਟਾਂ
ਰਾਜਪੁਰਾ, 7 ਸਤੰਬਰ (ਰਣਜੀਤ ਸਿੰਘ)- ਪੰਜਾਬ ਵਿਚ ਸਮੂੰਹ ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ ਦੇ ਸੰਬੰਧ ਵਿਚ ਅੱਜ ਨਾਮਜਦਗੀ ਪੇਪਰ ਵਾਪਸ ਲੈਣ ਦਾ ਆਖਰੀ ਦਿਨ ਸੀ। ਨਾਮਜਦਗੀ ਪੇਪਰ ਵਾਪਸ ਲੈਣ ਦੇ ਆਖਰੀ ਦਿਨ ਉਮੀਦਵਾਰਾਂ ਦੀ ਸੂਚੀ ਸਾਹਮਣੇ ਆ ਚੁੱਕੀ ਹੈ।
ਕ
ਕੋਰਟ ਕੰਪਲੈਕਸ ਰਾਜਪੁਰਾ ਵਿਖੇ ਰਿਟਰਨਿੰਗ ਅਫਸਰ ਐਡਵੋਕੇਟ ਅਸ਼ੋਕ ਕੁਮਾਰ ਸ਼ਰਮਾ ਅਤੇ ਐਡਵੋਕੇਟ ਰਮਨਜੀਤ ਸਿੰਘ ਬੜਿੰਗ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
08-09-2026
ਰਾਜਪੁਰਾ, 7 ਸਤੰਬਰ (ਰਣਜੀਤ ਸਿੰਘ)- ਪੰਜਾਬ ਵਿਚ ਸਮੂੰਹ ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ ਦੇ ਸੰਬੰਧ ਵਿਚ ਅੱਜ ਨਾਮਜਦਗੀ ਪੇਪਰ ਵਾਪਸ ਲੈਣ ਦਾ ਆਖਰੀ ਦਿਨ ਸੀ। ਨਾਮਜਦਗੀ ਪੇਪਰ ਵਾਪਸ ਲੈਣ ਦੇ ਆਖਰੀ ਦਿਨ ਉਮੀਦਵਾਰਾਂ ਦੀ ਸੂਚੀ ਸਾਹਮਣੇ ਆ ਚੁੱਕੀ ਹੈ। ਬਾਰ ਦੀ ਕਾਰਜਕਾਰਨੀ ਵਿਚ ਮਹਿਲਾਂ ਵਕੀਲ ਵੀ ਪੂਰੇ ਉਤਸ਼ਾਹ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਪ੍ਰਧਾਨਗੀ ਤੇ ਸੈਕਟਰੀ ਦੇ ਆਹੁਦੇ ਲਈ ਸਿੱਧਮ ਸਿੱਧਾ ਮੁਕਾਬਲਾ ਹੈ। ਅੱਜ ਤੋਂ ਪਾਰਟੀਆਂ ਦਾ ਦੌਰ ਸ਼ੁਰੂ ਹੋਣ ਨਾਲ ਮਾਹੌਲ ਭਖ ਗਿਆ ਹੈ। ਵਕੀਲ ਭਾਈਚਾਰੇ ਦੀ ਅਹਿਮ ਤੇ ਵਕਾਰੀ ਚੋਣ ਨੂ ਲੈ ਕੇ ਸਰਗਰਮੀਆਂ ਬੇਹੱਦ ਤੇਜ਼ ਹੋ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਵਕੀਲ ਰਿਟਰਨਿੰਗ ਅਫ਼ਸਰ ਅਸ਼ੋਕ ਕੁਮਾਰ ਸ਼ਰਮਾ ਤੇ ਵਕੀਲ ਰਮਨਦੀਪ ਸਿੰਘ ਬੜਿੰਗ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਦੀਆਂ ਚੋਣਾਂ 1 ਸਤੰਬਰ ਨੂੰ ਹੋਣਗੀਆਂ । ਉਨ੍ਹਾਂ ਦੱਸਿਆ ਕਿ ਪ੍ਰਧਾਨਗੀ ਦੇ ਆਹੁਦੇ ਲਈ ਅਭਿਨਵ ਉਬਰਾਏ ਤੇ ਇਕਬਾਲ ਸਿੰਘ ਕੰਬੋਜ਼, ਸੈਕਟਰੀ ਲਈ ਗੁਰਤੇਜ਼ ਸਿੰਘ ਅਲੂਣਾ ਤੇ ਦਿਲਪ੍ਰੀਤ ਸਿੰਘ ਵਰਮਾਨੀ, ਵਾਇਸ ਪ੍ਰਧਾਨ ਲਈ ਰਜਿੰਦਰ ਨੂਰੀ ਅਤੇ ਉਮੇਸ਼ ਪਾਂਡੇ ਜਦੇ ਕਿ ਇਸਤਰੀ ਰਾਖਵੀ ਸੀਟ ਲਈ ਸੋਨੀਕਾ ਸ਼ਰਮਾਂ ਤੇ ਗੀਤਾ ਭਾਰਤੀ , ਕੈਸ਼ੀਅਰ ਲਈ ਫਤਿਹਜੀਤ ਸਿੰਘ ਆਹੂਜਾ ਅਤੇ ਨਵਨੀਸ਼ ਕੌਰ ਯੋਗੀ, ਲਾਇਬਰੇਰੀਅਨ ਲਈ ਜਸਵੰਤ ਸਿੰਘ ਤੇ ਸੁਸ਼ੀਲ ਯਾਦਵ ਵਿਚ ਫਸਵਾਂ ਮੁਕਾਬਲਾ ਵਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜੁਆਇੰਟ ਸੈਕਟਰੀ ਲਈ ਦੀਆ ਸ਼ਰਮਾਂ ਕਾਰਜਕਾਰਨੀ ਮੈਂਬਰ ਪਰਮਜੋਤ ਸਿੰਘ ਵਾਲੀਆ, ਅਨੁਰਾਧਾ ਬਿਨਾਂ ਮੁਕਾਬਲਾ ਜਿੱਤ ਗਏ ਹਨ। ਐਡਵੋਕੇਟ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਬਾਰ ਦੀਆਂ ਕੁੱਲ ਵੋਟਾਂ 355 ਹਨ ਤੇ 11 ਸਤੰਬਰ ਨੂੰ ਵੋਟਾਂ ਸਵੇਰੇ ਦਸ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਪੈਣਗੀਆਂ ।ਵੋਟਾਂ ਦੀ ਗਿਣਤੀ 11 ਸਤੰਬਰ ਨੂੰ ਹੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸਾਰੇ ਆਹੁਦਿਆਂ ਲਈ ਸੂਝਵਾਨ ਚਿਹਰੇ ਮੈਦਾਨ ਵਿਚ ਹਨ ਅਤੇ ਰਾਜਨੀਤਕ ਪੰਡਤ ਆਪੋ ਆਪਣੀਆਂ ਕਿਆਸ ਅਰਾਈਆਂ ਲਾ ਰਹੇ ਹਨ। ਅੱਜ ਤੋ ਚੋਣ ਪਿੜ ਪੂਰੀ ਤਰਾਂ ਨਾਲ ਮੱਘ ਗਿਆ ਹੈ ਅਤੇ ਉਮੀਦਵਾਰਾਂ ਨੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲਈ ਪਾਰਟੀਆਂ ਕਰਨ ਦੇ ਦਰਵਾਜੇ ਖੋਲ ਦਿਤੇ ਹਨ। ਕਾਨੂੰਨੀ ਜਗਤ ਦੀਆਂ ਨਜ਼ਰਾਂ 11 ਸਤੰਬਰ ਦੀਆਂ ਵੋਟਾਂ ’ਤੇ ਟਿਕੀਆਂ ਹੋਈਆਂ ਹਨ ।ਉਮੀਦਵਾਰਾਂ ਨੇ ਡੋਰ-ਟੂ-ਡੋਰ ਜਾ ਕੇ ਵੀ ਸੰਪਰਕ ਸਾਧਣੇ ਸ਼ੁਰੂ ਕਰ ਦਿੱਤੇ ਹਨ। ਹੁਣ 11 ਸਤੰਬਰ ਤੱਕ ਦਾ ਇਤਜਾਰ ਕਰਨਾ ਹੋਵੇਗਾ ਕਿ ਕਿਸ ਦੇ ਗਲ ਵਿਚ ਫੁੱਲਾਂ ਦੇ ਹਾਰ ਪੈਣਗੇ ਅਤੇ ਕਿਸ ਦੇ ਹਿੱਸੇ ਵਿਚ ਹਾਰ ਜਿੱਤ ਆਵੇਗੀ।