03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੁਲਿਸ ਵਲੋਂ ਨੰਦਪੁਰ ਕਲੌੜ ਦੇ ਇਕ ਨਿੱਜੀ ਹਸਪਤਾਲ ’ ਚ ਛਾਪੇਮਾਰੀ

ਬਸੀ ਪਠਾਣਾਂ, 2 ਅਕਤੂਬਰ (ਰਾਜਿੰਦਰ ਸ਼ਰਮਾ)- ਬਸੀ ਪਠਾਣਾਂ ਪੁਲਿਸ ਵਲੋਂ ਨਜ਼ਦੀਕੀ ਪਿੰਡ ਨੰਦਪੁਰ ਕਲੌੜ ਵਿਖੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਖੇ ਕੀਤੀ ਜਾਂਚ ਦੌਰਾਨ ਵੱਖ-ਵੱਖ ਕਿਸਮ ਦੀਆਂ 1120 ਨਸ਼ੀਲੀਆਂ ਗੋਲੀਆਂ ਤੇ 1900 ਕੈਪਸੂਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਧਿਕਾਰੀ ਥਾਣੇਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਸ ਸਬੰਧੀ 23 ਸਤੰਬਰ ਨੂੰ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਪੁਲਿਸ ਪਾਰਟੀ ਸਮੇਤ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਜਦੋਂ ਨੰਦਪੁਰ ਕਲੌੜ ਸਥਿਤ ਸ਼ਰਮਾ ਹਸਪਤਾਲ ਵਿਖੇ ਪਹੁੰਚ ਕੇ ਹਸਪਤਾਲ ਦੇ ਮਾਲਕ ਡਾ.

ਅਜੀਤ ਡੈਸਕ 03-10-2026
ਬਸੀ ਪਠਾਣਾਂ, 2 ਅਕਤੂਬਰ (ਰਾਜਿੰਦਰ ਸ਼ਰਮਾ)- ਬਸੀ ਪਠਾਣਾਂ ਪੁਲਿਸ ਵਲੋਂ ਨਜ਼ਦੀਕੀ ਪਿੰਡ ਨੰਦਪੁਰ ਕਲੌੜ ਵਿਖੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਖੇ ਕੀਤੀ ਜਾਂਚ ਦੌਰਾਨ ਵੱਖ-ਵੱਖ ਕਿਸਮ ਦੀਆਂ 1120 ਨਸ਼ੀਲੀਆਂ ਗੋਲੀਆਂ ਤੇ 1900 ਕੈਪਸੂਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਧਿਕਾਰੀ ਥਾਣੇਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਸ ਸਬੰਧੀ 23 ਸਤੰਬਰ ਨੂੰ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਪੁਲਿਸ ਪਾਰਟੀ ਸਮੇਤ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਜਦੋਂ ਨੰਦਪੁਰ ਕਲੌੜ ਸਥਿਤ ਸ਼ਰਮਾ ਹਸਪਤਾਲ ਵਿਖੇ ਪਹੁੰਚ ਕੇ ਹਸਪਤਾਲ ਦੇ ਮਾਲਕ ਡਾ.ਉੱਤਮ ਦਾਸ ਸ਼ਰਮਾ ਦੀ ਮੌਜੂਦਗੀ ਵਿਚ ਹਸਪਤਾਲ ਦੀ ਜਾਂਚ ਕੀਤੀ ਤਾਂ ਜਾਂਚ ਦੌਰਾਨ ਪੁਲਿਸ ਵਲੋਂ ਵੱਖ-ਵੱਖ ਕਿਸਮ ਦੀਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬਰਾਮਦਗੀ ਦੌਰਾਨ ਪੁਲਿਸ ਪਾਰਟੀ ਨੂੰ ਹਸਪਤਾਲ ’ਚੋਂ ਬਿਊਪ੍ਰੇਨੋਰਫਿਨ ਦੀਆਂ 40 ਗੋਲੀਆਂ,ਐਲਪ੍ਰਾਜ਼ੋਲਮ ਦੀਆਂ 540 ਗੋਲੀਆਂ, ਐਟਰੌਕਸ 0.5 ਦੀਆਂ 400 ਗੋਲੀਆਂ, ਕਲੋਨਾਜ਼ੇਪਾਮ ਦੀਆਂ 40 ਗੋਲੀਆਂ ਅਤੇ ਐਟੀਜ਼ੋਲਾਮ ਓ.ਡੀ.ਟੀ. ਦੀਆਂ 100 ਗੋਲੀਆਂ ਕੁੱਲ 1120 ਗੋਲੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਪੁਲਿਸ ਪਾਰਟੀ ਵਲੋਂ ਪ੍ਰੀਗਾਬਾਲਿਨ-300 ਦੇ 1900 ਕੈਪਸੂਲ ਅਤੇ 3500 ਰੁਪਏ ਦੀ ਨਕਦੀ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਬਸੀ ਪਠਾਣਾਂ ਪੁਲਿਸ ਨੇ ਬਰਾਮਦ ਕੀਤੀਆਂ ਗੋਲੀਆਂ ਕੈਪਸੂਲ ਅਤੇ ਨਕਦੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਥਿਤ ਮੁਲਜ਼ਮ ਵਿਰੁੱਧ ਐਨ.ਡੀ.ਪੀ.ਸੀ,ਬੀ.ਐਨ.ਐਸ.223 ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸੁਰਜੀਤ ਸਿੰਘ ਮੋਹਾਲੀ ਦੇ ਸੈਨੇਟ ਮੈਂਬਰ ਚੁਣੇ ਜਾਣ ’ਤੇ ਜੀ. ਟੀ. ਯੂ. ਨੇ ਵੋਟਰਾਂ ਤੇ ਸਮਰਥਕਾਂ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਧਰਮ ਤੇ ਸੱਭਿਆਚਾਰ ਦੇ ਕੰਮ ’ਚ ਮਿਹਨਤੀ ਹੋਣਾ ਸਾਡਾ ਫ਼ਰਜ਼ ਹੈ- ਗੋਪਾਲ ਕ੍ਰਿਸ਼ਨ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।