12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸ਼ਹੀਦ ਨਾਇਕ ਗੱਜਣ ਸਿੰਘ ਪਚਰੰਡਾ ਦਾ ਪੰਜਵਾਂ ਸ਼ਹੀਦੀ ਸਮਾਗਮ ਕਰਵਾਇਆ

ਕਾਹਨਪੁਰ ਖੂਹੀ, 11 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਪਚਰੰਡਾ ਵਿਖੇ ਸ਼ਹੀਦ ਨਾਇਕ ਗੱਜਣ ਸਿੰਘ ਦੀ ਯਾਦ ਵਿਚ ਪੰਜਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।

ਅਜੀਤ ਡੈਸਕ 12-10-2026
ਕਾਹਨਪੁਰ ਖੂਹੀ, 11 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਪਚਰੰਡਾ ਵਿਖੇ ਸ਼ਹੀਦ ਨਾਇਕ ਗੱਜਣ ਸਿੰਘ ਦੀ ਯਾਦ ਵਿਚ ਪੰਜਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਪਾਠੀ ਸਿੰਘ ਮਨਪ੍ਰੀਤ ਸਿੰਘ ਗਨੂਰਾ ਨੇ ਸੰਗਤਾਂ ਨੂੰ ਬਾਣੀ ਅਤੇ ਬਾਬਾ ਜਰਨੈਲ ਸਿੰਘ ਰੋਪੜ ਵਾਲਿਆਂ ਨੇ ਰਸ-ਭਿੰਨੇ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ 23 ਸਿੱਖ ਰੈਜੀਮੈਂਟ ਤੋਂ ਉਚੇਚੇ ਤੌਰ ਤੇ ਪਹੁੰਚੇ ਕੈਪਟਨ ਬਿਕਰਮ ਸਿੰਘ, ਕੈਪਟਨ ਗੁਰਮੀਤ ਸਿੰਘ, ਸੂਬੇਦਾਰ ਸੁਖਵਿੰਦਰ ਸਿੰਘ ਤੇ ਹੌਲਦਾਰ ਬਿਸ਼ਨ ਸਿੰਘ ਨੇ ਸ਼ਹੀਦ ਗੱਜਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦ ਦੇ ਪਿਤਾ ਚਰਨ ਸਿੰਘ ਅਤੇ ਮਾਤਾ ਮਲਕੀਤ ਕੌਰ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਸ਼ਹੀਦ ਪਰਿਵਾਰ ਵਲੋਂ ਵੀ ਜਿੱਥੇ ਫ਼ੌਜ ਵੱਲ ਤੋਂ ਆਏ ਸਾਰੇ ਅਧਿਕਾਰੀਆਂ ਨੂੰ ਸਿਰੋਪਾਓ ਬਖ਼ਸ਼ੀਸ਼ ਕੀਤੇ ਗਏ, ਉੱਥੇ ਹੀ ਪਰਿਵਾਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ, ਸ਼ਹੀਦ ਗੁਰਪ੍ਰੀਤ ਸਿੰਘ ਬੜੀਵਾਲ਼, ਸ਼ਹੀਦ ਗੁਰਨਿੰਦਰ ਸਿੰਘ ਗਨੂਰਾ, ਸ਼ਹੀਦ ਰਾਮਾਨੰਦ ਝੱਜ, ਸ਼ਹੀਦ ਬਲਜੀਤ ਸਿੰਘ ਝੱਜ, ਸ਼ਹੀਦ ਗੁਰਦੀਪ ਸਿੰਘ ਰਾਏਪੁਰ ਤੇ ਸ਼ਹੀਦ ਸੁਖਵਿੰਦਰ ਸਿੰਘ ਹੀਰਪੁਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਿਰੋਪਾਓ ਭੇਟ ਕੀਤੇ ਗਏ।
ਪਿਛਲੀ ਖ਼ਬਰ ਦਿੱਕਤਾਂ ਨੂੰ ਸੁਲਝਾਉਣ ਲਈ ਵਚਨਬੱਧ ਹੈ ਮੌਜੂਦਾ ਸਰਕਾਰ ਅਗਲੀ ਖ਼ਬਰ ਐੱਨ . ਐੱਫ . ਐੱਲ . ਨੰਗਲ ’ ਚ ਠੇਕਾ ਮੁਲਾਜ਼ਮਾਂ ਦੀ ਕਮਾਈ ’ ਤੇ ਕਥਿਤ ਡਾਕਾ 2 ਤੋਂ 3 ਹਜ਼ਾਰ ਰੁਪਏ ਦੀ ਨਕਦ ਵਸੂਲੀ ਦੇ ਦੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।