ਪੰਜਾਬ ’ਚੋਂ ਨਸ਼ੇ ਦੀ ਜੜ੍ਹ ਪੁੱਟਣ ਲਈ ਕਾਂਗਰਸ ਸੇਵਾ ਦਲ ਜ਼ਿਲ੍ਹਾ ਵਾਰ ਕੱਢੇਗੀ ਯਾਤਰਾ : ਗੌਰਵ ਸੰਧੂ
ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਕਾਂਗਰਸ ਸੇਵਾ ਦਲ ਵਲੋਂ ਜ਼ਿਲ੍ਹਾ ਵਾਰ ਯਾਤਰਾਵਾਂ ਅਤੇ ਧਰਨੇ ਦਿੱਤੇ ਜਾਣਗੇ। ਇਹ ਗੱਲ ਕਾਂਗਰਸ ਸੇਵਾ ਦਲ ਦੇ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਗੌਰਵ ਸੰਧੂ ਨੇ ਹਲਕਾ ਸਨੌਰ ਦੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ।
ਗ
ਗੌਰਵ ਸੰਧੂ ਦੀ ਅਗਵਾਈ ਵਿਚ ਨਸ਼ਿਆਂ ਦੇ ਖ਼ਾਤਮੇ ਦਾ ਪ੍ਰਣ ਲੈਣ ਉਪਰੰਤ ਪਰਵਿੰਦਰ ਝੋਟਾ ਦੇ ਹੱਕ ’ਚ ਕੱਢੇ ਵਿਸ਼ਾਲ ਕੈਂਡਲ ਮਾਰਚ ਦਾ ਦ੍ਰਿਸ਼। ਅਜੀਤ ਤਸਵੀਰ
18-10-2026
ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਕਾਂਗਰਸ ਸੇਵਾ ਦਲ ਵਲੋਂ ਜ਼ਿਲ੍ਹਾ ਵਾਰ ਯਾਤਰਾਵਾਂ ਅਤੇ ਧਰਨੇ ਦਿੱਤੇ ਜਾਣਗੇ। ਇਹ ਗੱਲ ਕਾਂਗਰਸ ਸੇਵਾ ਦਲ ਦੇ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਗੌਰਵ ਸੰਧੂ ਨੇ ਹਲਕਾ ਸਨੌਰ ਦੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਪਾਰਕ ਵਿਖੇ ਸ਼ਹੀਦ ਦੇ ਬੁੱਤ ਸਾਹਮਣੇ ਨਸ਼ਿਆਂ ਦੇ ਖ਼ਾਤਮੇ ਦਾ ਪ੍ਰਣ ਲੈਣ ਉਪਰੰਤ ਪਰਮਿੰਦਰ ਝੋਟਾ ਦੇ ਹੱਕ ਵਿਚ ਗੌਰਵ ਸੰਧੂ ਦੀ ਅਗਵਾਈ ਵਿਚ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਉਨ੍ਹਾਂ ਵਲੋਂ ਨੌਜਵਾਨਾਂ ਨੂੰ ਪੰਜਾਬ ਵਿਚੋਂ ਨਸ਼ਿਆਂ ਦੀ ਜੜ੍ਹ ਪੁੱਟਣ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਹੁੰ ਚੁਕਾਈ ਗਈ। ਹਲਕਾ ਸਨੌਰ ਵਿਚ ਕੱਢੇ ਕੈਂਡਲ ਮਾਰਚ ਦੌਰਾਨ ਨੌਜਵਾਨਾਂ ਅਤੇ ਸਨੌਰ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮਾਰਚ ਸਨੌਰ ਦੇ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਬੱਸ ਸਟੈਂਡ ਵਿਖੇ ਪਹੁੰਚਿਆ, ਜਿੱਥੇ ਮੋਮਬੱਤੀਆਂ ਜਗਾ ਕੇ ਪਰਮਿੰਦਰ ਝੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਹੱਕ ਵਿਚ ਨਾਅਰੇ ਲਗਾਏ ਗਏ। ਗੌਰਵ ਸੰਧੂ ਨੇ ਕਿਹਾ ਕਿ ਕਾਂਗਰਸ ਸੇਵਾ ਦਲ, ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਅਤੇ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਬੀ.ਵੀ. ਸ੍ਰੀਨਿਵਾਸ ਦੀ ਅਗਵਾਈ ਹੇਠ ਇਸ ਮੁਹਿੰਮ ਨੂੰ ਹੋਰ ਅੱਗੇ ਵਧਾਏਗਾ। ਗੌਰਵ ਸੰਧੂ ਨੇ ਹੋਰ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਲੋਕ ਲਹਿਰ ਖੜ੍ਹੀ ਕਰਨ ਲਈ ਯਤਨ ਕੀਤੇ ਜਾਣਗੇ। ਇਸ ਤਹਿਤ ਪੰਜਾਬ ਭਰ ਵਿਚ ਜਾਗਰੂਕਤਾ ਯਾਤਰਾਵਾਂ ਅਤੇ ਧਰਨੇ ਵੀ ਦਿੱਤੇ ਜਾਣਗੇ। ਕੈਂਡਲ ਮਾਰਚ ਦੌਰਾਨ ਨੌਜਵਾਨਾਂ ਨੇ “ਨਸ਼ਾ ਭਜਾਓ, ਪੰਜਾਬ ਬਚਾਓ” ਅਤੇ “ਨਸ਼ਾ ਤਸਕਰ ਭਜਾਓ, ਪੰਜਾਬ ਬਚਾਓ” ਦੇ ਨਾਅਰੇ ਲਗਾ ਕੇ ਨਸ਼ਿਆਂ ਵਿਰੁੱਧ ਆਪਣਾ ਰੋਸ ਪ੍ਰਗਟਾਇਆ। ਇਸ ਰੋਸ ਮਾਰਚ ਦੌਰਾਨ ਸਥਾਨਕ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਤੋਂ ਬਾਹਰ ਆ ਕੇ ਰੋਸ ਮਾਰਚ ਵਿਚ ਸ਼ਾਮਲ ਹੋਏ ਅਤੇ ਪਰਮਿੰਦਰ ਝੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇੰਦਰਪ੍ਰੀਤ ਕੌਰ ਸੰਧੂ, ਬੀਬੀ ਸੁਖਵਿੰਦਰ ਕੌਰ ਪ੍ਰਧਾਨ ਬਲਾਕ ਸਨੌਰ, ਬੀਬੀ ਚਰਨਜੀਤ ਕਟਖੇੜੀ ਪ੍ਰਧਾਨ ਬਲਾਕ ਭੁਨਰਹੇੜੀ, ਗੁਰਸੇਵਕ ਸਿੰਘ ਪ੍ਰਧਾਨ ਐੱਸ.ਸੀ. ਸੈੱਲ ਬਲਾਕ ਭੁਨਰਹੇੜੀ, ਸ਼ਮਸ਼ੇਰ ਸਿੰਘ ਪ੍ਰਧਾਨ ਐੱਸ.ਸੀ. ਬਲਾਕ ਸਨੌਰ, ਰਣਦੀਪ ਸਰਪੰਚ ਬੋਲੜ, ਨਵਦੀਪ ਨਿੱਪੀ ਵਿਰਕ ਪ੍ਰਧਾਨ ਟਰੱਕ ਯੂਨੀਅਨ, ਹਨੀ ਜਾਫ਼ਰਪੁਰ ਮੀਤ ਪ੍ਰਧਾਨ ਯੂਥ ਕਾਂਗਰਸ ਪਟਿਆਲਾ, ਪਰਮਜੀਤ ਖੇੜੀ ਮੀਤ ਪ੍ਰਧਾਨ ਯੂਥ ਕਾਂਗਰਸ ਸਮਾਣਾ, ਸੁੱਖੀ ਫਤਿਹਪੁਰ, ਲਾਡੀ ਮੇਨ, ਪਰਮੀਤ ਖ਼ਾਲਸਾ, ਸਰਬਜੀਤ ਖ਼ਾਲਸਾ, ਦਲਜੀਤ ਸਿੰਘ ਐੱਮ.ਸੀ., ਜਸਵੰਤ ਕੌਰ, ਰਣਧੀਰ ਸ਼ੂਰਾ ਸਨੌਰ, ਬੱਬੂ ਐੱਮ.ਸੀ., ਸੁਖਵਿੰਦਰ ਕਾਕਾ ਸਨੌਰ, ਰਜਤ ਸਨੌਰ, ਅਮਰੀਕ ਦੇਵੀਗੜ੍ਹ, ਰਾਜੇਸ਼ ਘੜੂ, ਸਿਮਰਨਜੋਤ ਬਹਾਦਰਗੜ੍ਹ ਅਤੇ ਜਸਜੋਤ ਸਿੰਘ, ਸੱਤੀ ਰਾਠੀਆਂ, ਪਵਨ ਰਾਠੀਆਂ, ਗਗਨਦੀਪ ਸਨੌਰ, ਹਰਜਿੰਦਰ ਨੂਰਖੇੜੀਆ, ਅਵਤਾਰ ਨੂਰਖੇੜੀਆ, ਪ੍ਰਿੰਸ ਸਨੌਰ, ਹਰਮਨ, ਤਰੁਣ ਸਨੌਰ ਹਾਜ਼ਿਰ ਰਹੇ।