25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕਿਹਾ, ਗ਼ਰੀਬਾਂ ਲਈ ਜ਼ਰੂਰੀ ਮੈਡੀਕਲ ਟੈੱਸਟ ਹੋਣਗੇ ਮੁਫ਼ਤ, ਮਹਿੰਗੇ ਟੈੱਸਟਾਂ ’ਤੇ ਮਿਲੇਗੀ 80 ਫ਼ੀਸਦੀ ਛੂਟ

ਰਾਜਪੁਰਾ, 24 ਅਕਤੂਬਰ (ਜੀ. ਪੀ.

ਅਜੀਤ ਡੈਸਕ 25-10-2026
ਰਾਜਪੁਰਾ, 24 ਅਕਤੂਬਰ (ਜੀ.ਪੀ. ਸਿੰਘ) ਭਾਰਤੀ ਜਨਤਾ ਪਾਰਟੀ ਦੇ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵਲੋਂ ਲੰਘੇ 20 ਸਾਲਾਂ ਤੋਂ ਚਲਾਏ ਜਾ ਰਹੇ ਲੋਕ ਭਲਾਈ ਟਰੱਸਟ ਦੇ ਦਫ਼ਤਰ ਵਿਖੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਰਾਜਪੁਰਾ ਵਿਚ ਨਵੀਂ ਮੈਡੀਕਲ ਲੈਬਾਰਟਰੀ ਦੀ ਸ਼ੁਰੂਆਤ 27 ਅਕਤੂਬਰ ਨੂੰ ਕੀਤੀ ਜਾ ਰਹੀ ਹੈ। ਇਸ ਦੌਰਾਨ ਜੱਗਾ ਨੇ ਕਿਹਾ ਕਿ ਮੈਡੀਕਲ ਲੈਬ ਦੇ ਉਦਘਾਟਨ ਸਮਾਰੋਹ ’ਚ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਜੱਗਾ ਨੇ ਕਿਹਾ ਕਿ ਪਿਛਲੇ 20-25 ਸਾਲਾਂ ਤੋਂ ਉਨ੍ਹਾਂ ਨੇ ਰਾਜਨੀਤੀ ਘੱਟ ਅਤੇ ਲੋਕ ਸੇਵਾ ਜ਼ਿਆਦਾ ਕੀਤੀ ਹੈ। ਉਨ੍ਹਾਂ ਨੇ ਲੋੜਵੰਦ, ਗ਼ਰੀਬਾਂ ਦੀ ਸੇਵਾ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ ਅਤੇ ਰਾਜਪੁਰਾ ਦੀ ਜਨਤਾ ਨੂੰ ਇਹ ਮੈਡੀਕਲ ਲੈਬਾਰਟਰੀ ਸਮਰਪਿਤ ਕਰਨਾ ਉਨ੍ਹਾਂ ਲਈ ਸੇਵਾ ਅਤੇ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਕਲਪ ਹੈ ਕਿ ਰਾਜਪੁਰਾ ਵਿਚ ਕੋਈ ਵੀ ਗਰੀਬ ਵਿਅਕਤੀ ਟੈੱਸਟ ਅਤੇ ਇਲਾਜ ਦੀ ਸਹੂਲਤ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਨਵੀਂ ਲੈਬਾਰਟਰੀ ਵਿਚ ਜ਼ਿਆਦਾਤਰ ਜ਼ਰੂਰੀ ਟੈੱਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ, ਜਦਕਿ ਮਹਿੰਗੇ ਟੈੱਸਟਾਂ ’ਤੇ 80 ਫ਼ੀਸਦੀ ਛੂਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੈਬਾਰਟਰੀ ਟੀਮ ਦੇ ਨਾਲ ਇਕ ਡਾਕਟਰ ਵੀ ਤੈਨਾਤ ਕੀਤਾ ਜਾਵੇਗਾ ਤਾਂ ਜੋ ਮਰੀਜ਼ਾਂ ਦੀ ਜਾਂਚ ਕਰਕੇ ਬਣਦੇ ਟੈੱਸਟ ਲਿਖ ਸਕੇ। ਉਨ੍ਹਾਂ ਦੱਸਿਆ ਕਿ ਬਨੂੜ ਸ਼ਹਿਰ ਵਿਚ ਵੀ ਇਕ ਸੈਂਪਲ ਕੁਲੈਕਟ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਰੁਪਿੰਦਰ ਸਿੰਘ ਸੰਧੂ, ਪ੍ਰਤੀਕ ਕੁਮਾਰ, ਹਿਮਾਂਸ਼ੂ ਸਪਰਾ, ਪਰਵੀਨ ਸ਼ਰਮਾ, ਦਿਨੇਸ਼ ਮਹਿਤਾ, ਐਡਵੋਕੇਟ ਸੁਖਚੈਨ ਸਿੰਘ ਸਰਵਾਰਾ, ਚਿੰਕੀ ਸਹਿਜੜਾ (ਸਾਰੇ ਕੌਂਸਲਰ’), ਓਮ ਪ੍ਰਕਾਸ਼ ਪਾਸੀ, ਗੁਰਧਿਆਨ ਸਿੰਘ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਰਣਜੋਧ ਸਿੰਘ ਹਡਾਣਾ ਦੀ ਅਗਵਾਈ ’ਚ ਹਲਕਾ ਸਨੌਰ ਤੋਂ ਸ੍ਰੀ ਹਰਿਮੰਦਰ ਸਾਹਿਬ ਲਈ ਬੱਸਾਂ ਰਵਾਨਾ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼–ਪ੍ਰੇਮ ਸਿੰਘ ਰਾਮਪੁਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।