28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਬੇਸਹਾਰਾ ਲੋਕਾਂ ਦੀ ਸੇਵਾ ਲਈ ਪਿੰਗਲਾ ਆਸ਼ਰਮ ਦੇ ਉਪਰਾਲੇ ਸ਼ਲਾਘਾਯੋਗ- ਇੰਦਰਜੀਤ ਸਿੰਘ ਸੰਧੂ

ਸਨੌਰ, 27 ਅਕਤੂਬਰ (ਸੋਖਲ)- ਹਲਕਾ ਸਨੌਰ ਤੋਂ ਸੀਨੀਅਰ ‘ਆਪ’ ਆਗੂ ਇੰਦਰਜੀਤ ਸਿੰਘ ਸੰਧੂ, ਵਾਈਸ ਚੇਅਰਮੈਨ ਪੰਜਾਬ ਸਟੇਟ ਕਾਨਵੇਅਰ ਪਿੰਗਲਾ ਆਸ਼ਰਮ ਸਨੌਰ ਵਿਖੇ ਪਹੁੰਚੇ ਇਸ ਮੌਕੇ ਉਨ੍ਹਾਂ ਨੇ ਆਸ਼ਰਮ ਦੇ ਮੁੱਖ ਪ੍ਰਬੰਧਕ ਬਾਬਾ ਬਲਬੀਰ ਸਿੰਘ ਤੇ ਸੇਵਾਦਾਰਾਂ ਨਾਲ ਮੁਲਾਕਾਤ ਕਰਕੇ ਆਸ਼ਰਮ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਬਾਬਾ ਬਲਬੀਰ ਸਿੰਘ, ਜਥੇਦਾਰ ਮੋਹਣ ਸਿੰਘ ਕਰਤਾਰਪੁਰ, ਸਰਦਾਰ ਗੁਰਦੇਵ ਸਿੰਘ, ਦਰਸ਼ਨ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ।

ਅਜੀਤ ਡੈਸਕ 28-10-2026
ਸਨੌਰ, 27 ਅਕਤੂਬਰ (ਸੋਖਲ)- ਹਲਕਾ ਸਨੌਰ ਤੋਂ ਸੀਨੀਅਰ ‘ਆਪ’ ਆਗੂ ਇੰਦਰਜੀਤ ਸਿੰਘ ਸੰਧੂ, ਵਾਈਸ ਚੇਅਰਮੈਨ ਪੰਜਾਬ ਸਟੇਟ ਕਾਨਵੇਅਰ ਪਿੰਗਲਾ ਆਸ਼ਰਮ ਸਨੌਰ ਵਿਖੇ ਪਹੁੰਚੇ ਇਸ ਮੌਕੇ ਉਨ੍ਹਾਂ ਨੇ ਆਸ਼ਰਮ ਦੇ ਮੁੱਖ ਪ੍ਰਬੰਧਕ ਬਾਬਾ ਬਲਬੀਰ ਸਿੰਘ ਤੇ ਸੇਵਾਦਾਰਾਂ ਨਾਲ ਮੁਲਾਕਾਤ ਕਰਕੇ ਆਸ਼ਰਮ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਬਾਬਾ ਬਲਬੀਰ ਸਿੰਘ, ਜਥੇਦਾਰ ਮੋਹਣ ਸਿੰਘ ਕਰਤਾਰਪੁਰ, ਸਰਦਾਰ ਗੁਰਦੇਵ ਸਿੰਘ, ਦਰਸ਼ਨ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਪਿੰਗਲਾ ਆਸ਼ਰਮ ਦੇ ਭਵਿੱਖੀ ਲੋਕ ਭਲਾਈ ਕਾਰਜਾਂ ਤੇ ਪ੍ਰਬੰਧਾਂ ਵਿਚ ਹੋਰ ਸੁਧਾਰ ਲਿਆਉਣ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ। ਜ਼ਿਕਰਯੋਗ ਹੈ ਕਿ ਬਾਬਾ ਮੋਹਨ ਸਿੰਘ ਜੀ ਨੇ ਆਪਣੀ ਸਾਰੀ ਉਮਰ ਅੰਗਹੀਣ, ਗੂੰਗੇ-ਬੋਲੇ ਤੇ ਬੇਸਹਾਰਾ ਲੋਕਾਂ ਦੀ ਸੇਵਾ ਨੂੰ ਸਮਰਪਿਤ ਕੀਤੀ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਇਸ ਸੇਵਾ ਦੀ ਪਰੰਪਰਾ ਨੂੰ ਅੱਗੇ ਬਾਬਾ ਬਲਬੀਰ ਸਿੰਘ ਵਲੋਂ ਨਿਰੰਤਰ ਜਾਰੀ ਰੱਖਿਆ ਜਾ ਰਿਹਾ ਹੈ। ਪਿੰਗਲਾ ਆਸ਼ਰਮ ਲੋੜਵੰਦਾਂ ਲਈ ਸਹਾਰਾ ਬਣ ਕੇ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਮੌਕੇ ਆਸ਼ਰਮ ਦੀ ਚੜ੍ਹਦੀ ਕਲਾ ਤੇ ਲੋਕ ਭਲਾਈ ਦੇ ਕਾਰਜਾਂ ਦੀ ਨਿਰੰਤਰਤਾ ਲਈ ਅਰਦਾਸ ਕਰਦਿਆਂ ਕਾਮਨਾ ਕੀਤੀ ਗਈ ਕਿ ਵਾਹਿਗੁਰੂ ਬਾਬਾ ਬਲਬੀਰ ਸਿੰਘ ਜੀ ਨੂੰ ਸੇਵਾ ਕਾਰਜ ਜਾਰੀ ਰੱਖਣ ਲਈ ਤੰਦਰੁਸਤੀ ਤੇ ਸ਼ਕਤੀ ਬਖ਼ਸ਼ਣ।
ਪਿਛਲੀ ਖ਼ਬਰ ਪੋਲੋ ਗਰਾਊਂਡ ਪਟਿਆਲਾ ਵਿਖੇ ਦੋ ਸਿੰਥੈਟਿਕ ਬਾਸਕਟਬਾਲ ਕੋਰਟ ਤਿਆਰ ਕੀਤੇ ਜਾਣਗੇ- ਡੀ. ਸੀ. ਡੀ.ਸੀ. ਦੀ ਅਗਵਾਈ ਹੇਠ ਰੈੱਡ... ਅਗਲੀ ਖ਼ਬਰ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਦੋ ਦਿਨਾਂ ਕਾਮਰਸ ਫੈਸਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।