29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪੀਣ ਵਾਲਾ ਪਾਣੀ ਨਾ ਆਉਣ ਕਾਰਨ ਲੋਕ ਪ੍ਰੇਸ਼ਾਨ

ਪਟਿਆਲਾ, 28 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਨਗਰ ਨਿਗਮ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਜਿੱਥੇ ਸੀਵਰੇਜ ਜਾਮ ਨਾਲ ਲੋਕ ਪ੍ਰੇਸ਼ਾਨ ਹਨ ਉੱਥੇ ਪ੍ਰਤਾਪ ਨਗਰ, ਕਲਰ ਕਾਲੋਨੀ ਅਤੇ ਕਾਕਾ ਕਾਲੋਨੀ ਆਦਿ ’ਚ ਲੰਘੇ ਦਿਨੀਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਵੀ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ । ਇੱਥੇ ਰਹਿੰਦੇ ਨਾਗਰਿਕਾਂ ਦੀ ਸੁਣੀਏ ਤਾਂ ਸਵੇਰ ਸਮੇਂ ਬੱਚਿਆਂ ਨੂੰ ਸਕੂਲ ਜਾਣ ਲੱਗਿਆਂ ਅਤੇ ਲੋਕਾਂ ਨੂੰ ਦਫ਼ਤਰ ਜਾਣ ਲੱਗਿਆਂ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 29-10-2026
ਪਟਿਆਲਾ, 28 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਨਗਰ ਨਿਗਮ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਜਿੱਥੇ ਸੀਵਰੇਜ ਜਾਮ ਨਾਲ ਲੋਕ ਪ੍ਰੇਸ਼ਾਨ ਹਨ ਉੱਥੇ ਪ੍ਰਤਾਪ ਨਗਰ, ਕਲਰ ਕਾਲੋਨੀ ਅਤੇ ਕਾਕਾ ਕਾਲੋਨੀ ਆਦਿ ’ਚ ਲੰਘੇ ਦਿਨੀਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਵੀ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ । ਇੱਥੇ ਰਹਿੰਦੇ ਨਾਗਰਿਕਾਂ ਦੀ ਸੁਣੀਏ ਤਾਂ ਸਵੇਰ ਸਮੇਂ ਬੱਚਿਆਂ ਨੂੰ ਸਕੂਲ ਜਾਣ ਲੱਗਿਆਂ ਅਤੇ ਲੋਕਾਂ ਨੂੰ ਦਫ਼ਤਰ ਜਾਣ ਲੱਗਿਆਂ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਾਲਾਤ ਪਿਛਲੇ ਸ਼ਨੀਵਾਰ ਤੋਂ ਸੋਮਵਾਰ ਤੱਕ ਰਹੇ ਅਤੇ ਅੱਜ ਸਵੇਰ ਤੋਂ ਸ਼ਾਮ 5 ਵਜੇ ਤੱਕ ਬਰਕਰਾਰ ਹਨ। ਲੋਕਾਂ ਮੁਤਾਬਿਕ ਜੇ.ਈ. ਲੈਵਲ ਦੇ ਅਧਿਕਾਰੀਆਂ ਤੱਕ ਨੂੰ ਫ਼ੋਨ ਲਗਾਏ ਜਾ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਸੰਬੰਧਿਤ ਐਕਸੀਅਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਪਰੰਤੂ ਸਥਾਈ ਹੱਲ ਨਾ ਹੋਣ ਕਾਰਨ ਪਿਛਲੇ 3 ਦਿਨਾਂ ਤੋਂ ਇਲਾਕੇ ਦੇ ਲੋਕ ਪ੍ਰੇਸ਼ਾਨ ਹਨ। ਕਈਆਂ ਦਾ ਕਹਿਣਾ ਸੀ ਕਿ ਮੇਅਰ ਤੇ ਕਮਿਸ਼ਨਰ ਵਲੋਂ ਸਾਰੇ ਪਟਿਆਲਾ ’ਚ ਸੁਹਿਰਦ ਨੀਯਤ ਨਾਲ ਸਫ਼ਾਈ ਦਾ, ਸੀਵਰੇਜ ਦੀ ਸਮੱਸਿਆ ਅਤੇ ਪਾਣੀ ਦੀ ਨਿਰੰਤਰ ਸਪਲਾਈ ਨੂੰ ਲੈ ਕੇ ਯਤਨ ਕੀਤੇ ਜਾ ਰਹੇ ਹਨ ਪਰੰਤੂ ਕੁੱਝ ਅਜਿਹੇ ਅਵੇਸਲੇ ਅਧਿਕਾਰੀ ਹਨ ਜਿਨ੍ਹਾਂ ਕਾਰਨ ਸਰਕਾਰ ਤੱਕ ਦੀ ਛਵੀ ਆਮ ਲੋਕਾਂ ’ਚ ਖ਼ਰਾਬ ਹੋ ਰਹੀ ਹੈ। ਨਗਰ ਨਿਗਮ ਤੇ ਸਰਕਾਰ ਦੋਹਾਂ ਦੇ ਕੰਮਾਂ ਤੋਂ ਅੱਜ ਲੋਕ ਖ਼ੁਸ਼ ਹਨ। ਆਉਂਦੀਆਂ 28 ਵਾਰਡਾਂ ਦੀਆਂ ਚੋਣਾਂ ’ਚ ਲੋਕ ਕੀਤੇ ਕੰਮਾਂ ਨੂੰ ਫ਼ਤਵਾ ਦੇਣ ਲਈ ਤਿਆਰ ਬੈਠੇ ਹਨ, ਪਰ ਅਜਿਹੇ ਕੁੱਝ ਅਧਿਕਾਰੀਆਂ ਕਾਰਨ ਲੋਕਾਂ ’ਚ ਰੋਸ ਵਧ ਰਿਹਾ ਹੈ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਜੇਲ੍ਹ ਓਲੰਪਿਕ 2026 ਦੇ ਸਮਾਪਤੀ ਸਮਾਰੋਹ ’ਚ ਕੀਤੀ ਸ਼ਿਰਕਤ ਕੈਬਨਿਟ ਮੰਤਰੀ... ਅਗਲੀ ਖ਼ਬਰ ਬਲਾਕ ਪ੍ਰਾਇਮਰੀ ਖੇਡਾਂ ਦਾ ਹੋਇਆ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।