30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕੋਆਪਰੇਟਿਵ ਸੁਸਾਇਟੀ ਦੇ ਨਿਯਮਾਂ ’ਚ ਬਦਲਾਅ ਨੂੰ ਲੈ ਕੇ ਕਿਸਾਨ ਨੁਮਾਇੰਦਿਆਂ ਦੀ ਮੀਟਿੰਗ

ਭਰਤਗੜ੍ਹ, 29 ਅਕਤੂਬਰ (ਜਸਬੀਰ ਸਿੰਘ ਬਾਵਾ)-ਕਿਸਾਨ ਅਤੇ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਦੌਰਾਨ ਪ੍ਰਧਾਨ ਡਾਕਟਰ ਸ਼ਮਸ਼ੇਰ ਸਿੰਘ ਸ਼ੇਰਾ, ਜਨਰਲ ਸਕੱਤਰ ਜੈਮਲ ਸਿੰਘ ਭੜੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇੱਕ ਨਾਦਰਸ਼ਾਹੀ ਫ਼ਰਮਾਨ ਨਾਲ ਪਿੰਡਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਨਿਯਮਾਂ ’ਚ ਤਬਦੀਲੀ ਕਰਕੇ ਨਵੇਂ ਨਿਯਮ ਬਣਾਏ ਹਨ, ਜਿਸ ਤਹਿਤ ਸਾਰੇ ਹੀ ਕਿਸਾਨਾਂ ਨੂੰ ਆਪਣੀ ਜ਼ਮੀਨ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਬੈਂਕਾਂ ਦੇ ਨਾਂਅ ’ਤੇ ਆੜ ਰਹਿਣ ਕਰਨੀ ਪਵੇਗੀ, ਤਾਂ ਜੋ ਕਿਸਾਨਾਂ ਦੀ ਫ਼ਸਲ ਦੀ ਰਕਮ ਦੋ ਕਿ ਜੇ ਫਾਰਮ ਰਾਹੀਂ ਕਿਸਾਨਾਂ ਦੇ ਖਾਤਿਆਂ ਵਿਚ ਆਉਂਦੀ ਹੈ ਉਹ ਪੈਸਾ ਸਬੰਧਿਤ ਕੋਆਪਰੇਟਿਵ ਸੋਸਾਇਟੀ ਦੇ ਖਾਤਿਆਂ ’ਚ ਪੌਣੀ ਪਵੇਗੀ, ਜਿਸ ਨਾਲ ਕਿਸਾਨਾਂ ਤੇ ਆਰਥਿਕ ਬੋਝ ਵਧੇਗਾ। ਇਨ੍ਹਾਂ ਕਿਹਾ ਜਿੱਥੇ ਖੇਤੀ ਪਹਿਲਾਂ ਹੀ ਘਾਟੇ ’ਚ ਜਾ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਨਵੇਂ ਨਿਯਮਾਂ ਨਾਲ ਕਿਸਾਨਾਂ ਨੂੰ ਆਰਥਿਕ ਪੱਖੋਂ ਹੋਰ ਵੀ ਕਮਜ਼ੋਰ ਕਰੇਗੀ, ਕਿਉਂਕਿ ਜੇਕਰ ਇਹ ਰਕਮ ਸਿੱਧੀ ਕੋਆਪਰੇਟਿਵ ਸੁਸਾਇਟੀਆਂ ’ਚ ਚਲੀ ਜਾਵੇਗੀ ਤਾਂ ਕਿਸਾਨਾਂ ਦੇ ਬਜਾਰੀ ਲੈਣ ਦੇਣ ਅਤੇ ਹੋਰ ਕਰਜ਼ਦਾਰਾਂ ਦੇ ਪੈਸੇ ਕਿਸਾਨਾਂ ਸਿਰ ਖੜ੍ਹੇ ਰਹਿ ਜਾਣਗੇ।

ਹੁਨਰਦੀਪ ਸਿੰਘ ਪਿਤਾ: ਸੁਰਿੰਦਰ ਸਿੰਘ ਮਾਤਾ: ਸਿਮਰਨ ਪਿੰਡ: ਮਨਸੂਹਾਂ ਕਲਾਂ 30-10-2026
ਭਰਤਗੜ੍ਹ, 29 ਅਕਤੂਬਰ (ਜਸਬੀਰ ਸਿੰਘ ਬਾਵਾ)-ਕਿਸਾਨ ਅਤੇ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਦੌਰਾਨ ਪ੍ਰਧਾਨ ਡਾਕਟਰ ਸ਼ਮਸ਼ੇਰ ਸਿੰਘ ਸ਼ੇਰਾ, ਜਨਰਲ ਸਕੱਤਰ ਜੈਮਲ ਸਿੰਘ ਭੜੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇੱਕ ਨਾਦਰਸ਼ਾਹੀ ਫ਼ਰਮਾਨ ਨਾਲ ਪਿੰਡਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਨਿਯਮਾਂ ’ਚ ਤਬਦੀਲੀ ਕਰਕੇ ਨਵੇਂ ਨਿਯਮ ਬਣਾਏ ਹਨ, ਜਿਸ ਤਹਿਤ ਸਾਰੇ ਹੀ ਕਿਸਾਨਾਂ ਨੂੰ ਆਪਣੀ ਜ਼ਮੀਨ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਬੈਂਕਾਂ ਦੇ ਨਾਂਅ ’ਤੇ ਆੜ ਰਹਿਣ ਕਰਨੀ ਪਵੇਗੀ, ਤਾਂ ਜੋ ਕਿਸਾਨਾਂ ਦੀ ਫ਼ਸਲ ਦੀ ਰਕਮ ਦੋ ਕਿ ਜੇ ਫਾਰਮ ਰਾਹੀਂ ਕਿਸਾਨਾਂ ਦੇ ਖਾਤਿਆਂ ਵਿਚ ਆਉਂਦੀ ਹੈ ਉਹ ਪੈਸਾ ਸਬੰਧਿਤ ਕੋਆਪਰੇਟਿਵ ਸੋਸਾਇਟੀ ਦੇ ਖਾਤਿਆਂ ’ਚ ਪੌਣੀ ਪਵੇਗੀ, ਜਿਸ ਨਾਲ ਕਿਸਾਨਾਂ ਤੇ ਆਰਥਿਕ ਬੋਝ ਵਧੇਗਾ। ਇਨ੍ਹਾਂ ਕਿਹਾ ਜਿੱਥੇ ਖੇਤੀ ਪਹਿਲਾਂ ਹੀ ਘਾਟੇ ’ਚ ਜਾ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਨਵੇਂ ਨਿਯਮਾਂ ਨਾਲ ਕਿਸਾਨਾਂ ਨੂੰ ਆਰਥਿਕ ਪੱਖੋਂ ਹੋਰ ਵੀ ਕਮਜ਼ੋਰ ਕਰੇਗੀ, ਕਿਉਂਕਿ ਜੇਕਰ ਇਹ ਰਕਮ ਸਿੱਧੀ ਕੋਆਪਰੇਟਿਵ ਸੁਸਾਇਟੀਆਂ ’ਚ ਚਲੀ ਜਾਵੇਗੀ ਤਾਂ ਕਿਸਾਨਾਂ ਦੇ ਬਜਾਰੀ ਲੈਣ ਦੇਣ ਅਤੇ ਹੋਰ ਕਰਜ਼ਦਾਰਾਂ ਦੇ ਪੈਸੇ ਕਿਸਾਨਾਂ ਸਿਰ ਖੜ੍ਹੇ ਰਹਿ ਜਾਣਗੇ। ਇਨ੍ਹਾਂ ਨੁਮਾਇੰਦਿਆਂ ਨੇ ਕਿਹਾ ਕਿ ਕੋਆਪਰੇਟਿਵ ਸੁਸਾਇਟੀਆਂ ਨੂੰ, ਜੋਕਿ ਪਿੰਡਾਂ ਦੇ ਹੀ ਅਦਾਰੇ ਹਨ ਆਪਸੀ ਭਾਈਚਾਰੇ ਨਾਲ ਚੱਲਦੇ ਹਨ ਉਨ੍ਹਾਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ, ਸੁਸਾਇਟੀਆਂ ’ਚ ਕੰਮ ਕਰਦੇ ਮੁਲਾਜ਼ਮਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ ਜਾ ਰਿਹਾ ਹੈ। ਇਨ੍ਹਾਂ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਦੇ ਨਾਲ-ਨਾਲ, ਹਲਕਾ ਵਿਧਾਇਕ ਅਤੇ ਮਾਣਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ’ਚ ਲਿਆਉਂਦਿਆਂ ਕਿਹਾ ਕਿ ਤੁਰੰਤ ਦਖ਼ਲ ਦੇ ਕੇ ਇਨ੍ਹਾਂ ਨਵੇਂ ਨਿਯਮਾਂ ਦੇ ਬਦਲਾਅ ਨੂੰ ਛੱਡਕੇ ਪੁਰਾਣੇ ਨਿਯਮਾਂ ਨੂੰ ਬਹਾਲ ਕਰਵਾਉਣ, ਜੇਕਰ ਸੁਸਾਇਟੀਆਂ ਦੇ ਪ੍ਰਬੰਧ ਪਹਿਲਾਂ ਜਿਹੇ ਬਹਾਲ ਨਾ ਹੋਏ ਤਾਂ ਪੰਜਾਬ ਦੇ ਕਿਸਾਨ ਪੰਜਾਬ ਦੀਆਂ ਸੜਕਾਂ ’ਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਫ਼ੌਜੀ ਕੇਵਲ ਸਿੰਘ, ਫ਼ੌਜੀ ਅਜੀਤ ਸਿੰਘ, ਚਰਨਜੀਤ ਸਿੰਘ ਜੌੜਾ, ਸੰਤ ਸਿੰਘ ਹਜ਼ਾਰਾ, ਕਰਨਪ੍ਰੀਤ ਸਿੰਘ ਗਰਦਲੇ, ਫ਼ੌਜੀ ਅਵਤਾਰ ਸਿੰਘ ਬੇਲਾ, ਜਸਬੀਰ ਸਿੰਘ ਹਜ਼ਾਰਾ, ਮਾਸਟਰ ਹਰਦਿਆਲ ਸਿੰਘ ਅਨੰਦਪੁਰ ਸਾਹਿਬ, ਸੁਰਜੀਤ ਸਿੰਘ ਚੈਹੜ ਮਜਾਰਾ, ਰਜਿੰਦਰ ਸਿੰਘ ਮਹਿਰੌਲੀ, ਹਰਬਖ਼ਸ਼ ਸਿੰਘ ਚੰਡੇਸਰ, ਸੁੱਚਾ ਸਿੰਘ ਮੋਹਨ ਸਿੰਘ ਹਜ਼ਾਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਨਯਾ ਨੰਗਲ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਬਾਣੀ ਕੀਰਤਨ ਕਰਦਾ ਰਾਗੀ ਜਥਾ... ਅਗਲੀ ਖ਼ਬਰ ਕਮਲਜੀਤ ਸਿੰਘ ਤੇ ਐਡਵੋਕੇਟ ਗਿੱਲ ਨੇ ਸ਼ਿਵਾਲਿਕ ਕਲੱਬ ਦੀ ਅਲਾਟਮੈਂਟ ਦੇ ਕਿਰਾਏ ਤੇ ਟੈਂਡਰ ਪ੍ਰਕਿਰਿਆ ’ਤੇ ਮੰਗਿਆ ਸੱਪਸ਼ਟੀਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।