11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪਟਿਆਲਾ ਜੇਲ੍ਹ ’ਚ ਫਿਰੌਤੀ ਕਾਂਡ ਦਾ ਪਰਦਾਫ਼ਾਸ਼ ਕਰਨ ਵਾਲੇ ਦੀ ਸੁਰੱਖਿਆ ਲਈ ਵਾਪਸ

ਪਟਿਆਲਾ, 10 ਨਵੰਬਰ (ਮਨਦੀਪ ਸਿੰਘ ਖਰੌੜ)- 2019 ਦੌਰਾਨ ਪਟਿਆਲਾ ਜੇਲ੍ਹ ਵਿਚ ਕੁੱਟਮਾਰ ਕਰਕੇ ਬੰਦੀਆਂ ਤੋਂ ਫਰੌਤੀ ਲੈਣ ਦੇ ਮਾਮਲੇ ਸਾਹਮਣੇ ਲਿਆਉਣ ਵਾਲੇ ਕਿਰਨਬੀਰ ਸਿੰਘ ਉਰਫ ਜਿੰਮੀ ਦੀ ਸੁਰੱਖਿਆ ਪਟਿਆਲਾ ਪੁਲਿਸ ਨੇ ਵਾਪਿਸ ਲੈ ਲਈ ਹੈ। ਇਸ ਸੰਬੰਧੀ ਜਿੰਮੀ ਨੇ ‘ਅਜੀਤ’ ਨੂੰ ਦੱਸਿਆ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਤਹਿਤ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ ਸੀ ਪਰ ਪਟਿਆਲਾ ਪੁਲਿਸ ਨੇ 17 ਸਤੰਬਰ ਨੂੰ ਉਨ੍ਹਾਂ ਦੇ ਸੁਰੱਖਿਆ ਵਾਪਿਸ ਲੈ ਲਈ।

ਕਿਰਨਬੀਰ ਸਿੰਘ ਉਰਫ਼ ਜਿੰਮੀ, ਐਸ.ਐਸ.ਪੀ. ਹਰਮਨਦੀਪ ਸਿੰਘ ਹਾਂਸ 11-11-2026
ਪਟਿਆਲਾ, 10 ਨਵੰਬਰ (ਮਨਦੀਪ ਸਿੰਘ ਖਰੌੜ)- 2019 ਦੌਰਾਨ ਪਟਿਆਲਾ ਜੇਲ੍ਹ ਵਿਚ ਕੁੱਟਮਾਰ ਕਰਕੇ ਬੰਦੀਆਂ ਤੋਂ ਫਰੌਤੀ ਲੈਣ ਦੇ ਮਾਮਲੇ ਸਾਹਮਣੇ ਲਿਆਉਣ ਵਾਲੇ ਕਿਰਨਬੀਰ ਸਿੰਘ ਉਰਫ ਜਿੰਮੀ ਦੀ ਸੁਰੱਖਿਆ ਪਟਿਆਲਾ ਪੁਲਿਸ ਨੇ ਵਾਪਿਸ ਲੈ ਲਈ ਹੈ। ਇਸ ਸੰਬੰਧੀ ਜਿੰਮੀ ਨੇ ‘ਅਜੀਤ’ ਨੂੰ ਦੱਸਿਆ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਤਹਿਤ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ ਸੀ ਪਰ ਪਟਿਆਲਾ ਪੁਲਿਸ ਨੇ 17 ਸਤੰਬਰ ਨੂੰ ਉਨ੍ਹਾਂ ਦੇ ਸੁਰੱਖਿਆ ਵਾਪਿਸ ਲੈ ਲਈ। ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਪੇਸ਼ੀ ਭੁਗਤਣ ਜਾਣ ਦੌਰਾਨ ਉਨ੍ਹਾਂ ’ਤੇ ਕੋਈ ਗੈਂਗਸਟਰ ਹਮਲਾ ਕਰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪਟਿਆਲਾ ਪੁਲਿਸ ਹੋਵੇਗੀ। ਉਨ੍ਹਾਂ ਦੱਸਿਆ ਕਿ ਦੋ ਸਾਲਾਂ ਤੋਂ 2 ਸੁਰੱਖਿਆ ਕਰਮਚਾਰੀ ਸੀ ਪਰ ਅਚਾਨਕ ਹੀ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਕਿਸ ਨੇ ਦਿੱਤੇ ਹਨ? ਜਿੰਮੀ ਨੇ ਦੱਸਿਆ ਕਿ ਅਫ਼ਸਰਾਂ ਤੇ ਗੈਂਗਸਟਰਾਂ ਖ਼ਿਲਾਫ਼ ਆਵਾਜ਼ ਉਠਾਉਣ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਧਮਕੀਆਂ ਭਰੇ ਫੋਨ ਆਉਂਦੇ ਰਹਿੰਦੇ ਹਨ, ਜੇਕਰ ਅਜਿਹੀ ਸਥਿਤੀ ਵਿਚ ਉਨ੍ਹਾਂ ਉੱਪਰ ਕੋਈ ਹਮਲਾ ਕਰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੋਣ ਹੋਵੇਗਾ? ਜਿਕਰਯੋਗ ਹੈ ਕਿ ਸਾਲ 2019 ਵਿਚ ਇਕ ਬਿਹਾਰ ਦੇ ਕੈਦੀ ਅਤੇ ਪਟਿਆਲਾ ਦੇ ਕੈਦੀ ਕਿਰਨਬੀਰ ਸਿੰਘ ਉਰਫ ਜਿੰਮੀ ਨੇ ਦੋਸ਼ ਲਗਾਏ ਸਨ ਕਿ ਅਫ਼ਸਰਾਂ ਦੇ ਕਹਿਣ ’ਤੇ ਜੇਲ੍ਹ ਵਿਚ ਉਨ੍ਹਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਪੈਸੇ ਲਏ ਸੀ। ਬਾਅਦ ’ਚ ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਜੇਲ੍ਹ ਵਿਭਾਗ ਨੇ ਉਸ ਸਮੇਂ ਪਟਿਆਲਾ ਜੇਲ੍ਹ ਦੇ ਮੌਜੂਦਾ ਸੁਪਰਡੈਂਟ ਅਤੇ ਹੋਰ ਜੇਲ੍ਹ ਦੇ ਮੁਲਾਜਮਾਂ ਖ਼ਿਲਾਫ਼ ਕੇਸ ਦਰਜ ਕਰਕੇ ਬਰਖਾਸਤ ਕਰ ਦਿੱਤਾ ਗਿਆ ਸੀ ਪਰੰਤੂ ਬਾਅਦ ਵਿਚ ਉਹ ਬਹਾਲ ਹੋ ਗਏ ਸੀ।
ਪਿਛਲੀ ਖ਼ਬਰ ਪਿੰਡ ਮਰਦਾਂਪੁਰ ਵਿਖੇ ਭਗਵਾਨ ਸ੍ਰੀ ਵਿਸ਼ਵਕਰਮਾ ਦਿਵਸ ਮਨਾਇਆ ਅਗਲੀ ਖ਼ਬਰ ਹਾਦਸੇ ’ਚ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।