31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਇਵਾਨ ਬਾਂਸਲ ਨੇ 70ਵੀਆਂ ਜ਼ਿਲ੍ਹਾ ਸਕੂਲ ਖ਼ੇਡਾਂ ’ਚ ਜਿੱਤੇ ਦੋ ਤਗਮੇ

ਗਿੱਦੜਬਾਹਾ, 30 ਅਗਸਤ (ਪਰਮਜੀਤ ਸਿੰਘ ਥੇੜੀ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵਲੋਂ ਪਿੰਡ ਮਧੀਰ ਵਿਖੇ 29 ਅਗਸਤ ਨੂੰ ਕਰਵਾਈਆਂ ਗਈਆਂ 70ਵੀਆਂ ਜ਼ਿਲ੍ਹਾ ਸਕੂਲ ਖ਼ੇਡਾਂ ਦੇ ਯੋਗਾਸਨ ਮੁਕਾਬਲਿਆਂ ਵਿਚ ਜੇ. ਐਨ.

ਹਾਸਿਲ ਕੀਤੇ ਤਗਮੇਂ ਦਿਖਾਉਂਦਾ ਇਵਾਨ ਬਾਂਸਲ। ਤਸਵੀਰ : ਪਰਮਜੀਤ ਸਿੰਘ ਥੇੜੀ 31-08-2026
ਗਿੱਦੜਬਾਹਾ, 30 ਅਗਸਤ (ਪਰਮਜੀਤ ਸਿੰਘ ਥੇੜੀ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵਲੋਂ ਪਿੰਡ ਮਧੀਰ ਵਿਖੇ 29 ਅਗਸਤ ਨੂੰ ਕਰਵਾਈਆਂ ਗਈਆਂ 70ਵੀਆਂ ਜ਼ਿਲ੍ਹਾ ਸਕੂਲ ਖ਼ੇਡਾਂ ਦੇ ਯੋਗਾਸਨ ਮੁਕਾਬਲਿਆਂ ਵਿਚ ਜੇ.ਐਨ.ਜੇ.ਡੀ.ਏ.ਵੀ ਪਬਲਿਕ ਸਕੂਲ ਗਿੱਦੜਬਾਹਾ ਦੇ ਵਿਦਿਆਰਥੀ ਇਵਾਨ ਬਾਂਸਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਤਗਮੇ ਹਾਸਿਲ ਕੀਤੇ। ਇਵਾਨ ਨੇ ਰਵਾਇਤੀ ਯੋਗਾਸਨ ਮੁਕਾਬਲੇ ਵਿਚ ਸੋਨ ਤਗਮਾ ਅਤੇ ਆਰਟਿਸਟਿਕ ਯੋਗਾਸਨ ਵਿਚ ਚਾਂਦੀ ਦਾ ਤਗਮਾ ਜਿੱਤਿਆ। ਇਵਾਨ ਨੇ ਦੋਵੇਂ ਵਰਗਾਂ ਵਿਚ ਜੇ.ਐਨ.ਜੇ.ਡੀ.ਏ.ਵੀ ਪਬਲਿਕ ਸਕੂਲ ਦੀ ਨੁਮਾਇੰਦਗੀ ਕੀਤੀ। ਉਸ ਨੇ ਆਪਣੇ ਪਿਤਾ ਵਿਨੀਤ ਬਾਂਸਲ ਦੀ ਰਹਿਨੁਮਾਈ ਹੇਠ ਯੋਗ ਦੀ ਸਿਖਲਾਈ ਹਾਸਲ ਕੀਤੀ ਹੈ। ਵਿਨੀਤ ਬਾਂਸਲ ਗਿੱਦੜਬਾਹਾ ਵਿ ਖੇ ਬੈਂਕ ਕਰਮਚਾਰੀ ਹੋਣ ਦੇ ਨਾਲ-ਨਾਲ ਯੋਗ ਅਧਿਆਪਕ ਹਨ ਅਤੇ ‘ਯੋਗਾ ਵਿਦ ਵੀਕੇਬੀ’ ਯੋਗ ਕੇਂਦਰ ਦਾ ਸੰਚਾਲਨ ਕਰਦੇ ਹਨ, ਜਿੱਥੇ ਇਵਾਨ ਨਿਯਮਤ ਤੌਰ ’ਤੇ ਯੋਗਾਸਨ ਦੀ ਸਿਖਲਾਈ ਲੈਂਦਾ ਹੈ। ਮੁਕਾਬਲੇ ਦੌਰਾਨ ਇਵਾਨ ਨੇ ਆਪਣੀ ਤਕਨੀਕ, ਸੰਤੁਲਨ, ਸਰੀਰਕ ਨਿਯੰਤਰਣ ਅਤੇ ਪੇਸ਼ਕਾਰੀ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਰਵਾਇਤੀ ਅਤੇ ਆਰਟਿਸਟਿਕ ਯੋਗਾਸਨ ਦੀਆਂ ਦੋ ਵੱਖ-ਵੱਖ ਵਿਧਾਵਾਂ ਵਿਚ ਤਗਮੇ ਹਾਸਿਲ ਕਰਨਾ ਉਸ ਦੀ ਨਿਰੰਤਰ ਮਿਹਨਤ ਅਤੇ ਸਿਖਲਾਈ ਦਾ ਨਤੀਜਾ ਹੈ। ਇਵਾਨ ਦੀ ਇਸ ਪ੍ਰਾਪਤੀ ’ਤੇ ਜੇ.ਐਨ.ਜੇ.ਡੀ.ਏ.ਵੀ ਪਬਲਿਕ ਸਕੂਲ, ‘ਯੋਗਾ ਵਿਦ ਵੀਕੇਬੀ’, ਪਰਿਵਾਰ ਅਤੇ ਸਿਖਲਾਈ ਦੇਣ ਵਾਲੇ ਅਧਿਆਪਕਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਹ ਪ੍ਰਾਪਤੀ ਸਕੂਲ ਅਤੇ ਯੋਗ ਕੇਂਦਰ ਦੇ ਨਾਲ-ਨਾਲ ਗਿੱਦੜਬਾਹਾ ਲਈ ਵੀ ਮਾਣ ਵਾਲੀ ਗੱਲ ਹੈ।
ਪਿਛਲੀ ਖ਼ਬਰ ਛਿੰਦਾ ਧਾਲੀਵਾਲ ਕੁਰਾਈਵਾਲਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਕਿਸਾਨ ਯੂਨੀਅਨ ਫ਼ਤਹਿ ਪੰਜਾਬ ਦੀ ਸੂਬਾ ਪੱਧਰੀ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।