ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਘਣੀਆਂ ਇਕਾਈ ਦੀ ਚੋਣ ਹੋਈ
ਕੋਟਕਪੂਰਾ ਦੇ ਚੰਡੀਗੜ੍ਹ ਪਾਰਕ ਨਾਲ ਬਣੇ ਡੰਪ ਨੂੰ ਭਰਨਾ ਸ਼ੁਰੂ ਕੀਤਾ
ਕੋਟਕਪੂਰਾ, 3 ਸਤੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਦੇ ਹਮੇਸ਼ਾ ਚਰਚਾ ’ਚ ਰਹੇ ਪ੍ਰੇਮ ਨਗਰ ਦੇ ਚੰਡੀਗੜ੍ਹ ਪਾਰਕ ਨਾਲ ਛੱਪੜ ਦੀ ਗੰਦਗੀ ਨੂੰ ਹੁਣ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਫਿਰ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਦ ਕਿ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਪਾਸੋਂ ਇਸ ਜਗ੍ਹਾ ਦੀ ਪਟਾਈ ਕਰਕੇ ਵੱਡੇ ਵੱਡੇ ਕੂੜੇ ਦੇ ਢੇਰ ਲਗਾ ਦਿੱਤੇ ਗਏ ਸਨ, ਜਿਸ ’ਤੇ ਇਲਾਕਾ ਵਾਸੀਆਂ ਨੇ ਵੀ ਰੋਸ ਜਤਾਇਆ ਸੀ, ਪਰ ਰੋਸ ਦੇ ਬਾਵਜੂਦ ਵੀ ਡੰਪ ਬਣਾਉਣਾ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਟੋਬੇ ਬਣਾਉਣ ਦੀਆਂ ਪ੍ਰਪੋਜ਼ਲਾਂ ਤਿਆਰ ਕੀਤੀਆਂ ਗਈਆਂ ਸਨ। ਪਰ ਅੱਜ ਉਸ ਸਮੇਂ ਸਾਰੀਆਂ ਪ੍ਰਪੋਜਲਾਂ ਧਰੀਆਂ ਰਹਿ ਗਈਆਂ ਜਦ ਫਿਰ ਜੇਸੀਬੀ ਮਸ਼ੀਨ ਨਾਲ ਕਈ ਫੁੱਟੀ ਡੂੰਘੇ ਖੱਡਿਆਂ ਨੂੰ ਗੰਦਗੀ ਦੇ ਢੇਰਾਂ ਨਾਲ ਭਰਨਾ ਸ਼ੁਰੂ ਕਰ ਦਿੱਤਾ ਗਿਆ।
ਕੋਟਕਪੂਰਾ, 3 ਸਤੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਦੇ ਹਮੇਸ਼ਾ ਚਰਚਾ ’ਚ ਰਹੇ ਪ੍ਰੇਮ ਨਗਰ ਦੇ ਚੰਡੀਗੜ੍ਹ ਪਾਰਕ ਨਾਲ ਛੱਪੜ ਦੀ ਗੰਦਗੀ ਨੂੰ ਹੁਣ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਫਿਰ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਦ ਕਿ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਪਾਸੋਂ ਇਸ ਜਗ੍ਹਾ ਦੀ ਪਟਾਈ ਕਰਕੇ ਵੱਡੇ ਵੱਡੇ ਕੂੜੇ ਦੇ ਢੇਰ ਲਗਾ ਦਿੱਤੇ ਗਏ ਸਨ, ਜਿਸ ’ਤੇ ਇਲਾਕਾ ਵਾਸੀਆਂ ਨੇ ਵੀ ਰੋਸ ਜਤਾਇਆ ਸੀ, ਪਰ ਰੋਸ ਦੇ ਬਾਵਜੂਦ ਵੀ ਡੰਪ ਬਣਾਉਣਾ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਟੋਬੇ ਬਣਾਉਣ ਦੀਆਂ ਪ੍ਰਪੋਜ਼ਲਾਂ ਤਿਆਰ ਕੀਤੀਆਂ ਗਈਆਂ ਸਨ। ਪਰ ਅੱਜ ਉਸ ਸਮੇਂ ਸਾਰੀਆਂ ਪ੍ਰਪੋਜਲਾਂ ਧਰੀਆਂ ਰਹਿ ਗਈਆਂ ਜਦ ਫਿਰ ਜੇਸੀਬੀ ਮਸ਼ੀਨ ਨਾਲ ਕਈ ਫੁੱਟੀ ਡੂੰਘੇ ਖੱਡਿਆਂ ਨੂੰ ਗੰਦਗੀ ਦੇ ਢੇਰਾਂ ਨਾਲ ਭਰਨਾ ਸ਼ੁਰੂ ਕਰ ਦਿੱਤਾ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਨਗਰ ਕੌਂਸਲ ਪਾਸੋਂ ਕੂੜੇ ਦੇ ਢੇਰ ਨੂੰ ਪੁੱਟਣ ਵਾਸਤੇ ਲੱਖਾਂ ਰੁਪਿਆਂ ਖਰਚ ਕੀਤਾ ਗਿਆ ਸੀ ਜੋ ਹੁਣ ਬਿਲਕੁਲ ਬੇਕਾਰ ਹੁੰਦਾ ਨਜ਼ਰੀਂ ਆ ਰਿਹਾ ਹੈ। ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਨਾਲ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਹੱਲਾ ਵਾਸੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਨੂੰ ਮਿਲੇ ਸਨ, ਉਕਤ ਜਗ੍ਹਾ ’ਤੇ ਚੰਡੀਗੜ੍ਹ ਪਾਰਕ ਅਤੇ ਜਿੰਮ ਸਬੰਧੀ ਵੀ ਕਿਹਾ ਗਿਆ ਸੀ ਜਿਸ ਤੇ ਕਾਰਜ ਕਰਦਿਆਂ ਕੂੜੇ ਦੇ ਡੰਪ ਨੂੰ ਭਰਿਆ ਜਾ ਰਿਹਾ ਅਤੇ ਜਿੰਮ ਅਤੇ ਪਾਰਕ ਦੀ ਸਹੂਲਤ ਵੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਖ਼ਰਾਬ ਨੂੰ ਵੀ ਠੀਕ ਕਰਾਇਆ ਜਾ ਰਿਹਾ ਹੈ। ਜਦ ਛੱਪੜ ਪਟਾਉਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਨਗਰ ਕੌਂਸਲ ਕਾਰਜਕਾਰੀ ਹੀ ਦੱਸ ਸਕਦੇ ਹਨ।