30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਰਵਾ ਚੌਥ ਦੇ ਤਿਉਹਾਰ ਸਮੇਂ ਮੰਦਰ ’ਚ ਲੱਗੀਆਂ ਰੌਣਕਾਂ

ਸਾਦਿਕ, 29 ਅਕਤੂਬਰ (ਆਰ. ਐਸ.

ਪੰਚਾਇਤ ਸਕੱਤਰ ਅਜੈਪਾਲ ਸ਼ਰਮਾ ਤੇ ਸਾਇੰਸ ਮਿਸਟ੍ਰੈਸ ਡਿੰਪਲ ਸ਼ਰਮਾ ਵਾਸੀ ਫ਼ਰੀਦਕੋਟ ਨੇ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ। 30-10-2026
ਸਾਦਿਕ, 29 ਅਕਤੂਬਰ (ਆਰ.ਐਸ.ਧੁੰਨਾ)-ਆਪਣੇ ਸੁਹਾਗ ਦੀ ਲੰਮੀ ਉਮਰ ਲਈ ਸੁਹਾਗਣ ਔਰਤਾਂ ਵਲੋਂ ਰੱਖੇ ਜਾਂਦੇ ਕਰਵਾ ਚੌਥ ਦੇ ਵਰਤ ਸਮੇਂ ਔਰਤਾਂ ਨੇ ਸਾਦਿਕ ਵਿਖੇ ਬਾਜ਼ਾਰ ਵਿਚ ਖੂਬ ਖਰੀਦਦਾਰੀ ਕੀਤੀ ਅਤੇ ਆਪਣੇ ਹੱਥਾਂ ’ਤੇ ਮਹਿੰਦੀ ਲਗਵਾਈ। ਸ਼ਾਮ ਸਮੇਂ ਕਰਵਾ ਚੌਥ ਵਰਤ ਕਥਾ ਸੁਣਨ ਲਈ ਜੈ ਮਹਾਂਮਾਈ ਦੁਰਗਾ ਮੰਦਿਰ ਸਾਦਿਕ ਵਿਖੇ ਇਕੱਠੀਆਂ ਹੋਈਆਂ ਪਿੰਡ ਦੀਆਂ ਔਰਤਾਂ ਨੇ ਖੂਬ ਰੌਣਕਾਂ ਲਾਈਆਂ। ਇਸ ਮੌਕੇ ਮੰਦਰ ਦੇ ਪੰਡਿਤ ਸਤੀਸ਼ ਚੰਦ ਸ਼ਰਮਾ ਅਤੇ ਸੋਨਮ ਸ਼ਰਮਾ ਨੇ ਬੀਬੀਆਂ ਨੂੰ ਕਰਵਾ ਚੌਥ ਦੇ ਵਰਤ ਦੇ ਮਹਾਤਮ ਬਾਰੇ ਦੱਸਦਿਆਂ ਇਸ ਵਰਤ ਦੀ ਪੂਰਨਰੂਪ ਕਥਾ ਸੁਣਾਈ। ਇਸ ਉਪਰੰਤ ਬੀਬੀਆਂ ਨੇ ਪਾਠ ਪੂਜਾ ਕਰਕੇ ਆਪਣੇ ਸੁਹਾਗ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਪਿੰਡ ਦੀਆਂ ਔਰਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ।
ਪਿਛਲੀ ਖ਼ਬਰ ਵਿਦਿਆਰਥਣ ਸਮਾਇਰਾ ਨੇ ਨੈਸ਼ਨਲ ਡਾਂਸ ਚੈਂਪੀਅਨਸ਼ਿਪ ਜਿੱਤੀ ਅਗਲੀ ਖ਼ਬਰ ਅਕਾਲ ਸਹਾਇ ਕਾਲਜ ਆਫ਼ ਐਜੂਕੇਸ਼ਨ ਵਿਖੇ ਗਾਈਡੈਂਸ ਤੇ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।