ਯੂਥ ਰਨ ਮੈਰਾਥਨ-2026 ’ਚ ਰਿਸ਼ੀ ਸਕੂਲ ਦੀ 10 ਸਾਲਾ ਦੀ ਬੱਚੀ ਨੇ ਜਿੱਤਿਆ ਤਗਮਾ
ਪੰਜਗਰਾਈਂ ਕਲਾਂ, 2 ਨਵੰਬਰ (ਸੁਖਮੰਦਰ ਸਿੰਘ ਬਰਾੜ)-ਪੰਜਾਬ ਦਿਵਸ ਮੌਕੇ ਕੋਟਕਪੂਰਾ ਵਿਖੇ ਕਰਵਾਈ ਗਈ ਯੂਥ ਰਨ ਮੈਰਾਥਨ-2026 ’ਚ 60 ਮੀਟਰ ਅੰਡਰ-10 ਮੁਕਾਬਲੇ ’ਚ ਰਿਸ਼ੀ ਮਾਡਲ ਸਕੂਲ ਦੀ ਵਿਦਿਆਰਥਣ ਮਨਰੀਤ ਕੌਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਿਲ ਕਰਕੇ ਚਾਂਦੀ ਦੀ ਤਗਮਾ ਪ੍ਰਾਪਤ ਕੀਤਾ । ਸਕੂਲ ਦੀ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ੰਸੀਪਲ ਗਗਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਹਿਨੁਮਾਈ ਹੇਠ ਕਰਵਾਈ ਇਸ ਮੈਰਾਥਨ ਵਿਚ ਰਿਸ਼ੀ ਸਕੂਲ ਦੇ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ।
ਅਜੀਤ ਡੈਸਕ
03-11-2026