03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਨਾਜ ਮੰਡੀ ’ਚੋਂ ਝੋਨੇ ਦੀਆਂ ਬੋਰੀਆਂ ਦੀ ਲਿਫ਼ਟਿੰਗ ਨਾ ਹੋਣ ਕਾਰਨ ਲੱਗ ਰਿਹਾ ਜਾਮ

ਕੋਟਕਪੂਰਾ, 2 ਨਵੰਬਰ (ਰਿੰਕੂ ਮਲਹੋਤਰਾ)-ਕੋਟਕਪੁਰਾ ਅਨਾਜ ਮੰਡੀ ਵਿਚ ਫ਼ਸਲ ਦੀ ਆਮਦ ਤੇਜ਼ ਹੋਣ ਕਾਰਨ ਥਾਂ-ਥਾਂ ਜਾਮ ਲੱਗਣੇ ਸ਼ੁਰੂ ਹੋ ਚੁੱਕੇ ਹਨ। ਜਾਮ ਲੱਗਣ ਦਾ ਮੁੱਖ ਕਾਰਨ ਫ਼ਸਲ ਦੀਆਂ ਭਰੀਆਂ ਬੋਰੀਆਂ ਸੜਕਾਂ ’ਤੇ ਲਿਫਟਿੰਗ ਨੂੰ ਤਰਸ ਰਹੀਆਂ ਹਨ।

ਅਜੀਤ ਡੈਸਕ 03-11-2026
ਕੋਟਕਪੂਰਾ, 2 ਨਵੰਬਰ (ਰਿੰਕੂ ਮਲਹੋਤਰਾ)-ਕੋਟਕਪੁਰਾ ਅਨਾਜ ਮੰਡੀ ਵਿਚ ਫ਼ਸਲ ਦੀ ਆਮਦ ਤੇਜ਼ ਹੋਣ ਕਾਰਨ ਥਾਂ-ਥਾਂ ਜਾਮ ਲੱਗਣੇ ਸ਼ੁਰੂ ਹੋ ਚੁੱਕੇ ਹਨ। ਜਾਮ ਲੱਗਣ ਦਾ ਮੁੱਖ ਕਾਰਨ ਫ਼ਸਲ ਦੀਆਂ ਭਰੀਆਂ ਬੋਰੀਆਂ ਸੜਕਾਂ ’ਤੇ ਲਿਫਟਿੰਗ ਨੂੰ ਤਰਸ ਰਹੀਆਂ ਹਨ। ਗੋਰਾ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਨੇ ਦੱਸਿਆ ਕਿ ਜੇਕਰ ਲਿਫ਼ਟਿੰਗ ਦੇ ਪ੍ਰਬੰਧ ਤੇਜ਼ ਹੋਣ ਤਾਂ ਅਨਾਜ ਮੰਡੀ ਵਿਚ ਕਿਸਾਨਾਂ ਨੂੰ ਫ਼ਸਲ ਲਾਹੁਣ ਲਈ ਸੁਖਾਲੀ ਹੋ ਜਾਵੇ। ਥਾਂ-ਥਾਂ ’ਤੇ ਲੱਗ ਰਹੇ ਜਾਮ ਸੜਕੀ ਹਾਦਸਿਆਂ ਨੂੰ ਵੀ ਸੱਦਾ ਦੇ ਰਹੇ ਹਨ। ਮਾਰਕੀਟ ਕਮੇਟੀ ਕੋਟਕਪੂਰਾ ਦੇ ਇੰਸਪੈਕਟਰ ਅਮਿਤੋਜ ਸ਼ਰਮਾ ਨੇ ਅਨਾਜ ਮੰਡੀ ਦੀਆਂ ਵੱਖ ਵੱਖ ਸੜਕਾਂ ਤੋਂ ਜਾਮ ਨੂੰ ਹਟਾਉਣ ਲਈ ਕਾਰਵਾਈ ਕਰਦਿਆਂ ਸੜਕ ਵਿਚ ਪਈਆਂ ਬੋਰੀਆਂ ਨੂੰ ਹਟਵਾਇਆ। ਕਿਸਾਨਾਂ, ਮਜ਼ਦੂਰਾਂ ਨੇ ਮੰਗ ਕੀਤੀ ਕਿ ਅਨਾਜ ਮੰਡੀ ਵਿਚ ਕੁਝ ਦਿਨਾਂ ਲਈ ਬਾਸਮਤੀ ਦੀ ਫ਼ਸਲ ਨੂੰ ਆਉਣ ਤੋਂ ਰੋਕਿਆ ਜਾਵੇ ਤਾਂ ਜੋ ਮੰਡੀ ਵਿਚ ਪਈਆਂ ਫ਼ਸਲ ਦੀਆਂ ਬੋਰੀਆਂ ਦੀ ਲਿਫ਼ਟਿੰਗ ਸਹੀ ਤਰੀਕੇ ਨਾਲ ਹੋ ਸਕੇ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਅਥਲੈਟਿਕਸ ਮੀਟ ਸ਼ੁਰੂ ਅਗਲੀ ਖ਼ਬਰ ਫ਼ੇਬਲ ਪਬਲਿਕ ਸਕੂਲ ਵਿਖੇ ਜਾਦੂ ਦੇ ਸ਼ੋਅ ਰਾਹੀਂ ਸਮਾਜਿਕ ਜਾਗਰੂਕਤਾ ਦਾ ਸੰਦੇਸ਼ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।