05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਭਵਿੱਖ ਦੇ ਸੇਵਾ ਕਾਰਜਾਂ ਦੀ ਰਣਨੀਤੀ ਮੌਕੇ 7 ਮਤੇ ਸਰਬਸੰਮਤੀ ਨਾਲ ਪਾਸ- ਡਾ. ਢਿੱਲੋਂ

ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)- ਸਮਾਜਸੇਵੀ ਸੰਸਥਾ ‘ਗੁੱਡ ਮੌਰਨਿੰਗ ਵੈਲਫ਼ੇਅਰ ਕਲੱਬ’ ਦੀ ਇਕ ਮੀਟਿੰਗ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਮਲਕੀਤ ਸਿੰਘ ਭੋਲਾ ਖੁਰਮੀ ਦੀ ਅਗਵਾਈ ਹੇਠ ਹੋਈ।

ਡਾ. ਮਨਜੀਤ ਸਿੰਘ ਢਿੱਲੋਂ ਤੇ ਮਲਕੀਤ ਸਿੰਘ ਭੋਲਾ ਖੁਰਮੀ 05-11-2026
ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)- ਸਮਾਜਸੇਵੀ ਸੰਸਥਾ ‘ਗੁੱਡ ਮੌਰਨਿੰਗ ਵੈਲਫ਼ੇਅਰ ਕਲੱਬ’ ਦੀ ਇਕ ਮੀਟਿੰਗ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਮਲਕੀਤ ਸਿੰਘ ਭੋਲਾ ਖੁਰਮੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸੇਵਾ ਕਾਰਜਾਂ ਦੀ ਨਵੀਂ ਰਣਨੀਤੀ ਅਤੇ ਸ਼ੈਸ਼ਨ 2026-27 ਦੇ ਭਵਿੱਖ ਲਈ ਉਲੀਕੇ ਕਾਰਜਾਂ ਸਬੰਧੀ ਕਾਰਜਕਾਰਨੀ ਦੇ ਮੈਂਬਰਾਂ ਦੀਆਂ ਡਿਊਟੀਆਂ ਨਿਰਧਾਰਤ ਕੀਤੀਆਂ ਗਈਆਂ ਅਤੇ 7 ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਮੀਟਿੰਗ ਵਿਚ ਸ਼ਾਮਿਲ ਪ੍ਰੋ. ਐਚ.ਐਸ ਪਦਮ, ਜਸਕਰਨ ਸਿੰਘ ਭੱਟੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਠੇਕੇਦਾਰ ਪ੍ਰੇਮ ਮੈਣੀ, ਰਵਿੰਦਰਪਾਲ ਕੋਛੜ, ਸੁਨੀਲ ਕੁਮਾਰ ਬਿੱਟਾ ਗਰੋਵਰ, ਓਮ ਪ੍ਰਕਾਸ਼ ਗੁਪਤਾ, ਸੋਮਨਾਥ ਅਰੋੜਾ ਵਲੋਂ ਮਤਿਆਂ ਪ੍ਰਤੀ ਸਹਿਮਤੀ ਪ੍ਰਗਟਾਈ ਗਈ। ਪਹਿਲੇ ਮਤੇ ਵਿਚ ਵ ਿੱਤ ਸਕੱਤਰ ਵਲੋਂ ਪਿਛਲੇ ਸ਼ੈਸ਼ਨ ਵਿਚ ਪ੍ਰਾਪਤ ਫ਼ੰਡ ਅਤੇ ਖਰਚਿਆਂ ਨੂੰ ਪਾਸ ਕੀਤਾ ਗਿਆ। ਨਵੇਂ ਸਾਲ ਦਾ ਫੁੱਲ ਸਾਈਜ਼ ਕੈਲੰਡਰ ਛਪਵਾਉਣ ਦਾ ਫ਼ੈਸਲਾ, ਕਲੱਬ ਦੇ ਸਟਾਕ ਦੀ ਵੈਰੀਫਿਕੇਸ਼ਨ ਅਤੇ ਸਟੋਰ ਇੰਚਾਰਜ ਦੀ ਨਿਯੁਕਤੀ, ਸ਼ੈਸ਼ਨ 2026-27 ਦੌਰਾਨ ਖਰੀਦੋ ਫਰੋਖਤ ਸਬੰਧੀ ਪੰਜ ਮੈਂਬਰੀ ਕਮੇਟੀ ਦਾ ਗਠਨ, ਨਵੇਂ ਸਾਲ ਦੌਰਾਨ ਕਲੱਬ ਦੇ ਉਦੇਸ਼ਾਂ ਉਪਰ ਅਧਾਰਿਤ ਪ੍ਰੋਗਰਾਮ ਕਰਵਾਉਣ ਦੇ ਪ੍ਰਾਜੈਕਟ ਇੰਚਾਰਜ ਦੀ ਨਿਯੁਕਤੀ, ਸਾਲ 2027 ਦੌਰਾਨ 12 ਖਾਸ ਦਿਨਾਂ-ਤਿਉਹਾਰਾਂ ਆਦਿ ਨੂੰ ਮਨਾਉਣ ਦਾ ਵੀ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਕਾਰਜਕਾਰਨੀ ਦੇ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਡਿਊਟੀਆਂ ਦੇ ਦਸਤਾਵੇਜ ਵੀ ਸੌਂਪੇ ਗਏ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਦੇ ਅੱਗੇ ਯੂਥ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ’ਚ ਕਿਸੇ ਵੀ ਇਕ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲੇਗਾ- ਮੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।