04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਗਾਇਕ ਤੇ ਗੀਤਕਾਰ ਦੀ ਖ਼ੂਨ ਨਾਲ ਲਥਪਥ ਲਾਸ਼ ਘਰ ’ਚੋਂ ਬਰਾਮਦ ਕਈ ਦਿਨਾਂ ਤੋਂ ਲਾਪਤਾ ਸੀ ਗਾਇਕ ਬਲਜੀਤ ਸਿੰਘ

ਗੁਰੂਸਰ ਸੁਧਾਰ, 3 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਚਾਰ ਪੰਜ ਦਿਨਾਂ ਤੋਂ ਲਾਪਤਾ ਗਾਇਕ ਤੇ ਗੀਤਕਾਰ ਬਲਜੀਤ ਸਿੰਘ ਉਰਫ਼ ਵੀਤ ਧਾਲੀਵਾਲ ਦੀ ਖ਼ੂਨ ਨਾਲ ਲਥਪਥ ਲਾਸ਼ ਅੱਜ ਪਿੰਡ ਸੁਧਾਰ ਪੱਤੀ ਧਾਲੀਵਾਲ ਵਿਖੇ ਸਥਿਤ ਉਸ ਦੇ ਘਰ ਵਿਚੋਂ ਮਿਲੀ । ਘਰ ਦੇ ਕਮਰੇ ਵਿਚ ਬੈੱਡ ’ਤੇ ਪਈ ਬਲਜੀਤ ਸਿੰਘ (ਪੁੱਤਰ ਨਛੱਤਰ ਸਿੰਘ, ਕਰੀਬ 32 ਸਾਲ) ਦੀ ਲਾਸ਼ ਗਲ਼ਣ ਸੜਨ ਵੀ ਲੱਗ ਪਈ ਸੀ।

ਬਲਜੀਤ ਸਿੰਘ ਦੀ ਪੁਰਾਣੀ ਤਸਵੀਰ। 04-09-2026
ਗੁਰੂਸਰ ਸੁਧਾਰ, 3 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਚਾਰ ਪੰਜ ਦਿਨਾਂ ਤੋਂ ਲਾਪਤਾ ਗਾਇਕ ਤੇ ਗੀਤਕਾਰ ਬਲਜੀਤ ਸਿੰਘ ਉਰਫ਼ ਵੀਤ ਧਾਲੀਵਾਲ ਦੀ ਖ਼ੂਨ ਨਾਲ ਲਥਪਥ ਲਾਸ਼ ਅੱਜ ਪਿੰਡ ਸੁਧਾਰ ਪੱਤੀ ਧਾਲੀਵਾਲ ਵਿਖੇ ਸਥਿਤ ਉਸ ਦੇ ਘਰ ਵਿਚੋਂ ਮਿਲੀ । ਘਰ ਦੇ ਕਮਰੇ ਵਿਚ ਬੈੱਡ ’ਤੇ ਪਈ ਬਲਜੀਤ ਸਿੰਘ (ਪੁੱਤਰ ਨਛੱਤਰ ਸਿੰਘ, ਕਰੀਬ 32 ਸਾਲ) ਦੀ ਲਾਸ਼ ਗਲ਼ਣ ਸੜਨ ਵੀ ਲੱਗ ਪਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਆਪਣੇ ਘਰ ਵਿਚ ਇਕੱਲਾ ਰਹਿ ਰਿਹਾ ਸੀ ਤੇ ਕਈ ਦਿਨ ਬੀਤ ਜਾਣ ’ਤੇ ਵੀ ਪਰਿਵਾਰਕ ਮੈਂਬਰਾਂ ਨਾਲ ਉਸ ਦਾ ਕੋਈ ਸੰਪਰਕ ਨਾ ਹੋਇਆ ਤਾਂ ਪਰਿਵਾਰ ਵਾਲਿਆਂ ਨੇ ਘਰ ਜਾ ਕੇ ਦੇਖਿਆ ਤਾਂ ਬਲਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਪੁਲਿਸ ਤੋਂ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕਰਦਿਆਂ ਇਸ ਮਾਮਲੇ ਵਿਚ ਇਕ ਨਸ਼ਾ ਤਸਕਰ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬਲਜੀਤ ਸਿੰਘ ਚਿੱਟੇ ਨਸ਼ੇ ਦਾ ਆਦੀ ਹੋ ਗਿਆ ਸੀ ਤੇ ਇਸ ਦਾ ਸਪੱਸ਼ਟ ਅਸਰ ਉਸ ਦੀ ਗਾਇਕੀ ’ਤੇ ਵੀ ਪਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਿਥੇ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਆਪਣੀ ਜਾਂਚ ਆਰੰਭ ਦਿੱਤੀ ਹੈ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਆਪਣੀਆਂ ਮੰਗਾਂ ਸੰਬੰਧੀ ਵਿਸ਼ੇਸ਼ ਇਕੱਤਰਤਾ ਕੱਲ੍ਹ ਅਗਲੀ ਖ਼ਬਰ ਗੋਲੀ ਚੱਲਣ ਕਾਰਨ ਏ.ਐਸ.ਆਈ. ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।