18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਟੋਕੀਓ ਦੌਰੇ ’ਤੇ ਪੁੱਜੇ ਰਾਜਨਾਥ ਸਿੰਘ ਵਲੋਂ ਜਪਾਨੀ ਜੰਗੀ ਬੇੜੇ ਦਾ ਨਿਰੀਖਣ ਭਾਰਤ-ਜਪਾਨ ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰੀ ਗੱਲਬਾਤ ਅੱਜ

ਟੋਕੀਓ, 18 ਨਵੰਬਰ (ਪੀ. ਟੀ.

ਯੋਕੋਸੁਕਾ ਵਿਖੇ ਆਪਣੇ ਜਪਾਨੀ ਹਮਰੁਤਬਾ ਸ਼ਿੰਜੀਰੋ ਕੋਇਜ਼ੂਮੀ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਜੰਗੀ ਬੇੜੇ ‘ਨਾਟੋਰੀ’ ਦਾ ਨਿਰੀਖਣ ਕਰਨ ਮੌਕੇ। 19-11-2026
ਟੋਕੀਓ, 18 ਨਵੰਬਰ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਆਪਣੇ ਜਾਪਾਨ ਦੌਰੇ ਦੀ ਸ਼ੁਰੂਆਤ ਕੀਤੀ। ਟੋਕੀਓ ’ਚ ਰੱਖਿਆ ਮੰਤਰਾਲੇ ਪਹੁੰਚਣ ’ਤੇ ਉਨ੍ਹਾਂ ਨੂੰ ਰਸਮੀ ‘ਗਾਰਡ ਆਫ਼ ਆਨਰ’ ਦਿੱਤਾ ਗਿਆ। ਇਸ ਤੋਂ ਬਾਅਦ ਉਹ ਆਪਣੇ ਜਪਾਨੀ ਹਮਰੁਤਬਾ, ਸ਼ਿੰਜੀਰੋ ਕੋਇਜ਼ੂਮੀ ਨਾਲ ਯੋਕੋਸੁਕਾ ਗਏ, ਜਿਥੇ ਉਨ੍ਹਾਂ ਨੇ ਇਕ ਜੰਗੀ ਬੇੜੇ ਦਾ ਨਿਰੀਖਣ ਕੀਤਾ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰਾਜਨਾਥ ਸਿੰਘ ਜਪਾਨ ਦੇ ਦੋ ਦਿਨਾ ਦੌਰੇ ’ਤੇ ਹਨ। ਉਹ ਇਥੇ 19 ਨਵੰਬਰ ਨੂੰ ਚੌਥੀ ‘ਭਾਰਤ-ਜਪਾਨ ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰੀ ਗੱਲਬਾਤ’ (ਜਿਸ ਨੂੰ ‘2+2’ ਵਾਰਤਾ ਵੀ ਕਿਹਾ ਜਾਂਦਾ ਹੈ) ’ਚ ਹਿੱਸਾ ਲੈ ਰਹੇ ਹਨ, ਜਿਸ ਦੌਰਾਨ ਦੁਵੱਲੇ ਰੱਖਿਆ ਅਤੇ ਰਣਨੀਤਕ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਜਾਵੇਗੀ।ਜਾਪਾਨੀ ਰੱਖਿਆ ਮੰਤਰਾਲੇ ਨੇ ‘ਐਕਸ’ ’ਤੇ ਪੋਸਟ ’ਚ ਦੱਸਿਆ ਕਿ ਰਾਜਨਾਥ ਸਿੰਘ ਅਤੇ ਕੋਇਜ਼ੂਮੀ ਨੇ ਯੋਕੋਸੁਕਾ ਦੇ ਫੁਨਾਕੋਸ਼ੀ ਖੇਤਰ ਦਾ ਦੌਰਾ ਕੀਤਾ ਤੇ ਜਪਾਨ ਮੈਰੀਟਾਈਮ ਸੈਲਫ-ਡਿਫੈਂਸ ਫੋਰਸ ਦੇ ਜੰਗੀ ਬੇੜੇ ‘ਜੇ.ਐਸ. ਨਾਟੋਰੀ’ ਦਾ ਨਿਰੀਖਣ ਕੀਤਾ। ਇਹ ‘ਮੋਗਾਮੀ’ ਸ਼੍ਰੇਣੀ ਦਾ ਇਕ ਆਧੁਨਿਕ, ਬਹੁ-ਮਕਸਦੀ ਅਤੇ ‘ਸਟੀਲਥ’ (ਦੁਸ਼ਮਣ ਦੀ ਨਜ਼ਰ ਤੋਂ ਬਚਣ ਵਾਲਾ) ਸਮਰੱਥਾ ਵਾਲਾ ਜੰਗੀ ਬੇੜਾ ਹੈ।ਇਸ ’ਚ ਅੱਗੇ ਕਿਹਾ ਗਿਆ ਕਿ ਅਸੀਂ ਹਿੰਦ ਪ੍ਰਸ਼ਾਂਤ ਖੇਤਰ ’ਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਾਂਗੇ। ਜਪਾਨ ’ਚ ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਜਦੂਤ ਨਗਮਾ ਮਲਿਕ ਨੇ ਟੋਕੀਓ ਪਹੁੰਚਣ ’ਤੇ ਰਾਜਨਾਥ ਸਿੰਘ ਅਤੇ ਜੈਸ਼ੰਕਰ ਦਾ ਸਵਾਗਤ ਕੀਤਾ। ਦੋਵਾਂ ਮੰਤਰੀਆਂ ਵਲੋਂ ਆਪਣੇ ਜਪਾਨੀ ਹਮਰੁਤਬਾ, ਕੋਇਜ਼ੂਮੀ ਅਤੇ ਵਿਦੇਸ਼ ਮੰਤਰੀ ਤੋਸ਼ੀਮਿਤਸੀ ਮੋਟੇਗੀ ਨਾਲ ਰੱਖਿਆ ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਸਹਿਯੋਗ, ਸਮੁੰਦਰੀ ਸੁਰੱਖਿਆ, ਸਾਂਝੇ ਫੌਜੀ ਅਭਿਆਸਾਂ ਅਤੇ ਰੱਖਿਆ ਉਦਯੋਗਿਕ ਭਾਈਵਾਲੀ ਬਾਰੇ ਚਰਚਾ ਹੋਣ ਦੀ ਉਮੀਦ ਹੈ।
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਲਈ ਕੰਮਕਾਜੀ ਥਾਵਾਂ ’ਤੇ ਔਰਤਾਂ ਦੀ ਸੁਰੱਖਿਆ ਨੂੰ ਪਹਿਲ-ਹਰਪਾਲ ਸਿੰਘ ਚੀਮਾ ਮੁਲਾਜ਼ਮ ਯੂਨੀਅਨਾਂ ਨਾਲ ਮ... ਅਗਲੀ ਖ਼ਬਰ ਸਾਬਕਾ ਮੰਤਰੀ ਵਿਜੇ ਸਿੰਗਲਾ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਸੁਣਵਾਈ ਟਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।