11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਘਰੇਲੂ ਕਲੇਸ਼ ਕਾਰਨ ਸਹੁਰੇ ਵਲੋਂ ਨੂੰਹ ਦੀ ਹੱਤਿਆ

ਭਿੱਖੀਵਿੰਡ, 10 ਸਤੰਬਰ (ਬੌਬੀ)—ਕਸਬਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਬੂਆ ਪੱਤੀ ਵਿਖੇ ਘਰੇਲੂ ਕਲੇਸ਼ ਕਾਰਨ ਸਹੁਰੇ ਵਲੋਂ ਨੂੰਹ ਦੀ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਸਹੁਰੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਅਜੀਤ ਡੈਸਕ 11-09-2026
ਭਿੱਖੀਵਿੰਡ, 10 ਸਤੰਬਰ (ਬੌਬੀ)—ਕਸਬਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਬੂਆ ਪੱਤੀ ਵਿਖੇ ਘਰੇਲੂ ਕਲੇਸ਼ ਕਾਰਨ ਸਹੁਰੇ ਵਲੋਂ ਨੂੰਹ ਦੀ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਸਹੁਰੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕੱਚਾ ਪੱਕਾ ਵਿਖੇ ਪ੍ਰਮਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਬੂਆ ਪੱਤੀ ਨੇ ਸ਼ਿਕਾਇਤ ਕੀਤੀ ਕਿ ਉਹ ਆਪਣੀ ਲੜਕੀ ਅਮਨਦੀਪ ਕੌਰ ਦੇ ਘਰ ਗਈ ਤਾਂ ਉਸ ਸਮੇਂ ਉਸ ਦੀ ਲੜਕੀ ਦਾ ਸਹੁਰਾ ਬਲਵਿੰਦਰ ਸਿੰਘ ਪੁੱਤਰ ਧਰਮ ਸਿੰਘ ਘਰ ਵਿਚ ਮੌਜੂਦ ਸੀ ਤਾਂ ਜਦੋਂ ਉਸਨੇ ਉਸ ਦੀ ਲੜਕੀ ਅਮਨਦੀਪ ਕੌਰ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਉਹ ਕਿਥੇ ਹੈ। ਜਦ ਭਾਲ ਦੌਰਾਨ ਦੂਸਰੇ ਕਮਰਿਆਂ ਵਿਚ ਆਪਣੀ ਲੜਕੀ ਦੀ ਭਾਲ ਕੀਤੀ ਤਾਂ ਘਰ ਦੇ ਇਕ ਕਮਰੇ ਵਿਚ ਪਲਾਸਟਿਕ ਦਾ ਤੱਪੜ ਪਿਆ ਹੋਇਆ ਸੀ, ਜਿਸ ਨੂੰ ਖੋਲ ਕੇ ਦੇਖਿਆ ਤਾਂ ਉਸ ਵਿਚ ਉਸਦੀ ਲੜਕੀ ਅਮਨਦੀਪ ਕੌਰ ਦੀ ਲਾਸ਼ ਪਈ ਹੋਈ ਸੀ। ਜਦੋਂ ਲੜਕੀ ਦੇ ਸਹੁਰੇ ਬਲਵਿੰਦਰ ਸਿੰਘ ਪਾਸੋਂ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸਦੀ ਲੜਕੀ ਨੇ ਉਸ ਨਾਲ ਲੜਾਈ ਝਗੜਾ ਕੀਤਾ ਸੀ ਅਤੇ ਉਸ ਨੂੰ ਗੁੱਸਾ ਗਿਆ ਅਤੇ ਉਸ ਨੇ ਗਲਾ ਘੁੱਟ ਕੇ ਅਮਨਦੀਪ ਕੌਰ ਦੀ ਹੱਤਿਆ ਕਰ ਦਿੱਤੀ ਹੈ। ਥਾਣਾ ਕੱਚਾ ਪੱਕਾ ਦੇ ਐੱਸ.ਆਈ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਹੁਣ ਸਕੂਲੀ ਬੱਚਿਆਂ ਦੀ ਗਿਣਤੀ ’ ਤੇ ਟਿਕੇਗਾ ਸਫ਼ਾਈ ਸੇਵਕਾਂ , ਚੌਕੀਦਾਰਾਂ ਤੇ ਮਿੱਡ - ਡੇ ਮੀਲ ਵਰਕਰਾਂ ਦਾ ਰੁਜ਼ਗਾਰ ਅਗਲੀ ਖ਼ਬਰ ਹਜ਼ਰਤ ਅਮੀਰ ਖ਼ੁਸਰੋ ਦੇ ਸਾਲਾਨਾ ਉਰਸ ਲਈ ਪਾਕਿ ਨੇ ਮੰਗੀਆਂ ਅਰਜ਼ੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।