ਪੰਜਾਬ ਨੇ ਸਵੈ-ਇੱਛਾ ਨਾਲ ਖੂਨ ਦਾਨ ਕਰਨ ’ਚ ਰਾਸ਼ਟਰੀ ਪੱਧਰ ’ਤੇ ਤੀਜਾ ਸਥਾਨ ਹਾਸਲ ਕੀਤਾ-ਸਿਹਤ ਮੰਤਰੀ
ਚੰਡੀਗੜ੍ਹ, 2 ਅਕਤੂਬਰ (ਅਜੀਤ ਬਿਊਰੋ)-ਕੇਂਦਰ ਸਰਕਾਰ ਦੇ ‘ਈ-ਰਕਤਕੋਸ਼’ ਪੋਰਟਲ ’ਤੇ ਦਰਜ ਕੀਤੇ ਸਾਲ 2025 ਦੇ ਅੰਕੜਿਆਂ ਮੁਤਾਬਿਕ ਪੰਜਾਬ ਨੇ ਪ੍ਰਤੀ 10 ਲੱਖ ਆਬਾਦੀ ਪਿੱਛੇ ਸਵੈ-ਇੱਛਾ ਨਾਲ ਖੂਨਦਾਨ ਕਰਨ ਵਿਚ ਦੇਸ਼ ਭਰ ਵਿਚੋਂ ਤੀਜਾ ਸਥਾਨ ਹਾਸਲ ਕਰਕੇ ਸੂਬੇ ਦਾ ਮਾਣ ਵਧਾਇਆ ਹੈ। ਪੰਜਾਬ ਦੇ ਲੋਕਾਂ, ਸਵੈ-ਇੱਛਤ ਖੂਨਦਾਨੀਆਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ.
ਚੰਡੀਗੜ੍ਹ, 2 ਅਕਤੂਬਰ (ਅਜੀਤ ਬਿਊਰੋ)-ਕੇਂਦਰ ਸਰਕਾਰ ਦੇ ‘ਈ-ਰਕਤਕੋਸ਼’ ਪੋਰਟਲ ’ਤੇ ਦਰਜ ਕੀਤੇ ਸਾਲ 2025 ਦੇ ਅੰਕੜਿਆਂ ਮੁਤਾਬਿਕ ਪੰਜਾਬ ਨੇ ਪ੍ਰਤੀ 10 ਲੱਖ ਆਬਾਦੀ ਪਿੱਛੇ ਸਵੈ-ਇੱਛਾ ਨਾਲ ਖੂਨਦਾਨ ਕਰਨ ਵਿਚ ਦੇਸ਼ ਭਰ ਵਿਚੋਂ ਤੀਜਾ ਸਥਾਨ ਹਾਸਲ ਕਰਕੇ ਸੂਬੇ ਦਾ ਮਾਣ ਵਧਾਇਆ ਹੈ। ਪੰਜਾਬ ਦੇ ਲੋਕਾਂ, ਸਵੈ-ਇੱਛਤ ਖੂਨਦਾਨੀਆਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਨੇਕ ਮਨੁੱਖਤਾਵਾਦੀ ਜਜ਼ਬੇ ਨੂੰ ਪੰਜਾਬੀਆਂ ਦੀ ਨਿਰਸਵਾਰਥ ਭਾਵਨਾ ਅਤੇ ਹਮਦਰਦੀ ਦਾ ਪ੍ਰਤੀਕ ਦੱਸਿਆ। ਨਵੀਂ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਸਵਰਨ ਜਯੰਤੀ ਆਡੀਟੋਰੀਅਮ ਵਿਖੇ ਕਰਵਾਏ ‘ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ’ (ਐਨਵੀਬੀਡੀਡੀ) 2026 ਦੇ ਸਮਾਗਮ ਦੌਰਾਨ ਸੂਬੇ ਨੂੰ ਅਧਿਕਾਰਤ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਡਾ. ਐਮ. ਸ੍ਰੀਨਿਵਾਸ, ਮੈਂਬਰ (ਸਿਹਤ) ਨੀਤੀ ਆਯੋਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਲਵਨੀਸ਼ ਜੀ. ਕ੍ਰਿਸ਼ਨਾ ਅਤੇ ਐਲ.ਐਚ.ਐਮ.ਸੀ. ਦੀ ਡਾਇਰੈਕਟਰ ਡਾ. ਹਿਮਾਨੀ ਆਹਲੂਵਾਲੀਆ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਕੌਮੀ ਸਨਮਾਨ ਸਮਾਰੋਹ ਵਿਚ ਪੰਜਾਬ ਦੀ ਨੁਮਾਇੰਦਗੀ ਡਾ. ਸੁਨੀਤਾ ਦੇਵੀ (ਜੁਆਇੰਟ ਡਾਇਰੈਕਟਰ, (ਬੀਟੀਐਸ-ਕਮ-ਲੈਬ ਸੇਵਾਵਾਂ, ਪੀਐਸਏਸੀਐਸ), ਪੰਕਜ ਕੁਮਾਰੀ (ਡਿਪਟੀ ਡਾਇਰੈਕਟਰ, ਲੈਬ ਸੇਵਾਵਾਂ, ਪੀਐਸਏਸੀਐਸ), ਡਾ. ਕੇਤਕੀ ਸ਼ਰਮਾ (ਸਹਾਇਕ ਡਾਇਰੈਕਟਰ( ਵੀਬੀਡੀ, ਬੀਟੀਐਸ, ਪੀਐਸਬੀਟੀਸੀ) ਅਤੇ ਅੰਮ੍ਰਿਤ ਰਾਜ (ਦਫ਼ਤਰੀ ਸਹਾਇਕ, ਪੀਐਸਬੀਟੀਸੀ) ਨੇ ਕੀਤੀ, ਅਤੇ ਸੂਬੇ ਤਰਫ਼ੋਂ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕੀਤਾ।