13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਲਹਿੰਦੇ ਪੰਜਾਬ ’ਚ ਕੁਫ਼ਰ ਦੇ ਦੋਸ਼ ਹੇਠ ਈਸਾਈ ਵਿਅਕਤੀ ਦੇ ਘਰ ਤੇ ਦੁਕਾਨ ਨੂੰ ਲਗਾਈ ਅੱਗ

ਅੰਮ੍ਰਿਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ’ਚ ਕੁਫ਼ਰ (ਈਸ਼ਨਿੰਦਾ) ਦੇ ਕਥਿਤ ਦੋਸ਼ਾਂ ਤੋਂ ਬਾਅਦ ਭੜਕੀ ਹਿੰਸਕ ਭੀੜ ਵਲੋਂ ਇਕ ਈਸਾਈ ਵਿਅਕਤੀ ਕਮਰਾਨ ਗੁਲ ਮਸੀਹ ਦੇ ਘਰ ਤੇ ਉਸ ਦੀ ਮੈਡੀਕਲ ਦੁਕਾਨ ਨੂੰ ਅੱਗ ਲਗਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਸੰਭਾਵੀ ਹਮਲਿਆਂ ਦੇ ਡਰੋਂ ਘੱਟ ਗਿਣਤੀ ਭਾਈਚਾਰੇ ਦੇ 35 ਤੋਂ ਵੱਧ ਈਸਾਈ ਪਰਿਵਾਰ ਆਪਣੀ ਜਾਨ ਬਚਾਉਣ ਲਈ ਇਲਾਕੇ ’ਚੋਂ ਭੱਜ ਗਏ।

ਅਜੀਤ ਡੈਸਕ 12-10-2026
ਅੰਮ੍ਰਿਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ’ਚ ਕੁਫ਼ਰ (ਈਸ਼ਨਿੰਦਾ) ਦੇ ਕਥਿਤ ਦੋਸ਼ਾਂ ਤੋਂ ਬਾਅਦ ਭੜਕੀ ਹਿੰਸਕ ਭੀੜ ਵਲੋਂ ਇਕ ਈਸਾਈ ਵਿਅਕਤੀ ਕਮਰਾਨ ਗੁਲ ਮਸੀਹ ਦੇ ਘਰ ਤੇ ਉਸ ਦੀ ਮੈਡੀਕਲ ਦੁਕਾਨ ਨੂੰ ਅੱਗ ਲਗਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਸੰਭਾਵੀ ਹਮਲਿਆਂ ਦੇ ਡਰੋਂ ਘੱਟ ਗਿਣਤੀ ਭਾਈਚਾਰੇ ਦੇ 35 ਤੋਂ ਵੱਧ ਈਸਾਈ ਪਰਿਵਾਰ ਆਪਣੀ ਜਾਨ ਬਚਾਉਣ ਲਈ ਇਲਾਕੇ ’ਚੋਂ ਭੱਜ ਗਏ। ਇਹ ਘਟਨਾ ਲਾਹੌਰ ਤੋਂ ਕਰੀਬ 50 ਕਿੱਲੋਮੀਟਰ ਦੂਰ ਸ਼ੇਖ਼ੂਪੁਰਾ ਜ਼ਿਲ੍ਹੇ ਦੇ ਪਿੰਡ ਘੜਿਆਲ ਕਲਾਂ ਦੀ ਨਾਰੰਗ ਮੰਡੀ ’ਚ ਵਾਪਰੀ। ਦੋਸ਼ ਹੈ ਕਿ 40 ਸਾਲਾ ਕਮਰਾਨ ਨੇ ਸੋਸ਼ਲ ਮੀਡੀਆ ’ਤੇ ਕਥਿਤ ਤੌਰ ’ਤੇ ਕੁਫ਼ਰ ਨਾਲ ਸੰਬੰਧਿਤ ਸਮੱਗਰੀ ਸਾਂਝੀ ਕੀਤੀ ਸੀ। ਹਾਲਾਂਕਿ, ਉੱਥੋਂ ਦੀ ਇਕ ਸਥਾਨਕ ਮਸਜਿਦ ਤੋਂ ਐਲਾਨ ਹੋਣ ਮਗਰੋਂ ਵੱਡੀ ਗਿਣਤੀ ‘ਚ ਭੀੜ ਕਮਰਾਨ ਦੇ ਘਰ ਦੇ ਬਾਹਰ ਇਕੱਠੀ ਹੋ ਗਈ। ਬੇਕਾਬੂ ਭੀੜ ਨੇ ਪਹਿਲਾਂ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ ਤੇ ਬਾਅਦ ’ਚ ਉਸ ਦੀ ਦਵਾਈਆਂ ਦੀ ਦੁਕਾਨ ਨੂੰ ਵੀ ਸਾੜ ਦਿੱਤਾ। ਪੁਲਿਸ ਨੇ ਕਾਮਰਾਨ ਮਸੀਹ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਪਿਛਲੀ ਖ਼ਬਰ ਭਾਰਤ ਪਹੁੰਚੇ ਪਾਕਿ ਸਿੱਖ ਜਥੇ ਨੇ ਕੀਤੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਅਗਲੀ ਖ਼ਬਰ 14 ਦੇਸ਼ਾਂ ਦੀਆਂ ਪ੍ਰਮੁੱਖ ਹਸਤੀਆਂ ਦੀ ਮੌਜੂਦਗੀ ਨਾਲ ਪਠਾਨਕੋਟ ਵਿਚ ਟੈਡਐਕਸ ਕੈਲੇਡੋਨੀਅਨ ਦਾ ਚੌਥਾ ਅਧਿਆਇ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।