20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਘੋਟਣਾ ਮਾਰ ਕੇ ਪਤੀ ਤੇ ਸੱਸ ਦਾ ਕਤਲ ਕਰਕੇ ਨੂੰਹ ਹੋਈ ਫ਼ਰਾਰ

ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ)-ਇਥੇ ਥਾਣਾ ਸਦਰ ਦੇ ਖੇਤਰ ’ਚ ਬੀਤੇ ਦਿਨ ਮਾਂ-ਪੁੱਤਰ ਦੀਆਂ ਲਾਸ਼ਾਂ ਬਰਾਮਦ ਹੋਣ ਦੇ ਮਾਮਲੇ ’ਚ ਇਹ ਖ਼ੁਲਾਸਾ ਹੋਇਆ ਹੈ ਕਿ ਇਹ ਕਤਲ ਉਨ੍ਰਾਂ ਦੀ ਘਰ ਦੀ ਨੁੰਹ ਨੇ ਹੀ ਲੂਣ ਘੋਟਣਾ ਮਾਰ ਕੇ ਕੀਤੇ ਸਨ ਤੇ ਕਤਲ ਕਰਨ ਉਪਰੰਤ ਆਪਣੀ ਬੱਚੀ ਨੂੰ ਲੈ ਕੇ ਔਰਤ ਆਪਣੇ ਘਰੋਂ ਫ਼ਰਾਰ ਹੋ ਗਈ ਸੀ। ਦੂਜੇ ਪਾਸੇ ਪੁਲਿਸ ਵਲੋਂ ਇਹ ਲਾਸ਼ਾਂ ਮੁਰਦਾਘਰ ’ਚ ਰੱਖੀਆਂ ਗਈਆਂ ਹਨ, ਜਿਨ੍ਹਾਂ ਨੂੰ ਲੈਣ ਲਈ ਕੋਈ ਰਿਸ਼ਤੇਦਾਰ ਨਹੀਂ ਆਇਆ ਤੇ ਨਾ ਹੀ ਫ਼ਰਾਰ ਹੋਈ ਔਰਤ ਹੀ ਪੁਲਿਸ ਦੇ ਹੱਥ ਲੱਗੀ ਹੈ।

ਸ੍ਰੀਮਤੀ ਰੀਤੂ ਤੇ ਉਸ ਦੇ ਪੁੱਤਰ ਗੌਰਵ ਦੀਆਂ ਪੁਰਾਣੀਆਂ ਤਸਵੀਰਾਂ। 20-10-2026
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ)-ਇਥੇ ਥਾਣਾ ਸਦਰ ਦੇ ਖੇਤਰ ’ਚ ਬੀਤੇ ਦਿਨ ਮਾਂ-ਪੁੱਤਰ ਦੀਆਂ ਲਾਸ਼ਾਂ ਬਰਾਮਦ ਹੋਣ ਦੇ ਮਾਮਲੇ ’ਚ ਇਹ ਖ਼ੁਲਾਸਾ ਹੋਇਆ ਹੈ ਕਿ ਇਹ ਕਤਲ ਉਨ੍ਰਾਂ ਦੀ ਘਰ ਦੀ ਨੁੰਹ ਨੇ ਹੀ ਲੂਣ ਘੋਟਣਾ ਮਾਰ ਕੇ ਕੀਤੇ ਸਨ ਤੇ ਕਤਲ ਕਰਨ ਉਪਰੰਤ ਆਪਣੀ ਬੱਚੀ ਨੂੰ ਲੈ ਕੇ ਔਰਤ ਆਪਣੇ ਘਰੋਂ ਫ਼ਰਾਰ ਹੋ ਗਈ ਸੀ। ਦੂਜੇ ਪਾਸੇ ਪੁਲਿਸ ਵਲੋਂ ਇਹ ਲਾਸ਼ਾਂ ਮੁਰਦਾਘਰ ’ਚ ਰੱਖੀਆਂ ਗਈਆਂ ਹਨ, ਜਿਨ੍ਹਾਂ ਨੂੰ ਲੈਣ ਲਈ ਕੋਈ ਰਿਸ਼ਤੇਦਾਰ ਨਹੀਂ ਆਇਆ ਤੇ ਨਾ ਹੀ ਫ਼ਰਾਰ ਹੋਈ ਔਰਤ ਹੀ ਪੁਲਿਸ ਦੇ ਹੱਥ ਲੱਗੀ ਹੈ। ਮ੍ਰਿਤਕ ਔਰਤ ਦੀ ਸ਼ਨਾਖ਼ਤ ਸ੍ਰੀਮਤੀ ਰੀਤੂ (70) ਤੇ ਉਸਦੇ ਪੁੱਤਰ ਗੌਰਵ ਕੁਮਾਰ (35) ਵਾਸੀ ਰਾਮ ਨਗਰ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।ਪੁਲਿਸ ਵਲੋਂ ਅੱਜ ਮਿ੍ਤਕਾਂ ਦੀਆਂ ਤਸਵੀਰਾਂ ਜਾਰੀ ਕਰਕੇ ਇਨ੍ਹਾਂ ਦੀ ਲਾਸ਼ਾਂ ਦੀ ਸ਼ਨਾਖਤ ਕਰਨ ਲਈ ਰਿਸ਼ਤੇਦਾਰਾਂ ਦਾ ਪਤਾ ਲਾਉਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਅਮਨ ਅਰੋੜਾ ਨੇ ਸ੍ਰੀ ਰਾਮ ਮੰਦਰ ਚੰਦਾ-ਚੋਰੀ ਮਾਮਲੇ ’ਚ ਪ੍ਰਧਾਨ ਮੰਤਰੀ ਮੋਦੀ ਤੋਂ ਸਖ਼ਤ ਸਜ਼ਾ ਦੀ ਕੀਤੀ ਮੰਗ ਅਗਲੀ ਖ਼ਬਰ ਸ਼ਾਹੀ ਇਮਾਮ ਪੰਜਾਬ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।